Dil Diyan Gallan Season 2 TV Show: ਸੋਨਮ ਬਾਜਵਾ (Sonam bajwa) ਇੰਨ੍ਹੀਂ ਦਿਨੀਂ ਆਪਣੇ ਸ਼ੋਅ 'ਦਿਲ ਦੀਆਂ ਗੱਲਾਂ ਸੀਜ਼ਨ 2' (Dil Diyan Gallan Season 2) ਦੇ ਚੱਲਦੇ ਚਰਚਾ ਵਿੱਚ ਹੈ। ਇਸ ਸ਼ੋਅ ਵਿੱਚ ਪਾਲੀਵੁੱਡ ਸਿਤਾਰੇ ਹੀ ਨਹੀਂ ਸਗੋਂ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਵੀ ਸ਼ਿਰਕਤ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਦੇ ਸ਼ੋਅ ਵਿੱਚ ਬਾਲੀਵੁੱਡ ਫਿਲਮਾਂ ਵਿੱਚ ਕਾਮੇਡੀ ਕਰਦੇ ਹੋਏ ਨਜ਼ਰ ਆਉਣ ਵਾਲੇ ਸਟਾਰ ਵਰੁਣ ਸ਼ਰਮਾ (Varun Sharma) ਨਜ਼ਰ ਆਉਣਗੇ। ਸ਼ੋਅ ਦਾ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਅਦਾਕਾਰ ਦੇ ਨਾਲ ਗਾਇਕ ਗੁਰਨਜ਼ਰ (Gurnazar chattha) ਵੀ ਮੌਜੂਦ ਹੋਣਗੇ। ਤੁਸੀ ਵੀ ਵੇਖੋ ਕਿਵੇਂ ਮਸਤੀ ਨਾਲ ਭਰਪੂਰ ਹੋਵੇਗਾ ਇਸ ਵਾਰ ਦਾ ਐਪੀਸੋਡ...
View this post on Instagram
ਅਦਾਕਾਰਾ ਨੇ ਸ਼ੋਅ ਦਾ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਹੋਏਗੀ ਜਜ਼ਬਾਤਾਂ ਦੀ ਬਰਸਾਤ 🌧️🌈ਜਦੋਂ ਹੋਏਗਾ ਵਰੁਣ ਸ਼ਰਮਾ , ਗੁਰਨਜ਼ਰ ਤੇ ਸੋਨਮ ਦਾ ਸਾਥ। ਇਸ ਹਫਤੇ ਫਰੋਲਾਂਗੇ ਦਿਲ 💝 ਦੀਆਂ ਗੱਲਾਂ ਵਰੁਣ ਤੇ ਗੁਰਨਜ਼ਰ ਨਾਲ ਵੇਖਣਾ ਨਾ ਭੁੱਲਣਾ ਦਿਲ ਦੀਆਂ ਗੱਲਾਂ ਸੀਜ਼ਨ 2 ਇਸ ਸ਼ਨੀਵਾਰ ਸ਼ਾਮੀ 7 ਵਜੇ ਸਿਰਫ ਜ਼ੀ ਪੰਜਾਬੀ ਤੇ...
ਦੱਸ ਦੇਈਏ ਕਿ ਇਸ ਸ਼ੋਅ ਤੋਂ ਇਲਾਵਾ ਸੋਨਮ ਬਾਜਵਾ ਗਿੱਪੀ ਗਰੇਵਾਲ ਨਾਲ ਫਿਲਮ ਕੈਰੀ ਔਨ ਜੱਟਾ-3 ਵਿੱਚ ਕੰਮ ਕਰਦੇ ਹੋਏ ਨਜ਼ਰ ਆਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Pollywood, Punjabi industry, Sonam, Sonam bajwa, Sonam Bajwa Pics