Home /News /entertainment /

Oscar 2018: ਹੌਲੀਵੁੱਡ ਨੇ ਸ਼੍ਰੀਦੇਵੀ ਤੇ ਸ਼ਸ਼ੀ ਕਪੂਰ ਨੂੰ ਦਿੱਤੀ ਸ਼ਰਧਾਂਜਲੀ

Oscar 2018: ਹੌਲੀਵੁੱਡ ਨੇ ਸ਼੍ਰੀਦੇਵੀ ਤੇ ਸ਼ਸ਼ੀ ਕਪੂਰ ਨੂੰ ਦਿੱਤੀ ਸ਼ਰਧਾਂਜਲੀ

 • Share this:

  90ਵੇਂ ਆਸਕਰ ਐਵਾਰਡ ਦੌਰਾਨ ਸੁਪਰਸਟਾਰ ਸ਼ਸ਼ੀ ਕਪੂਰ ਅਤੇ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦਿੱਤੀ ਗਈ। ਅਕਾਦਮੀ ਅਵਾਰਡਸ ਦੌਰਾਨ ਸ਼ਰਧਾਂਜਲੀ ਸੈਕਸ਼ਨ ਵਿੱਚ ਉਨ੍ਹਾਂ ਤੋਂ ਇਲਾਵਾ ਜੇਮਸ ਬਾਂਡ ਸਟਾਰ ਰੌਜਰ ਮੂਰ, ਮੈਰੀ ਗੋਲਡਬਰਗ, ਜੌਹਨ ਜੋਹੈਨਸਨ, ਜੋਹਨ ਹਰਡ ਅਤੇ ਸੈਮ ਸ਼ੈਫਰਡ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਅਮਰੀਕਨ ਰੌਕ ਬੈਂਡ ਪਰਲ ਜੈਮ ਦੇ ਮੁਖ ਗਾਇਕ ਏਡੀ ਵੇਡਰ ਨੇ 'ਟਾਮ ਪੈਟੀਜ਼ ਰੂਮ ਐਂਡ ਦ ਟਾਪ ਡੀਊਰਿੰਗ' ਤੇ ਪਰਫ਼ਾਰਮ ਕੀਤਾ।


  ਸ਼੍ਰੀਦੇਵੀ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ, ਮੁੰਬਈ ਵਿੱਚ ਰਾਜਕੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਸ਼੍ਰੀਦੇਵੀ ਨੇ 4 ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵੱਜੋਂ ਆਪਣਾ ਫ਼ਿਲਮੀ ਸਫਰ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਨੂੰ ਭਾਰਤੀ ਫਿਲਮ ਉਦਯੋਗ ਦੀ ਪਹਿਲੀ ਮਹਿਲਾ ਸੁਪਰਸਟਾਰ ਕਿਹਾ ਜਾਂਦਾ ਹੈ। ਉਹਨਾਂ ਨੇ ਬਾਲੀਵੁੱਡ ਦੇ ਨਾਲ ਨਾਲ ਤਮਿਲ, ਤੇਲਗੂ, ਅਤੇ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ।


  ਸ਼ਸ਼ੀ ਕਪੂਰ ਨੇ ਵੀ ਚਾਰ ਸਾਲ ਦੀ ਉਮਰ ਤੋਂ ਐਕਟਿੰਗ ਸ਼ੁਰੂ ਕੀਤੀ ਸੀ। ਬਾਲ ਕਲਾਕਾਰ ਵੱਜੋਂ ਉਨ੍ਹਾਂ ਦੀ ਸਭ ਤੋਂ ਮਸ਼ਹੂਰ ਫਿਲਮ 'ਆਗ' (1948), ਅਤੇ 'ਅਵਾਰਾ' (1951) ਹਨ।


  ਦੱਸ ਦੇਈਏ ਕਿ ਪਿਛਲੇ ਸਾਲ ਇਸ ਐਵਾਰਡ ਪ੍ਰੋਗਰਾਮ ਵਿੱਚ ਓਮ ਪੂਰੀ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ।

  First published:

  Tags: Kapoor, Oscars, Shashi, Sridevi, Tributes