HOME » NEWS » Films

ਸ੍ਰੀਲੰਕਾ ਦੇ ਕਲਾਕਾਰ ਨੇ ਭਾਰਤ ਦੀ ਮਿਸ ਯੂਨੀਵਰਸ ਰਨਰ-ਅਪ ਤੋਂ ਪ੍ਰੇਰਿਤ ਹੋ ਕੇ ਬਣਾਈ ਡੋਲ(ਗੁੱਡੀ)

News18 Punjabi | TRENDING DESK
Updated: May 24, 2021, 2:47 PM IST
share image
ਸ੍ਰੀਲੰਕਾ ਦੇ ਕਲਾਕਾਰ ਨੇ ਭਾਰਤ ਦੀ ਮਿਸ ਯੂਨੀਵਰਸ ਰਨਰ-ਅਪ ਤੋਂ ਪ੍ਰੇਰਿਤ ਹੋ ਕੇ ਬਣਾਈ ਡੋਲ(ਗੁੱਡੀ)
ਸ੍ਰੀਲੰਕਾ ਦੇ ਕਲਾਕਾਰ ਨੇ ਭਾਰਤ ਦੀ ਮਿਸ ਯੂਨੀਵਰਸ ਰਨਰ-ਅਪ ਤੋਂ ਪ੍ਰੇਰਿਤ ਹੋ ਕੇ ਬਣਾਈ ਡੋਲ(ਗੁੱਡੀ)

  • Share this:
  • Facebook share img
  • Twitter share img
  • Linkedin share img
ਭਾਰਤ ਦੀ ਐਡਲਾਈਨ ਕੈਸਟੀਲਿਨੋ ਨੇ 16 ਮਈ ਨੂੰ ਫਲੋਰਿਡਾ ਵਿੱਚ ਮਿਸ ਯੂਨੀਵਰਸ 2020 ਮੁਕਾਬਲੇ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਵਿਸ਼ਵ ਭਰ ਦੀਆਂ 74 ਪ੍ਰਤਿਭਾਸ਼ਾਲੀ ਔਰਤਾਂ ਨਾਲ ਮੁਕਾਬਲਾ ਕਰਨ ਤੋਂ ਬਾਅਦ ਐਡਲਾਈਨ ਤੀਜੀ ਰਨਰ ਅਪ ਰਹੀ। 22 ਸਾਲ ਦੀ ਉਮਰ ਦੇ ਇਸ ਅਹੁਦੇ 'ਤੇ ਕਾਬਜ਼ ਹੋਣ ਤੋਂ ਕੁਝ ਦਿਨ ਬਾਅਦ, ਸ਼੍ਰੀ ਲੰਕਾ ਦੇ ਇਕ ਕਲਾਕਾਰ ਨੇ ਹੁਣ ਸੁੰਦਰਤਾ ਪੇਜੈਂਟ ਸ਼ੋਅ ਤੋਂ ਕੈਸਟੇਲੀਨੋ ਨੂੰ ਵਾਂਗ ਦਿਖਣ ਵਾਲੀ ਇਕ ਗੁੱਡੀ ਬਣਾਈ ਹੈ ।

ਗੁੱਡੀ ਨੇ ਗੁਲਾਬੀ ਰੰਗ ਦੀ ਸਾੜੀ ਪਹਿਨੀ ਹੋਈ ਹੈ। ਜਿਸ ਨੂੰ ਗਿਆਨ ਅਤੇ ਅਧਿਆਤਮਿਕਤਾ ਦੇ ਪ੍ਰਤੀਕ ਵਜੋਂ ਭਾਰਤ ਦੇ ਰਾਸ਼ਟਰੀ ਫੁੱਲ, ਕਮਲ ਤੋਂ ਪ੍ਰੇਰਣਾ ਪ੍ਰਾਪਤ ਕਰਨ ਤੋਂ ਬਾਅਦ ਐਡਲਾਈਨ ਨੇ ਪਹਿਨੀਆਂ ਸੀ ।

ਗੁੱਡੀ ਨੂੰ ਇੱਕ ਇੰਸਟਾਗ੍ਰਾਮ ਅਕਾਉਂਟ ਦੁਆਰਾ ਸਾਂਝਾ ਕੀਤਾ ਗਿਆ ਸੀ ਜਿਸਦਾ ਨਾਮ ਹੈ ‘ਨਿਗੀਡੌਲਜ਼’ ਹੈ, ਜਿਸ ਵਿੱਚ ਲਿਖਿਆ ਸੀ “ਮਿਸ ਯੂਨੀਵਰਸ 2020 ਤੀਸਰੀ ਰਨਰ ਅਪ @adline_castelinofficial ਤੋ ਪ੍ਰਭਾਵਿਤ Doll ਵਧਾਈ! ਸ਼੍ਰੀਲੰਕਾ ਤੋਂ ਪਿਆਰ। ਮੈਨੂੰ ਉਮੀਦ ਹੈ ਕਿ ਉਹ ਇਸ ਵੱਲ ਧਿਆਨ ਦੇਣਗੇ ।ਕਮੈਂਟਸ ਵਿਚ ਉਹਨਾਂ ਨੂੰ ਟੈਗ ਕਰੋ। ਪਹਿਰਾਵਾ ਇਕ ਔਰਤ ਦੇ ਅਸਲ ਰੂਪ ਨੂੰ ਨਿਖਾਰਦਾ ਹੈ। ਸਾੜੀ ਇਕ ਰਵਾਇਤੀ ਪਹਿਰਾਵਾ ਹੈ ਅਤੇ ਇਹ ਸਾਰੇ ਦੇਸ਼ ਨੂੰ ਜੋੜਦੀ ਹੈ। ਇਹ ਖੂਬਸੂਰਤ ਰੰਗ ਭਾਰਤ ਦੇ ਰਾਸ਼ਟਰੀ ਫੁੱਲ ਤੋਂ ਪ੍ਰੇਰਿਤ ਹਨ । "
ਪੋਸਟ ਨੂੰ ਵੀ ਐਡਲਾਈਨ ਕੈਸਟੀਲੀਨੋ ਨੇ ਆਪਣੀ ਇੰਸਟਾਗ੍ਰਾਮ ਦੀ ਰੀਲ ਤੇ ਦੁਬਾਰਾ ਸਾਂਝਾ ਕੀਤਾ ਸੀ। ਪੇਜ ਨੇ ਕਲਾ ਦੀ ਪੁਸ਼ਟੀ ਕਰਨ ਲਈ ਮਿਸ ਯੂਨੀਵਰਸ ਦੇ ਉਪ ਜੇਤੂ ਦਾ ਧੰਨਵਾਦ ਕੀਤਾ।

ਐਡਲਾਈਨ ਨੇ ਡਿਜ਼ਾਈਨਰ ਸ਼ਰਵਣ ਕੁੰਮਰ ਦੁਆਰਾ ਇੱਕ ਹੱਥ ਨਾਲ ਬੁਣੇ ਹੋਏ ਗੁਲਾਬੀ ਰੇਸ਼ਮ ਦੀ ਸਾੜੀ ਪਹਿਨੀ ਹੋਈ ਹੈ, ਜਿਸ ਵਿੱਚ ਸੁਨਹਿਰੀ ਜ਼ਰੀ ਵਿੱਚ ਮੋਰ-ਖੰਭਾਂ ਦੇ ਰੂਪਾਂ ਦੀ ਵਿਸ਼ੇਸ਼ਤਾ ਹੈ, ਇੱਕ ਮੇਲ ਖਾਂਦੀ ਸਜਾਵਟੀ ਬਲਾਊਜ਼ ਅਤੇ ਪਰਦੇ ਨਾਲ ਪੇਅਰ ਕੀਤੀ ਗਈ। ਉਸਨੇ ਕੁਰੀਓ ਕਾੱਟੀਜ ਤੋਂ ਭਾਰੀ ਗਹਿਣਿਆਂ ਨਾਲ ਪਹਿਰਾਵੇ ਤੇ ਐਕਸ਼ੈਸਰੀਜ ਨਾਲ਼ ਤਿਆਰ ਕੀਤਾ ਗਿਆ ਹੈ।

ਸ਼ਰਵਣ ਕੁੰਮਰ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਰਾਸ਼ਟਰੀ ਪੁਸ਼ਾਕ’ ਬਾਰੇ ਵਧੇਰੇ ਵੇਰਵੇ ਸਾਂਝੇ ਕਰਦਿਆਂ ਲਿਖਿਆ, “ਮੇਰੀ ਰਾਸ਼ਟਰੀ ਪੁਸ਼ਾਕ ਇਕ ਔਰਤ ਦੇ ਸੱਚੇ ਸੁਭਾਅ ਨੂੰ ਦਰਸਾਉਂਦੀ ਹੈ। ਸਾੜੀ ਇਕ ਰਵਾਇਤੀ ਪਹਿਰਾਵਾ ਪੂਰੇ ਦੇਸ਼ ਨੂੰ ਬੰਨ੍ਹਦੀ ਹੈ। ਅਨਮੋਲ ਵਿਰਾਸਤ ਦਾ ਵਿਹੜਾ, ਸਾੜੀ ਡਰਾਪਿੰਗ ਦੀਆਂ ਅੱਸੀ ਵੱਖ ਵੱਖ ਸ਼ੈਲੀਆਂ ਲਈ ਜਾਣੀ ਜਾਂਦੀ ਹੈ। ਇਹ ਜਮਾਤ ਜਾਂ ਜਾਤ ਦਾ ਨਿਰਣਾ ਨਹੀਂ ਕਰਦਾ, ਜਿਹੜੀ ਅੱਜ ਵੀ ਬਹੁਤੀਆਂ ਭਾਰਤੀ ਔਰਤਾਂ ਦੁਆਰਾ ਪਹਿਨੀ ਜਾਂਦੀ ਹੈ ।ਸਾੜ੍ਹੀ ਦਾ ਕਿਨਾਰਾ ਅਤੇ ਪੱਲਾ ਤਿੰਨ ਸੌ ਸਾਲ ਪੁਰਾਣੇ ਪਿਚਵਈ ਕਲਾ ਦੇ ਰੂਪ ਨੂੰ ਦਰਸਾਉਂਦੇ ਹੋਏ ਕਢਾਈ ਦੇ ਨਾਲ ਜੜੇ ਹੋਏ ਹਨ। ਸਾੜ੍ਹੀ ਦਾ ਖੂਬਸੂਰਤ ਰੰਗ ਨੈਸ਼ਨਲ ਫੁੱਲ ਇੰਡੀਆ, ਲੋਟਸ ਦੁਆਰਾ ਪ੍ਰੇਰਿਤ ਹੈ ਜੋ ਗਿਆਨ ਅਤੇ ਅਧਿਆਤਮਕਤਾ ਦਾ ਪ੍ਰਤੀਕ ਹੈ । ਮੈਂ ਕਈ ਭਾਰਤੀ ਬੁਣਾਰਿਆਂ ਅਤੇ ਕਾਰੀਗਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਮਹਾਂਮਾਰੀ ਦੌਰਾਨ 5 ਮਹੀਨਿਆਂ ਤੋਂ ਵੱਧ ਸਮੇਂ ਤੇ ਮੇਰੇ ਰਾਸ਼ਟਰੀ ਪੁਸ਼ਾਕ ਉੱਤੇ ਕੰਮ ਕੀਤਾ ਹੈ। ”

ਭਾਰਤ ਦੀ ਸਾਬਕਾ (ਪਿਛਲੀ) ਸੁੰਦਰਤਾ ਕੁਈਨਜ਼, ਜਿਵੇਂ ਕਿ ਸੇਲੀਨਾ ਜੇਟਲੀ, ​​ਲਾਰਾ ਦੱਤਾ ਅਤੇ ਰੋਚੇਲ ਰਾਓ ਸਿਕੁਇਰਾ ਨੇ ਐਡਲਾਈਨ ਨੂੰ ਤੀਜੇ ਰਨਰ-ਅਪ ਬਣਨ ਲਈ ਵਧਾਈ ਦਿੰਦੇ ਹੋਏ ਆਪਣੇ ਪਹਿਲੇ ਦਿਨਾਂ ਦੀ ਯਾਦ ਦਿਵਾਈ। ਐਡਲਾਈਨ ਜੋ ਕਰਨਾਟਕ ਦੇ ਉਡੂਪੀ ਤੋ ਹੈ ਨੇ ਮਿਸ ਦਿਵਾ 2020 ਦਾ ਖਿਤਾਬ ਜਿੱਤਿਆ, ਅਤੇ ਮਿਸ ਯੂਨੀਵਰਸ ਦੇ ਮੁਕਾਬਲੇ ਵਿਚ ਭਾਰਤ ਦੀ ਪ੍ਰਤੀਨਿਧੀ ਬਣੀ। ਮੈਕਸੀਕੋ ਦੀ ਐਂਡਰਿਆ ਮੇਜ਼ਾ ਨੇ ਇਸ ਸਾਲ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ ।
Published by: Ramanpreet Kaur
First published: May 24, 2021, 2:46 PM IST
ਹੋਰ ਪੜ੍ਹੋ
ਅਗਲੀ ਖ਼ਬਰ