ਪਾਲੀਵੁੱਡ ਦੀ ਬਿਊਟੀ ਕੁਈਨ ਸੋਨਮ ਬਾਜਵਾ ਤੇ ਚਾਕਲੇਟ ਬੁਆਏ ਗੁਰਨਾਮ ਭੁੱਲਰ ਦੀ ਆਉਣ ਵਾਲੀ ਫ਼ਿਲਮ `ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ` ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ 1 ਘੰਟੇ ਪਹਿਲਾਂ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ। ਜਿਸ ਨੂੰ ਹੁਣ ਤੱਕ 10 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਸੋਨਮ ਬਾਜਵਾ ਤੇ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ `ਤੇ ਇਸ ਗੀਤ ਨੂੰ ਸ਼ੇਅਰ ਕੀਤਾ, ਜਿਥੇ ਲੋਕ ਕਮੈਂਟ ਕਰਕੇ ਇਸ ਗੀਤ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਇਸ ਗੀਤ ਨੂੰ ਗਾਇਕਾ ਮੰਨਤ ਨੂਰ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ, ਜਦਕਿ ਗੀਤ ਦੀ ਧੁਨ ਤੇ ਬੋਲ ਦੋਵੇਂ ਗੁਰਨਾਮ ਭੁੱਲਰ ਦੇ ਹਨ। ਇਸ ਗੀਤ ਵਿੱਚ ਸੋਨਮ ਬਾਜਵਾ ਤੇ ਗੁਰਨਾਮ ਭੁੱਲਰ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ।
ਦਸਣਯੋਗ ਹੈ ਕਿ ਸੋਨਮ ਬਾਜਵਾ ਦੀ ਇਸ ਫ਼ਿਲਮ ਦਾ ਉਨ੍ਹਾਂ ਦੇ ਫ਼ੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ਹੌਸਲਾ ਰੱਖ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਇਹ ਦੇਖਣਾ ਦਿਲਚਸਪ ਰਹੇਗਾ ਕਿ ਸੋਨਮ ਤੇ ਗੁਰਨਾਮ ਭੁੱਲਰ ਦੀ ਜੋੜੀ ਨੂੰ ਦਰਸ਼ਕ ਦੁਬਾਰਾ ਕਿੰਨਾ ਪਿਅਰ ਦਿੰਦੇ ਹਨ। ਇਹ ਦੋਵੇਂ ਇਸ ਤੋਂ ਪਹਿਲਾਂ ਫ਼ਿਲਮ ਗੁੱਡੀਆਂ ਪਟੋਲੇ ਵਿੱਚ ਇਕੱਠੇ ਨਜ਼ਰ ਆਏ ਸੀ, ਜਿਸ ਵਿੱਚ ਇਨ੍ਹਾਂ ਦੋਵਾਂ ਦੀ ਕੈਮਿਸਟਰੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।
ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ 4 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਕੁੱਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਵਿੱਚ ਸੋਨਮ ਬਾਜਵਾ ਦੀ ਐਕਟਿੰਗ ਤੇ ਮਾਸੂਮੀਅਤ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਸ ਫ਼ਿਲਮ ਨਾਲ ਜੁੜੇ ਕੁੱਝ ਡਾਇਲੌਗ ਪ੍ਰੋਮੋਜ਼ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਲੋਕਾਂ ਨੂੰ ਕਾਫ਼ੀ ਹਸਾਇਆ ਤੇ ਨਾਲ ਹੀ ਸੋਨਮ ਬਾਜਵਾ ਦੀ ਕਾਫ਼ੀ ਤਾਰੀਫ਼ ਵੀ ਹੋਈ। ਇਸ ਫ਼ਿਲਮ ਦੇ ਡਾਰਿਲੌਗਜ਼ ਤੇ ਟਰੇਲਰ ਦੇਖ ਕੇ ਤਾਂ ਲਗਦਾ ਹੈ ਕਿ ਇਹ ਫ਼ਿਲਮ ਲੋਕਾਂ ਦਾ ਕਾਫ਼ੀ ਮਨੋਰੰਜਨ ਕਰਨ ਵਾਲੀ ਹੈ। ਬਾਕੀ ਇਹ ਦੇਖਣਾ ਦਿਲਚਸਪ ਰਹੇਗਾ ਕਿ 4 ਮਾਰਚ ਨੂੰ ਇਹ ਫ਼ਿਲਮ ਦਰਸ਼ਕਾਂ ਨੂੰ ਇੰਪਰੈਸ ਕਰ ਪਾਉਂਦੀ ਹੈ ਜਾਂ ਨਹੀਂ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।