ਨਵਾਂ ਸਾਲ ਯਾਨੀ 2023 ਨੂੰ ਸ਼ੁਰੂ ਹੋਣ ਵਿੱਚ 1 ਦਿਨ ਹੀ ਬਚਿਆ ਹੈ। ਇਸ 2022 ਵਿੱਚ ਬਹੁਤ ਕੁੱਝ ਅਜਿਹਾ ਹੋਇਆ ਜਿਸਨੇ ਆਮ ਲੋਕਾਂ ਤੋਂ ਲੈ ਕੇ ਫ਼ਿਲਮੀ ਹਸਤੀਆਂ ਨੂੰ ਕਈ ਖੁਸ਼ੀਆਂ ਦਿੱਤੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਵੇਂ ਸਾਲ ਵਿੱਚ ਉਹ ਕਿਹੜੇ ਫ਼ਿਲਮੀ ਸਿਤਾਰੇ ਹਨ ਜੋ ਆਪਣੇ ਬੱਚਿਆਂ ਨਾਲ ਪਹਿਲਾ ਨਵਾਂ ਸਾਲ ਮਨਾਉਣ ਜਾ ਰਹੇ ਹਨ।
ਅੱਜ ਅਸੀਂ ਤੁਹਾਨੂੰ ਪ੍ਰਿਅੰਕਾ ਚੋਪੜਾ-ਨਿਕ ਜੋਨਸ, ਆਲੀਆ ਭੱਟ-ਰਣਬੀਰ ਕਪੂਰ, ਸੋਨਮ ਕਪੂਰ-ਆਨੰਦ ਆਹੂਜਾ, ਅਤੇ ਬਿਪਾਸ਼ਾ ਬਾਸੂ-ਕਰਨ ਸਿੰਘ ਦੇ ਇਸ ਸਾਲ ਮਾਪੇ ਬਣ ਕੇ ਆਪਣੇ ਬੱਚਿਆਂ ਨੂੰ ਗਲੇ ਲਗਾਉਣ ਬਾਰੇ ਦੱਸ ਰਹੇ ਹਾਂ ਜੋ ਨਵਾਂ ਸਾਲ ਘਰ ਵਿੱਚ ਇੱਕ ਨਵੇਂ ਜੁੜੇ ਪਰਿਵਾਰਿਕ ਮੈਂਬਰ ਨਾਲ ਮਨਾਉਣਗੇ।
ਆਓ ਕੁਝ ਅਜਿਹੇ ਸਟਾਰ ਕਿਡਜ਼ ਬਾਰੇ ਗੱਲ ਕਰੀਏ ਜੋ 2023 ਵਿੱਚ ਆਪਣਾ ਪਹਿਲਾ ਨਵਾਂ ਸਾਲ ਮਨਾਉਣਗੇ।
1. ਰਾਹਾ ਕਪੂਰ: ਇਸੇ ਸਾਲ ਵਿਆਹ ਦੇ ਬੰਧਨ ਵਿੱਚ ਬੱਝੇ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਇੱਕ ਬਹੁਤ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਇਸ ਬੱਚੀ ਦਾ ਜਨਮ 6 ਨਵੰਬਰ 2022 ਨੂੰ ਹੋਇਆ ਅਤੇ ਇਸਦਾ ਨਾਮ ਰਾਹਾ ਕਪੂਰ ਰੱਖਿਆ ਗਿਆ ਹੈ। ਕਪੂਰ ਪਰਿਵਾਰ ਘਰ ਵਿੱਚ ਇਸ ਨਵੇਂ ਮੈਂਬਰ ਨਾਲ ਆਪਣਾ ਨਵਾਂ ਸਾਲ ਮਨਾਏਗਾ।
2. ਮਾਲਤੀ ਮੈਰੀ ਚੋਪੜਾ ਜੋਨਸ: ਬਾਲੀਵੁੱਡ ਅਤੇ ਹਾਲੀਵੁਡ ਦੀ ਖਾਸ ਜੋੜੀ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਵੀ ਇਸ ਵਾਰ ਨਵਾਂ ਸਾਲ ਆਪਣੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਮਨਾਉਣ ਜਾ ਰਹੇ ਹਨ।
3. ਦੇਵੀ ਬਾਸੂ ਸਿੰਘ ਗਰੋਵਰ: ਤੁਹਾਨੂੰ ਦੱਸ ਦੇਈਏ ਕਿ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੇ 12 ਨਵੰਬਰ, 2022 ਪਿਆਰੀ ਬੇਟੀ ਨੇ ਜਨਮ ਲਿਆ ਹੈ। ਬਿਪਾਸ਼ਾ ਬਾਸੂ ਬੰਗਾਲ ਨਾਲ ਸਬੰਧ ਰੱਖਦੀ ਹੈ ਜਦ ਕਿ ਪਿਤਾ ਪੰਜਾਬ ਨਾਲ। ਇਹ ਜੋੜੀ ਵੀ ਆਪਣੀ ਬੇਟੀ ਨਾਲ ਨਵੇਂ ਸਾਲ ਦਾ ਸੁਆਗਤ ਕਰੇਗੀ।
3. ਵਾਯੂ ਕਪੂਰ ਆਹੂਜਾ: ਅਭਿਨੇਤਾ ਅਨਿਲ ਕਪੂਰ ਦੀ ਬੇਟੀ ਅਦਾਕਾਰਾ ਸੋਨਮ ਕਪੂਰ ਅਤੇ ਉਸ ਦੇ ਪਤੀ ਆਨੰਦ ਆਹੂਜਾ ਦਾ ਪੁੱਤਰ, ਵਾਯੂ ਵੀ ਉਨ੍ਹਾਂ ਕੁਝ ਸਟਾਰ ਬੱਚਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਜਨਮ 2022 ਵਿੱਚ ਹੋਇਆ ਸੀ। ਇਹ ਪਰਿਵਾਰ ਵੀ ਆਪਣੇ ਨਾਲ ਇੱਕ ਨਵੇਂ ਮੈਂਬਰ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਕਰੇਗਾ।
4. ਨੀਲ ਕਿਚਲੂ: ਅਦਾਕਾਰਾ ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਦੇ ਘਰ ਵੀ ਇਸ ਸਾਲ ਜਨਮੇ ਨੀਲ ਕਿਚਲੂ ਵੀ ਆਪਣੇ ਪਰਿਵਾਰ ਨਾਲ 2023 ਬੜੀ ਧੂਮ-ਧਾਮ ਨਾਲ ਮਨਾਉਣਗੇ।
5. ਲਕਸ਼ ਸਿੰਘ ਲਿੰਬਾਚੀਆ: ਕਪਿਲ ਸ਼ਰਮਾ ਦੀ ਸਟਾਰ ਕਲਾਕਾਰ ਭਾਰਤੀ ਸਿੰਘ ਅਤੇ ਉਸਦੇ ਹਰਸ਼ ਲਿੰਬਾਚੀਆ ਦੇ ਘਰ ਵਿਚ ਵੀ ਬੇਟੇ ਨੇ ਜਨਮ ਲਿਆ ਹੈ ਜਿਸਦਾ ਨਾਮ ਪਰਿਵਾਰ ਵੱਲੋਂ ਲਕਸ਼ ਸਿੰਘ ਲਿੰਬਾਚੀਆ ਰੱਖਿਆ ਗਿਆ ਹੈ। ਇਹ ਵੀ ਸਟਾਰ ਬੱਚਿਆਂ ਵਾਂਗ ਨਵਾਂ ਸਾਲ ਮਨਾਏਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alia bhatt, Entertainment, Happy New Year, Movies