Home /News /entertainment /

Sonu Sood: ਸੋਨੂੰ ਸੂਦ ਨੇ ਅਵਾਰਾ ਬੇਜ਼ੂਬਾਨ ਨੂੰ ਲੈ ਕੇ ਸ਼ੇਅਰ ਕੀਤੀ ਦਿਲਚਸਪ ਗੱਲ, ਦੇਖੋ ਵੀਡੀਓ

Sonu Sood: ਸੋਨੂੰ ਸੂਦ ਨੇ ਅਵਾਰਾ ਬੇਜ਼ੂਬਾਨ ਨੂੰ ਲੈ ਕੇ ਸ਼ੇਅਰ ਕੀਤੀ ਦਿਲਚਸਪ ਗੱਲ, ਦੇਖੋ ਵੀਡੀਓ

Sonu Sood Say Special Thing About Dogs: ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਆਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ। ਇਹੀ ਕਾਰਨ ਹੈ ਕਿ ਦੇਸ਼ ਭਰ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਦਾਕਾਰ ਜਿੱਥੇ ਵੀ ਜਾਂਦੇ ਹਨ, ਲੋਕ ਉਨ੍ਹਾਂ ਲਈ ਇਕੱਠੇ ਹੁੰਦੇ ਹਨ। ਹਾਲ ਹੀ 'ਚ ਸੋਨੂੰ ਸੂਦ ਨੂੰ ਰੇਲਵੇ ਸਟੇਸ਼ਨ ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਉੱਥੇ ਘੁੰਮ ਰਹੇ

ਹੋਰ ਪੜ੍ਹੋ ...
  • Share this:

Sonu Sood Say Special Thing About Dogs: ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਆਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ। ਇਹੀ ਕਾਰਨ ਹੈ ਕਿ ਦੇਸ਼ ਭਰ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਦਾਕਾਰ ਜਿੱਥੇ ਵੀ ਜਾਂਦੇ ਹਨ, ਲੋਕ ਉਨ੍ਹਾਂ ਲਈ ਇਕੱਠੇ ਹੁੰਦੇ ਹਨ। ਹਾਲ ਹੀ 'ਚ ਸੋਨੂੰ ਸੂਦ ਨੂੰ ਰੇਲਵੇ ਸਟੇਸ਼ਨ ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਗਿਆ।

ਅਦਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਅਕਾਊਂਟ ਟਵਿੱਟਰ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਹ ਰੇਲਵੇ ਸਟੇਸ਼ਨ ਤੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਨਾਲ ਇੱਕ ਬੇਜ਼ੂਬਾਨ ਵੀ ਨਜ਼ਰ ਆ ਰਿਹਾ ਹੈ। ਉਸਨੂੰ ਲੈ ਕੇ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਅਸੀ ਕਿਤੇ ਵੀ ਮਿਲਿਏ ਸਾਨੂੰ ਜਾਨਵਰ ਹਮੇਸ਼ਾ ਪ੍ਰਤੀਕਿਰਿਆ ਦਿੰਦੇ ਹਨ। ਤੁਸੀ ਵੀ ਦੇਖੋ ਇਹ ਮਜ਼ੇਦਾਰ ਵੀਡੀਓ...

ਅਦਾਕਾਰੀ ਕਰੀਅਰ ਦੀ ਗੱਲ ਕਰੀਏ ਤਾਂ ਸੋਨੂੰ 1999 ਤੋਂ ਹਿੰਦੀ ਫਿਲਮ ਇੰਡਸਟਰੀ ਵਿੱਚ ਸਰਗਰਮ ਹੈ। ਹਾਲ ਹੀ 'ਚ ਉਹ ਫਿਲਮ 'ਸਮਰਾਟ ਪ੍ਰਿਥਵੀਰਾਜ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਅਕਸ਼ੇ ਕੁਮਾਰ ਮੁੱਖ ਭੂਮਿਕਾ 'ਚ ਸਨ। ਬਾਲੀਵੁੱਡ ਤੋਂ ਇਲਾਵਾ ਸੋਨੂੰ ਸਾਊਥ 'ਚ ਵੀ ਕਾਫੀ ਮਸ਼ਹੂਰ ਹੈ। ਉਹ ਹੁਣ ਤੱਕ ਕਈ ਦੱਖਣ ਭਾਰਤੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਉਹ ਆਖਰੀ ਵਾਰ ਚਿਰੰਜੀਵੀ ਅਤੇ ਰਾਮ ਚਰਨ ਨਾਲ ਫਿਲਮ 'ਆਚਾਰੀਆ' 'ਚ ਨਜ਼ਰ ਆਏ ਸਨ।

Published by:Rupinder Kaur Sabherwal
First published:

Tags: Bollywood, Entertainment, Entertainment news, Sonu Sood