HOME » NEWS » Films

ਜਨਮਦਿਨ ਦੇ ਖਾਸ ਮੌਕੇ ਕਰਿਸ਼ਮਾ ਕਪੂਰ ਦੀ ਜ਼ਿੰਦਗੀ ਦੀਆਂ ਕੁੱਝ ਦਿਲਚਸਪ ਗੱਲਾਂ, ਕਿਊ ਕਿਹਾ ਜਾਂਦਾ ਹੈ ਕਰਿਸ਼ਮਾ ਨੂੰ ਲੋਲੋ ?

News18 Punjabi | News18 Punjab
Updated: June 25, 2021, 12:42 PM IST
share image
ਜਨਮਦਿਨ ਦੇ ਖਾਸ ਮੌਕੇ ਕਰਿਸ਼ਮਾ ਕਪੂਰ ਦੀ ਜ਼ਿੰਦਗੀ ਦੀਆਂ ਕੁੱਝ ਦਿਲਚਸਪ ਗੱਲਾਂ, ਕਿਊ ਕਿਹਾ ਜਾਂਦਾ ਹੈ ਕਰਿਸ਼ਮਾ ਨੂੰ ਲੋਲੋ ?
ਜਨਮਦਿਨ ਦੇ ਖਾਸ ਮੌਕੇ ਕਰਿਸ਼ਮਾ ਕਪੂਰ ਦੀ ਜ਼ਿੰਦਗੀ ਦੀਆਂ ਕੁੱਝ ਦਿਲਚਸਪ ਗੱਲਾਂ

  • Share this:
  • Facebook share img
  • Twitter share img
  • Linkedin share img
ਕਰਿਸ਼ਮਾ ਕਪੂਰ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਕਰਿਸ਼ਮਾ ਦਾ ਜਨਮ 25 ਜੂਨ, 1974 ਨੂੰ ਅਦਾਕਾਰ ਰਣਧੀਰ ਕਪੂਰ ਦੇ ਘਰ ਹੋਇਆ ਸੀ । ਸਾਲ 1991 ’ਚ ਜਦੋਂ 17 ਸਾਲ ਦੀ ਕਰਿਸ਼ਮਾ ਨੇ ਫਿਲਮ ‘ਪ੍ਰੇਮ ਕੈਦੀ’ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਅਦਾਕਾਰੀ ਦੀ ਚਰਚਾ ਹਰ ਕੋਈ ਕਰੇਗਾ।
ਸਾਲ 1993 ’ਚ ਕਰਿਸ਼ਮਾ ਦੀ ਫਿਲਮ ‘ਅਨਾੜੀ’ ਰਿਲੀਜ਼ ਹੋਈ ਸੀ । ਕਰਿਸ਼ਮਾ ਕਪੂਰ ਦੀ ਇਹ ਵੱਡੀ ਹਿੱਟ ਫਿਲਮ ਸਾਬਿਤ ਹੋਈ। ਇਸਤੋਂ ਬਾਅਦ ਉਨ੍ਹਾਂ ਨੇ ‘ਸ਼ਕਤੀਮਾਨ’ ਅਤੇ ‘ਧਨਵਾਨ’ ਜਿਹੀਆਂ ਫਿਲਮਾਂ ’ਚ ਕੰਮ ਕੀਤਾ। ਕਰਿਸ਼ਮਾ ਕਪੂਰ ਨੇ ਆਪਣੇ ਕਰੀਅਰ ’ਚ ਸਭ ਤੋਂ ਵੱਧ ਫਿਲਮਾਂ ਗੋਵਿੰਦਾ ਦੇ ਨਾਲ ਕੀਤੀਆਂ ਹਨ।
ਖ਼ਾਸ ਗੱਲ ਇਹ ਹੈ ਕਿ ਦਰਸ਼ਕਾਂ ਨੇ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਦੀ ਜੋੜੀ ਨੂੰ ਪਰਦੇ ’ਤੇ ਇੰਨਾ ਪਸੰਦ ਕੀਤਾ ਕਿ ਇਨ੍ਹਾਂ ਦੋਵਾਂ ਦੀਆਂ ਜ਼ਿਆਦਾਤਰ ਫਿਲਮਾਂ ਸੁਪਰਹਿੱਟ ਹਨ। ਕਰਿਸ਼ਮਾ ਕਪੂਰ ਨੇ ਦਿੱਲੀ ਦੇ ਉਦਯੋਗਪਤੀ ਸੰਜੈ ਕਪੂਰ ਨਾਲ ਵਿਆਹ ਕੀਤਾ, ਪਰ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ।ਬਾਲੀਵੁੱਡ ਦੀ ਖੂਬਸੂਰਤ ਅਤੇ ਆਕਰਸ਼ਕ ਅਦਾਕਾਰਾ  ਕਰਿਸ਼ਮਾ ਨੂੰ ਫ਼ਿਲਮ ਇੰਡਸਟਰੀ 'ਚ 'ਲੋਲੋ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਭਾਵੇਂ ਫਿਲਹਾਲ ਫ਼ਿਲਮ ਇੰਡਸਟਰੀ 'ਚ ਜ਼ਿਆਦਾ ਸਰਗਰਮ ਨਹੀਂ ਹੈ ਪਰ ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ।ਕਰਿਸ਼ਮਾ ਕਪੂਰ ਨੂੰ ਫੈਸ਼ਨ ਅਤੇ ਫਿੱਟਨੈੱਸ ਲਈ ਪਸੰਦ ਕੀਤਾ ਜਾਂਦਾ ਹੈ। ਉਮਰ ਵਧਣ ਤੋਂ ਬਾਅਦ ਵੀ ਕਰਿਸ਼ਮਾ ਕਪੂਰ ਆਪਣੇ ਆਕਰਸ਼ਕ ਚਿਹਰੇ ਅਤੇ ਸੁੰਦਰ ਫਿੱਗਰ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਕਰਿਸ਼ਮਾ ਕਪੂਰ ਆਪਣੇ ਆਪ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖਣ ਲਈ ਬਹੁਤ ਚੰਗੀ ਖੁਰਾਕ ਦੀ ਪਾਲਣਾ ਕਰਦੀ ਹੈ।
Published by: Ramanpreet Kaur
First published: June 25, 2021, 12:42 PM IST
ਹੋਰ ਪੜ੍ਹੋ
ਅਗਲੀ ਖ਼ਬਰ