HOME » NEWS » Films

ਸੋਨਮ ਬਾਜਵਾ ਨੇ ਅਜੇਹੀ ਫੋਟੋ ਪਾਈ ਕਿ ਲੋਕਾਂ ਨੇ ਕਿਹਾ ਕਿ 'ਮੈਡਮ ਪੂਰੇ ਕਪੜੇ ਪਾਉਣ ਦੀ ਕੋਸ਼ਿਸ਼ ਕਰੋ'

News18 Punjab
Updated: December 22, 2018, 1:14 PM IST
share image
ਸੋਨਮ ਬਾਜਵਾ ਨੇ ਅਜੇਹੀ ਫੋਟੋ ਪਾਈ ਕਿ ਲੋਕਾਂ ਨੇ ਕਿਹਾ ਕਿ 'ਮੈਡਮ ਪੂਰੇ ਕਪੜੇ ਪਾਉਣ ਦੀ ਕੋਸ਼ਿਸ਼ ਕਰੋ'

  • Share this:
  • Facebook share img
  • Twitter share img
  • Linkedin share img
ਪਾਲੀਵੁੱਡ ਇੰਡਸਟਰੀ ਵਿਚ ਦਿਲ ਖਿੱਚਵੀ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਸੋਨਮ ਬਾਜਵਾ ਦੀ ਖੂਬਸੂਰਤੀ ਦੇ ਚਰਚੇ ਕਾਫੀ ਜੋਰਾਂ 'ਤੇ ਹਨ। ਸੋਨਮ ਅਪਣੀ ਖੁਬਸੂਰਤੀ ਨਾਲ ਲੋਕਾਂ ਨੂੰ ਅਪਣੇ ਵੱਲ ਇੰਨ੍ਹਾਂ ਜਿਆਦਾ ਅਕਰਸ਼ਿਤ ਕਰ ਲੈਂਦੀ ਹੈ ਕਿ ਲੋਕਾਂ ਨੂੰ ਉਸ ਤੋਂ ਨਜ਼ਰਾਂ ਹਟਾਉਣੀਆਂ ਔਖੀਆਂ ਹੋ ਜਾਦੀਆਂ ਹਨ। ਹਾਲ ਹੀ 'ਚ ਸੋਨਮ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹਨਾਂ ਵਿੱਚੋਂ ਉਹ ਇੱਕ ਬੇਹੱਦ ਬੋਲਡ ਅੰਦਾਜ਼ ਚ ਨਜ਼ਰ ਆ ਰਹੀ ਹੈ। ਹਾਲਾਂਕਿ ਕੁੱਝ ਲੋਕਾਂ ਨੇ ਉਹਨਾਂ ਦੀ ਇਸ ਫੋਟੋ ਤੇ ਕਾਫ਼ੀ ਸ਼ਲਾਘਾ ਕੀਤੀ ਅਤੇ ਦੂਜੇ ਪਾਸੇ ਕਈ ਲੋਕਾਂ ਨੇ ਭਦੇ ਕਮੈਂਟ ਵੀ ਕੀਤੇ।

ਇਸ ਤੋਂ ਇਲਾਵਾ ਸੋਨਮ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਤਾਮਿਲ ਤੇ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ। ਸੋਨਮ ਨੇ 'ਬੈਸਟ ਆਫ ਲੱਕ', 'ਪੰਜਾਬ 1984', 'ਕਾਪਲ', 'ਬੋਰਨ ਟੂ ਬੀ ਕਿੰਗ', 'ਸਰਦਾਰ ਜੀ 2', 'ਅਟਦਕੁੰਦਮ ਰਾਅ' ਤੇ 'ਬਾਬੂ ਬੰਗਾਰਾਮ', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਸੋਨਮ ਬਾਜਵਾ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਹਮੇਸ਼ਾ ਵੱਖਰੇ ਅੰਦਾਜ਼ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹੈ ਕਿ ਬਾਲੀਵੁੱਡ ਹਸੀਨਾਵਾਂ ਵੀ ਸੋਨਮ ਦੀ ਖੂਬਸੂਰਤੀ ਅੱਗੇ ਪਾਣੀ ਭਰਦੀਆਂ ਹਨ।
First published: December 22, 2018
ਹੋਰ ਪੜ੍ਹੋ
ਅਗਲੀ ਖ਼ਬਰ