ਮੋਗਾ 'ਚ ਹੋਏ ਹਾਦਸੇ 'ਚ ਜ਼ਖਮੀਆਂ ਦਾ ਹਾਲ ਜਾਣਨ ਲਈ ਸੋਨੂੰ ਸੂਦ ਪਹੁੰਚੇ

ਮੋਗਾ 'ਚ ਹੋਏ ਹਾਦਸੇ 'ਚ ਜ਼ਖਮੀਆਂ ਦਾ ਹਾਲ ਜਾਣਨ ਲਈ ਸੋਨੂੰ ਸੂਦ ਪਹੁੰਚੇ

ਮੋਗਾ 'ਚ ਹੋਏ ਹਾਦਸੇ 'ਚ ਜ਼ਖਮੀਆਂ ਦਾ ਹਾਲ ਜਾਣਨ ਲਈ ਸੋਨੂੰ ਸੂਦ ਪਹੁੰਚੇ

  • Share this:
    ਬਾਲੀਵੁੱਡ ਅਦਾਕਾਰ ਸੋਨੂੰ ਸੂਦ ਮੋਗਾ ਵਿਖੇ ਆਪਣੇ ਜੱਦੀ ਘਰ ਪਹੁੰਚੇ। ਉਸੇ ਸਮੇਂ, ਸੋਨੂੰ ਸੂਦ ਮੋਗਾ ਵਿੱਚ ਹੋਏ ਸੜਕ ਹਾਦਸੇ ਵਿੱਚ ਲੋਕਾਂ ਦੀ ਸਥਿਤੀ ਬਾਰੇ ਪੁੱਛਗਿੱਛ ਕਰਨ ਆਏ। ਜਦੋਂ ਕਿ ਸੋਨੂੰ ਸੂਦ ਅਤੇ ਉਸਦੀ ਭੈਣ ਨੇ ਜ਼ਖਮੀਆਂ ਦੀ ਹਾਲਤ ਬਾਰੇ ਪੁੱਛਦਿਆਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਇੱਛਾ ਕਰਦਿਆਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਅਤੇ ਜ਼ਖਮੀਆਂ ਨੂੰ 25-25 ਹਜ਼ਾਰ ਦੀ ਸਹਾਇਤਾ ਦਿੱਤੀ ਅਤੇ ਸਾਰਿਆਂ ਨੂੰ ਮੋਬਾਈਲ ਫੋਨ ਦੇਣ ਦਾ ਐਲਾਨ ਵੀ ਕੀਤਾ।ਇਹ ਐਲਾਨ ਸੂਦ ਚੈਰਟੀ ਵੱਲੋ ਕੀਤਾ ਗਿਆ ਹੈ।

    ਦਰਅਸਲ ਸਵੇਰੇ ਮੋਗਾ ਦੇ ਲੋਹਾਰਾ ਚੌਕ 'ਚ 2 ਬੱਸਾਂ ਦੀ ਹੋਈ ਆਪਸੀ ਟੱਕਰ ਵਿੱਚ ਕਈ ਲੋਕ ਜ਼ਖਮੀ ਹੋ ਗਏ। ਇੰਨਾ ਹੀ ਨਹੀਂ ਮਿਲੀ ਜਾਣਕਾਰੀ ਦੇ ਮੁਤਾਬਕ ਹਾਲੇ ਤੱਕ ਕਈ ਲੋਕਾਂ ਦੀ ਇਸ ਦਰਦਨਾਕ ਹਾਦਸੇ 'ਚ ਮੌਤ ਹੋ ਗਈ ਹੈ। ਇਸ ਖੌਫਨਾਕ ਹਾਦਸੇ ਵਿੱਚ ਗੰਭੀਰ ਜ਼ਖਮੀਆਂ ਦਾ ਹਾਲਚਾਲ ਪੁੱਛਣ ਲਈ ਹੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਭੈਣ ਅਤੇ ਜੀਜੇ ਨਾਲ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਖਮੀਆਂ ਦੀ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਵੀ ਕਹੀ ਹੈ।
    Published by:Ramanpreet Kaur
    First published: