• Home
  • »
  • News
  • »
  • entertainment
  • »
  • SONU SOOD GURMEET CHAUDHARY IN CHANDIGARH MILITARY LITERATURE FESTIVAL ROLE OF INDIAN CINEMA IN ARMY

"ਭਾਰਤੀ ਸਿਨੇਮਾ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਪੈਦਾ ਕਰਨ ਵਿੱਚ ਕਾਮਯਾਬ ਹੋਇਆ"

ਕੁੱਝ ਮਾਹਿਰਾਂ ਨੇ ਕਿਹਾ ਕਿ ਫੌਜ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਅਸਲੀ ਢੰਗ ਨਾਲ ਦਿਖਾਉਣ ਲਈ ਭਾਰਤੀ ਸਿਨੇਮਾ ਨੂੰ ਹੋਰ ਕੰਮ ਕਰਨ ਦੀ ਲੋੜ ਹੈ।

ਅਭਿਨੇਤਾ ਸੋਨੂ ਸੂਦ ਤੇ ਗੁਰਮੀਤ ਚੌਧਰੀ

  • Share this:
ਸਾਡੇ ਸਿਨੇਮਾ, ਸਾਡੀਆਂ ਫ਼ਿਲਮਾਂ ਵਿੱਚ ਭਾਰਤੀ ਫੌਜ, ਉਨ੍ਹਾਂ ਦੀਆਂ ਸ਼ਹੀਦੀਆਂ, ਉਨ੍ਹਾਂ ਦੀ ਬਹਾਦਰੀ ਉੱਤੇ ਕਈ ਫ਼ਿਲਮਾਂ ਬਣੀਆਂ, ਬਣ ਰਹੀਆਂ ਹਨ ਤੇ ਬਣਦੀਆਂ ਰਹਿਣਗੀਆਂ। ਚੰਡੀਗੜ੍ਹ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਇਸ ਗੱਲ ਤੇ ਵੀ ਚਰਚਾ ਕੀਤੀ ਗਈ ਕਿ ਫਿਲਮਾਂ, ਸਿਨੇਮਾ ਨੇ ਫੌਜੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਉਤਸ਼ਾਹਿਤ ਕੀਤਾ ਹੈ ਤੇ ਇੱਕ ਸਕਰਾਤਮਕ ਭੂਮਿਕਾ ਨਿਭਾਈ।

ਹਕੀਕਤ, ਬਾੱਰਡਰ, ਲਕਸ਼ੈ ਤੇ ਹਾਲ ਹੀ ਵਿੱਚ ਆਈ ਪਲਟਣ ਫ਼ਿਲਮ ਵਿੱਚ ਭਾਰਤੀ ਫੌਜੀਆਂ ਦੀ ਬਹਾਦਰੀ ਨੂੰ ਬਾਖੂਬੀ ਦਰਸਾਇਆ ਗਿਆ ਹੈ। ਹਾਲਾਂਕਿ ਕਈ ਮਾਹਿਰਾਂ ਨੇ ਇਹ ਵੀ ਕਿਹਾ ਕਿ ਭਾਰਤੀ ਸਿਨੇਮਾ ਮੁੱਖ ਰੂਪ ਨਾਲ ਭਾਵਨਾਵਾਂ ਦਾ ਸ਼ੋਸ਼ਣ ਕਰਦਾ ਹੈ, ਜਿਸ ਨਾਲ ਜੰਗ ਦੇ ਅਸਲ ਪਹਿਲੂਆਂ ਨੂੰ ਕਮਜ਼ੋਰ ਬਣਾਇਆ ਜਾਂਦਾ ਹੈ ਤਾਂ ਜੋ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾ ਸਕੇ। ਜਦਕਿ ਪੱਛਮੀ ਸਿਨੇਮਾ ਆਪਣੀਆਂ ਫ਼ਿਲਮਾਂ ਵਿੱਚ ਅਸਲ ਸੱਚਾਈ ਪੇਸ਼ ਕਰਦਾ ਹੈ ਜਿਵੇਂ ਕਿ ਉਨ੍ਹਾਂ ਨੇ ਆਪਣੀਆਂ 'ਫਿਊਰੀ, ਸੇਵਿੰਗ ਦਿ ਪ੍ਰਾਈਵੇਟ ਰਿਆਨ' ਫਿਲਮਾਂ ਵਿੱਚ ਪੇਸ਼ ਕੀਤੀ ਹੈ।

ਇਸ ਮੌਕੇ ਅਭਿਨੇਤਾ ਸੋਨੂ ਸੂਦ ਤੇ ਗੁਰਮੀਤ ਚੌਧਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਜਿਨ੍ਹਾਂ ਨੇ ਪਲਟਣ ਫ਼ਿਲਮ ਵਿੱਚ ਕੰਮ ਕੀਤਾ ਹੈ ਤੇ ਇਹ ਫ਼ਿਲਮ ਜੇਪੀ ਦੱਤਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ਜਿਸ ਵਿੱਚ 1967 ਦੇ ਭਾਰਤ-ਚੀਨ ਜੰਗ ਨੂੰ ਦਰਸਾਇਆ ਗਿਆ ਹੈ। ਅਭਿਨੇਤਾ ਸੋਨੂੰ ਸੂਦ ਤੇ ਗੁਰਮੀਤ ਚੌਧਰੀ ਨੇ ਦੱਸਿਆ ਕਿ ਆਖਿਰ ਭਾਰਤੀ ਸਿਨੇਮਾ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਪੈਦਾ ਕਰਨ ਵਿੱਚ ਕਾਮਯਾਬ ਹੋਇਆ ਹੈ।

First published:
Advertisement
Advertisement