Oscar Award 2023 Ram Charan pregnant wife Upasana Kamineni Video: ਸਾਉਥ ਸੁਪਰਸਟਾਰ ਰਾਮ ਚਰਨ ਦੀ ਫਿਲਮ ਆਰਆਰਆਰ ਨੇ ਆਸਕਰ ਐਵਾਰਡ 'ਚ ਭਾਰਤੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ। ਐਸਐਸ ਰਾਜਮੋਲੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਆਰਆਰਆਰ ਦੇ ਗੀਤ ਨਾਟੂ-ਨਾਟੂ ਨੇ (Best Original Song) ਸਰਬੋਤਮ ਮੂਲ ਗੀਤ ਸ਼੍ਰੇਣੀ ਦਾ ਆਸਕਰ ਖਿਤਾਬ ਆਪਣੇ ਨਾਮ ਕੀਤਾ। ਇਸ ਗੀਤ ਨੂੰ ਸੁਣ ਆਸਕਰ ਸਟੇਜ ਉੱਪਰ ਧੂਮ ਮੱਚ ਗਈ ਅਤੇ ਇਸਨੂੰ ਸਭ ਦੀ ਸਟੈਂਡਿੰਗ ਅਵੀਸ਼ਿੰਗ ਮਿਲੀ। ਦੱਸ ਦੇਈਏ ਕਿ ਇਹ ਆਸਕਰ ਐਵਾਰਡ ਇਸ ਲਈ ਵੀ ਖਾਸ ਰਿਹਾ ਕਿਉਂਕਿ ਰਾਮ ਚਰਨ ਦੀ ਗਰਭਵਤੀ ਪਤਨੀ (Upasana Kamineni) ਉਪਾਸਨਾ ਕਾਮਿਨੀ ਵੀ ਇਸਦਾ ਹਿੱਸਾ ਬਣੀ। ਜਿਸ ਨੇ ਬੇਹੱਦ ਖਾਸ ਤਰੀਕੇ ਨਾਲ ਆਪਣੀ ਖੁਸ਼ੀ ਜ਼ਾਹਿਰ ਕੀਤੀ।
View this post on Instagram
ਦਰਅਸਲ, thequint ਇੰਸਟਾਗ੍ਰਾਮ ਪੇਜ਼ ਤੋਂ ਇਹ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਸੁਪਰਸਟਾਰ ਰਾਮ ਚਰਮ ਦੀ ਪਤਨੀ ਉਪਾਸਨਾ ਕਮੀਨੇਨੀ ਨਜ਼ਰ ਆ ਰਹੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਪਾਸਨਾ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਤੁਸੀ ਵੀ ਵੇਖੋ ਇਹ ਖਾਸ ਵੀਡੀਓ...
View this post on Instagram
'ਆਸਕਰ ਐਵਾਰਡਜ਼ 2023' 'ਚ ਜਿੱਥੇ ਰਾਮ ਚਰਨ ਕਾਲੇ ਸੂਟ ਅਤੇ ਬੂਟਾਂ 'ਚ ਸਟਾਇਲਿਸ਼ ਲੱਗ ਰਹੇ ਸਨ, ਉੱਥੇ ਹੀ ਉਨ੍ਹਾਂ ਦੀ ਪਤਨੀ ਨੇ ਵੈਸਟਰਨ ਲੁੱਕ ਨੂੰ ਛੱਡ ਕੇ ਰੈੱਡ ਕਾਰਪੇਟ 'ਤੇ ਇੰਡੀਅਨ ਲੁੱਕ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਇਸ ਐਵਾਰਡ ਸ਼ੋਅ ਦੀਆਂ ਤਸਵੀਰਾਂ ਰਾਮ ਚਰਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਤੁਸੀ ਵੀ ਵੇਖੋ ਆਰਆਰਆਰ ਦੀ ਟੀਮ ਦੀਆਂ ਇਹ ਸ਼ਾਨਦਾਰ ਤਸਵੀਰਾਂ। ਜਿਸ ਉੱਪਰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਵਧਾਈਆਂ ਦੇ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Oscars, RRR Film, South, South Star