
SSR Death anniversary: ਉਹ ਸਿਤਾਰਿਆਂ ਨੂੰ ਚਾਹੁੰਣ ਵਾਲਾ ਉਹਨਾਂ ਦੀ ਦੁਨੀਆਂ ਵਿੱਚ ਹੀ ਕਿਤੇ ਗੁੰਮ ਗਿਆ
ਅੱਜ 14 ਜੂਨ ਹੈ । ਬੀਤੇ ਸਾਲ ਇਸ ਦਿਨ ਕੁਝ ਅਜਿਹਾ ਹੋਇਆ ਸੀ ਜਿਸ ਤੇ ਹਰ ਕਿਸੇ ਨੂੰ ਵਿਸ਼ਵਾਸ਼ ਕਰਨ ਮੁਸ਼ਕਿਲ ਹੋ ਰਿਹਾ ਸੀ ਜਾ ਕਹਿ ਲਵੋ ਕਿ ਇਸ ਤੇ ਕੋਈ ਯਕੀਨ ਕਰਨਾ ਹੀ ਨਹੀਂ ਚਾਹੁੰਦਾ ਸੀ । ਇਸੀ ਦਿਨ ਇੱਕ ਹੱਸਦਾ, ਮੁਸਕੁਰਾਉਦਾ ਸਿਤਾਰਿਆਂ ਦੀ ਦੁਨੀਆਂ ਵਿੱਚ ਰਹਿਣ ਵਾਲ਼ਾ ਨੌਜਵਾਨ ਇਸ ਦੁਨੀਆਂ ਤੋਂ ਕਿਤੇ ਬਹੁਤ ਦੂਰ ਚਲਿਆ ਗਿਆ । ਕਹਿਣ ਲਈ ਤਾਂ ਇਸ ਗੱਲ ਨੂੰ ਇਸ ਸਮੇਂ ਪੂਰਾ ਇੱਕ ਸਾਲ਼ ਹੋ ਗਿਆ ਹੈ ਪਰ ਅੱਜ ਵੀ ਇਸ ਤੇ ਯਕੀਨ ਕਰਨਾ ਉਨ੍ਹਾਂ ਹੀ ਮੁਸ਼ਕਿਲ ਲੱਗਦਾ ਹੈ । ਅੱਜ ਸ਼ੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਹੈ । ਉਹਨਾਂ ਨੂੰ ਇਸ ਦੁਨੀਆਂ ਤੇ ਰੁਖਸਤ ਹੋਏ ਪੂਰਾ ਇੱਕ ਸਾਲ਼ ਹੋ ਗਿਆ ਹੈ । ਪਰ ਹੁਣ ਵੀ ਇਹ ਕਹਿੰਦੇ ਹੋਏ ਬੁੱਲ ਲੜਖੜਾ ਜਾਂਦੇ ਹਨ , ਦਿਲ਼ ਭਰ ਜਾਦਾਂ ਹੈ ਤੇ ਅੱਖਾਂ ਨਮ ਹੋ ਜਾਂਦੀਆ ਹਨ । ਅੱਜ ਵੀ ਉਹਨਾਂ ਦੇ ਫੈਨਸ ਆਸ ਲਗਾਈ ਬੈਠੇ ਹਨ ਕਿ ਕਿਤੋ ਇਹ ਖ਼ਬਰ ਆਵੇ ਕਿ ਸ਼ੁਸ਼ਾਂਤ ਕਿਤੇ ਨਹੀਂ ਗਏ ਹਨ , ਉਹ ਇੱਥੇ ਹੀ ਹਨ ਸਾਡੇ ਸਭ ਦੇ ਵਿੱਚਕਾਰ । ਪਰ ਸਚਾਈ ਚਾਹੇ ਜਿੰਨ੍ਹੀ ਵੀ ਕੋੜੀ ਕਿਉਂ ਨਾ ਹੋਵੇ ਉਸਨੂੰ ਝੁਠਲਾਇਆ ਨਹੀਂ ਜਾ ਸਕਦਾ । ਟੀਵੀ ਦੇ ਛੋਟੇ ਪਰਦੇ ਤੋਂ ਆਪਣੀ ਐਕਟਿੰਗ ਦੀ ਸ਼ੁਰੂਆਤ ਕਰ ਸਿਲਵਰ ਸਕਰੀਵਨ ਤੇ ਸਟਾਰ ਬਣਨ ਤੱਕ ਸ਼ੁਸ਼ਾਤ ਸਿੰਘ ਰਾਜਪੂਤ ਦਾ ਜੀਵਨ ਖੁਦ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਰਿਹਾ । 34 ਸਾਲ ਦੀ ਉਮਰ ਤੱਕ ਸ਼ੁਸ਼ਾਂਤ ਸਿਂਘ ਨੇ ਸਭ ਕੁਝ ਹਾਸਿਲ ਕਰ ਲਿਆ ਸੀ ।ਪਰ ਅਚਾਨਕ ਸ਼ੁਸ਼ਾਂਤ ਨੇ ਪਿਛਲੇ ਸਾਲ਼ 14 ਜੂਨ ਨੂੰ ਆਪਣੇ ਮੁੰਬਈ ਵਾਲ਼ੇ ਘਰ ਵਿੱਚ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ ਸੀ । ਉਹਨਾਂ ਦੀ ਮੌਤ ਦੀ ਖ਼ਬਰ ਨੇ ਪੂਰੇ ਬਾੱਲੀਵੁੱਡ ਨੂੰ ਇੱਕ ਗਹਿਰਾ ਝਟਕਾ ਦਿੱਤਾ ਸੀ । ਇਸ ਦੇ ਨਾਲ ਹੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਅਭਿਨੇਤਰੀ ਰੀਆ ਚੱਕਰਵਰਤੀ 'ਤੇ ਸੁਸ਼ਾਂਤ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਦੋਸ਼ ਲਾਇਆ। ਜਿਸ ਤੋਂ ਬਾਅਦ ਇਹ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਹੁਣ ਤੱਕ ਇਸ ਕੇਸ ਦੀ ਜਾਂਚ ਚੱਲ ਰਹੀ ਹੈ। ਅੱਜ ਉਹਨਾਂ ਦੇ ਪਟਨਾ ਘਰ ਵਿੱਚ ਸਨਾਟਾ ਪਸਰਿਆ ਹੋਇਆ ਹੈ। ਉਹਨਾਂ ਦੇ ਪਿਤਾ ਦੋ ਦਿਨ ਪਹਿਲਾਂ ਦਿੱਲੀ ਤੋਂ ਘਰ ਵਾਪਸ ਆਏ ਹਨ ਪਰ ਉਹ ਕਿਸੇ ਨੂੰ ਨਹੀਂ ਮਿਲ ਰਹੇ। ਇੱਕ ਬੁੱਢੇ ਪਿਉ ਲਈ ਆਪਣੇ ਇੱਕਲੌਤੇ ਪੁੱਤ ਨੂੰ ਗਵਾਉਣ ਦਾ ਗ਼ਮ ਅੱਜ ਵੀ ਉਹਨਾਂ ਨੂੰ ਹੈ ।
Published by:Ramanpreet Kaur
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।