South Star Nithya Menen Share Pregnancy Kit: ਸਾਉਥ ਸਟਾਰ ਨਿਤਿਆ ਮੇਨਨ (Nithya Menen) ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸ਼ੇਅਰ ਕਰ ਪ੍ਰਸ਼ੰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਸ ਪੋਸਟ ਵਿੱਚ ਅਦਾਕਾਰਾ ਨੇ ਪ੍ਰੈਗਨੈਂਸੀ ਕਿੱਟ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕਾਂ ਦੇ ਮਨ ਵਿੱਚ ਇੱਕ ਹੀ ਸਵਾਲ ਹੈ ਕਿ ਆਖਿਰ ਇਹ ਗਰਭ ਅਵਸਥਾ ਦਾ ਟੈਸਟ ਕਿਸ ਦਾ ਹੈ। ਜਦੋਂ ਕਿ ਨਿਤਿਆ ਮੇਨਨ ਹਾਲੇ ਤੱਕ ਵਿਆਹ ਦੇ ਬੰਧਨ ਵਿੱਚ ਨਹੀਂ ਬੱਝੀ ਹੈ।
View this post on Instagram
ਅਭਿਨੇਤਰੀ ਨੇ ਪੋਸਟ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, "ਐਂਡ, ਦ ਵੰਡਰ ਬਿਗਨਸ"। ਕੁਝ ਪ੍ਰਸ਼ੰਸ਼ਕਾਂ ਦਾ ਮੰਨਣਾ ਹੈ ਕਿ ਇਹ ਉਸਦੀ ਗਰਭ ਅਵਸਥਾ ਦੀ ਘੋਸ਼ਣਾ ਹੈ, ਇਹ ਪਤਾ ਚਲਦਾ ਹੈ ਕਿ ਇਹ ਪੋਸਟ ਉਸਦੇ ਨਵੇਂ ਪ੍ਰੋਜੈਕਟ ਲਈ ਇੱਕ ਸੰਕੇਤ ਹੈ। ਇਸ ਪੋਸਟ ਉੱਪਰ ਪ੍ਰਸ਼ੰਸ਼ਕ ਹੈਰਾਨ ਹੋਣ ਵਾਲੇ ਇਮੋਜੀ ਸ਼ੇਅਰ ਕਰ ਰਹੇ ਹਨ। ਉੱਥੇ ਹੀ ਕੁਝ ਸਵਾਲ ਕਰ ਰਹੇ ਹਨ। ਹਾਲਾਂਕਿ ਕਈ ਤਾਂ ਅਦਾਕਾਰਾ ਨੂੰ ਵਧਾਈ ਵੀ ਦੇ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, South, South Star