ਡਬਲ ਰੋਲ 'ਚ ਆ ਰਹੇ ਸੰਨ੍ਹੀ ਦਿਉਲ ਦੀ ਪਤਨੀ ਹੋਵੇਗੀ ਪ੍ਰੀਤੀ ਜ਼ਿੰਟਾ, ਰਿਲੀਜ਼ ਤਰੀਕ ਤੈਅ


Updated: April 13, 2018, 4:42 PM IST
ਡਬਲ ਰੋਲ 'ਚ ਆ ਰਹੇ ਸੰਨ੍ਹੀ ਦਿਉਲ ਦੀ ਪਤਨੀ ਹੋਵੇਗੀ ਪ੍ਰੀਤੀ ਜ਼ਿੰਟਾ, ਰਿਲੀਜ਼ ਤਰੀਕ ਤੈਅ
ਡਬਲ ਰੋਲ 'ਚ ਆ ਰਹੇ ਸੰਨ੍ਹੀ ਦਿਉਲ ਦੀ ਪਤਨੀ ਹੋਵੇਗੀ ਪ੍ਰੀਤੀ ਜ਼ਿੰਟਾ, ਰਿਲੀਜ਼ ਤਰੀਕ ਤੈਅ

Updated: April 13, 2018, 4:42 PM IST
ਬਾਲੀਵੁੱਡ ਦੇ ਐਕਸ਼ਨ ਸੁਪਰਸਟਾਰ ਸੰਨ੍ਹੀ ਦਿਉਲ ਦੇ ਫੈਨਸ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਜਾ ਰਿਹਾ ਹੈ। ਫਿਲਮ ਭਈਆਜੀ ਸੁਪਰਹਿੱਟ 'ਚ ਸੰਨ੍ਹੀ ਇੱਕ ਨਵੇਂ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ, ਉਹ ਵੀ ਵੱਡੀ ਸਟਾਰ ਕਾਸਟ ਨਾਲ। ਇਸ ਫਿਲਮ 'ਚ ਪ੍ਰੀਤੀ ਜ਼ਿੰਟਾ, ਅਰਸ਼ਦ ਵਾਰਸੀ, ਅਮੀਸ਼ਾ ਪਟੇਲ, ਸ਼੍ਰੇਆਸ ਤਲਪੜੇ, ਸੰਜੇ ਮਿਸ਼ਰਾ ਅਤੇ ਪੰਕਜ ਤ੍ਰਿਪਾਠੀ ਵੀ ਦਿਖਾਈ ਦੇਣਗੇ।

ਭਈਆਜੀ ਸੁਪਰਹਿੱਟ ਦੀ ਰਿਲੀਜ਼ ਤਰੀਕ ਤੈਅ ਹੋ ਗਈ ਹੈ ਅਤੇ ਇਹ ਫਿਲਮ ਇਸ ਸਾਲ 14 ਸਿਤੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਆਪਣੇ 35 ਸਾਲ ਦੇ ਫ਼ਿਲਮੀ ਕੈਰੀਅਰ ਚ ਸੰਨ੍ਹੀ ਦਿਉਲ ਨੇ ਪਹਿਲੀ ਵਾਰ ਇਸ ਫਿਲਮ 'ਚ ਡਬਲ ਰੋਲ 'ਚ ਨਜ਼ਰ ਆਉਣਗੇ।

ਭਈਆਜੀ ਸੁਪਰਹਿੱਟ 'ਚ ਡਬਲ ਰੋਲ 'ਚ ਨਜ਼ਰ ਆਉਣ ਵਾਲੇ ਸੰਨ੍ਹੀ ਦਿਉਲ ਉੱਤਰ ਪ੍ਰਦੇਸ਼ 'ਚ ਇੱਕ ਗੈਂਗਸਟਰ ਦੀ ਭੂਮਿਕਾ 'ਚ ਦਿੱਖਣ ਵਾਲੇ ਹਨ ਅਤੇ ਫਿਲਮ ਨੂੰ ਕਾਮੇਡੀ ਅਤੇ ਰੰਗੀਨ ਦੱਸਿਆ ਜਾ ਰਿਹਾ ਹੈ। ਨੀਰਜ ਤ੍ਰਿਪਾਠੀ ਦੁਵਾਰਾ ਬਣਾਈ ਗਈ ਇਸ ਫਿਲਮ ਨੂੰ ਲੈਕੇ ਪੂਰੀ ਸਟਾਰਕਾਸਟ ਉਤਸ਼ਾਹਿਤ ਹੈ ਅਤੇ ਰਿਲੀਜ਼ ਨੂੰ ਲੈਕੇ ਪ੍ਰੋਮੋਸ਼ਨ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ।

ਗੈਂਗਸਟਰ ਦੇ ਅਵਤਾਰ 'ਚ ਨਜ਼ਰ ਆਉਣ ਵਾਲੀ ਸੰਨ੍ਹੀ ਦਿਉਲ ਦੀ ਪਤਨੀ ਦਾ ਰੋਲ ਇਸ ਫਿਲਮ 'ਚ ਅਭਿਨੇਤਰੀ ਪ੍ਰੀਟੀ ਜ਼ਿੰਟਾ ਨਿਭਾਉਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰੀਤੀ ਪਹਿਲਾਂ ਵੀ ਸੰਨ੍ਹੀ ਦੇ ਨਾਲ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ।

 
First published: April 13, 2018
ਹੋਰ ਪੜ੍ਹੋ
ਅਗਲੀ ਖ਼ਬਰ