Home /News /entertainment /

ਸੋਨੂੰ ਸੂਦ ਨੇ ਉਸ ਕੁੜੀ ਨਾਲ ਕੀਤੀ ਮੁਲਾਕਾਤ ਜਿਸ ਦਾ ਕੁਝ ਮਹੀਨੇ ਪਹਿਲਾ ਰੀੜ੍ਹ ਦੀ ਹੱਡੀ ਕਰਵਾਇਆ ਸੀ ਇਲਾਜ

Sonu Sood: ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਲੋੜਵੰਦਾਂ ਦੀ ਮਦਦ ਕਰਨ ਲਈ ਪੂਰੇ ਦੇਸ਼ ਵਿੱਚ ਮਸ਼ਹੂਰ ਹਨ। ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ। ਲੋਕ ਅਕਸਰ ਉਨ੍ਹਾਂ ਨੂੰ ਟਵਿੱਟਰ 'ਤੇ ਟੈਗ ਕਰਕੇ ਆਪਣੀ ਬੇਵਸੀ ਦੱਸਦੇ ਹਨ, ਜਿਸ 'ਤੇ ਸੋਨੂੰ ਵੀ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਦੇਸ਼ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਇਸ ਵਿਚਕਾਰ ਹੀ ਕੁਝ ਮਹੀਨੇ ਪਹਿਲਾ ਸੋਨੂੰ ਸੂਦ ਨੇ ਰੀੜ੍ਹ ਦੀ ਹੱਡੀ ਦੀ ਸਮੱਸਿਆ ਤੋਂ ਪੀੜਿਤ ਇੱਕ ਕੁੜੀ ਦਾ ਇਲਾਜ ਕਰਵਾਇਆ ਸੀ। ਉਸ ਕੁੜੀ ਦੇ ਪਰਿਵਾਰ ਨੇ ਖਾਸ ਤੌਰ ਤੇ ਹੁਣ ਅਦਾਕਾਰ ਨਾਲ ਮੁਲਾਕਾਰ ਕੀਤੀ ਹੈ।

ਹੋਰ ਪੜ੍ਹੋ ...
 • Share this:

  ਦਰਅਸਲ, ਸੁਪਰਹੀਰੋ ਸੋਨੂੰ ਸੂਦ ਇੱਕ ਅਜਿਹੇ ਨਾਇਕ ਹਨ ਜੋ ਸਾਨੂੰ ਆਪਣੇ ਹਾਵ-ਭਾਵਾਂ ਤੋਂ ਹੈਰਾਨ ਅਤੇ ਪ੍ਰਭਾਵਿਤ ਕਰਦੇ ਹਨ। ਇੱਕ ਵਾਰ ਫਿਰ ਤੋਂ ਸੋਨੂੰ ਸੂਦ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਸਲ ਚ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਇੱਕ ਗਰੀਬ ਲੜਕੀ, ਜਾਨ੍ਹਵੀ ਦਾ ਇਲਾਜ ਕਰਵਾਇਆ ਸੀ। ਜੋ ਕਿ ਜਨਮ ਤੋਂ ਹੀ ਰੀੜ੍ਹ ਦੀ ਹੱਡੀ ਦੀ ਬੀਮਾਰੀ ਤੋਂ ਪੀੜਤ ਸੀ। ਇਸ ਕਾਰਨ ਬੱਚੀ ਠੀਕ ਤਰ੍ਹਾਂ ਨਾਲ ਖੜ੍ਹੀ ਵੀ ਨਹੀਂ ਹੋ ਸਕਦੀ ਸੀ।

  ਇਸ ਦੌਰਾਨ ਇੱਕ ਡਾਕਟਰ ਨੇ ਉਸ ਲਈ ਸਰਜਰੀ ਦਾ ਸੁਝਾਅ ਦਿੱਤਾ ਜਿਸ ਵਿੱਚ 8 ਲੱਖ ਤੋਂ ਵੱਧ ਦਾ ਖਰਚਾ ਹੋਣਾ ਸੀ। ਪਰ ਉਸ ਲੜਕੀ ਦੇ ਪਿਤਾ ਇਹ ਖਰਚ ਨਹੀਂ ਚੁੱਕ ਸਕਦੇ ਸੀ। ਇਸ ਵਿਚਕਾਰ ਸੋਨੂੰ ਸੂਦ ਨੇ ਅੱਗੇ ਵਧ ਕੇ ਤੁਰੰਤ ਜਾਨ੍ਹਵੀ ਦੀ ਲੋੜੀਂਦੀ ਸਰਜਰੀ ਵਿੱਚ ਮਦਦ ਕੀਤੀ। ਅੱਜ ਜਾਨ੍ਹਵੀ ਅਤੇ ਉਸ ਦੇ ਪਿਤਾ ਸੋਨੂੰ ਸੂਦ ਨੂੰ ਮਿਲਣ ਲਈ ਸ਼ਿਰਡੀ ਗਏ। ਇਸ ਬਾਰੇ ਗੱਲ ਕਰਦੇ ਹੋਏ, ਅਦਾਕਾਰ ਨੇ ਕਿਹਾ, "ਲੜਕੀ ਨੂੰ ਆਪਣੇ ਆਪ ਖੜੀ ਅਤੇ ਤੁਰਦੀ ਦੇਖ ਕੇ ਮੇਰਾ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ! ਉਸ ਦੀ ਮੁਸਕਰਾਹਟ ਨੂੰ ਦੇਖ ਕੇ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦਾ ਫ਼ਾਇਦਾ ਹੋਇਆ। ਮੈਂ ਜਾਨ੍ਹਵੀ ਨੂੰ ਨਵੀਂ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।"

  Published by:Rupinder Kaur Sabherwal
  First published:

  Tags: Bollywood, Entertainment, Entertainment news, Helps, Sonu Sood