Home /News /entertainment /

10ਵੀਂ ਦੇ ਵਿਦਿਆਰਥੀ ਨੇ ਉੱਤਰ ਸ਼ੀਟ 'ਚ ਲਿਖਿਆ- 'ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ', ਜਾਣੋ ਫਿਰ ਕੀ ਹੋਇਆ

10ਵੀਂ ਦੇ ਵਿਦਿਆਰਥੀ ਨੇ ਉੱਤਰ ਸ਼ੀਟ 'ਚ ਲਿਖਿਆ- 'ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ', ਜਾਣੋ ਫਿਰ ਕੀ ਹੋਇਆ

Video: 10ਵੀਂ ਦੇ ਵਿਦਿਆਰਥੀ ਨੇ ਉੱਤਰ ਸ਼ੀਟ 'ਚ ਲਿਖਿਆ- 'ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ', ਜਾਣੋ ਕਿਉਂ ਇਸ ਡਾਇਲਾਗ ਨੇ ਵਧਾਈ ਸਭ ਦੀ ਚਿੰਤਾਂ (ਸੰਕੇਤਕ ਫੋਟੋ)

Video: 10ਵੀਂ ਦੇ ਵਿਦਿਆਰਥੀ ਨੇ ਉੱਤਰ ਸ਼ੀਟ 'ਚ ਲਿਖਿਆ- 'ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ', ਜਾਣੋ ਕਿਉਂ ਇਸ ਡਾਇਲਾਗ ਨੇ ਵਧਾਈ ਸਭ ਦੀ ਚਿੰਤਾਂ (ਸੰਕੇਤਕ ਫੋਟੋ)

'Pushpa the Rise' dialog: ਸਾਉਥ ਸਟਾਰ ਅੱਲੂ ਅਰਜੁਨ (Allu Arjun) ਦੀ ਫਿਲਮ 'ਪੁਸ਼ਪਾ ਦਿ ਰਾਈਜ਼' ('Pushpa the Rise') ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਅੱਲੂ ਅਰਜੁਨ ਦੀ ਅਦਾਕਾਰੀ ਨੇ ਨਾ ਸਿਰਫ ਲੋਕਾਂ ਨੂੰ ਬਲਕਿ ਕਈ ਫਿਲਮੀ ਸਿਤਾਰਿਆਂ ਨੂੰ ਵੀ ਪ੍ਰਭਾਵਿਤ ਕੀਤਾ। ਇਸ ਵਿਚਕਾਰ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੂੰ ਜਾਣ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਫਿਲਮ ਦੇ ਡਾਇਲਾਗ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਸ ਦੌਰਾਨ ਬੋਰਡ ਦੀ ਪ੍ਰੀਖਿਆ 'ਚ 10ਵੀਂ ਦੇ ਵਿਦਿਆਰਥੀ ਨੇ ਆਪਣੀ ਉੱਤਰ ਸ਼ੀਟ ਵਿੱਚ 'ਪੁਸ਼ਪਾ ਦਿ ਰਾਈਜ਼' ਦੇ ਡਾਇਲਾਗ ਇਸ ਤਰੀਕੇ ਨਾਲ ਲਿਖੇ ਕਿ ਹਰ ਕੋਈ ਹੈਰਾਨ ਰਹਿ ਗਿਆ।

ਹੋਰ ਪੜ੍ਹੋ ...
 • Share this:

  ਅਸਲ 'ਚ, 10ਵੀਂ ਦੇ ਵਿਦਿਆਰਥੀ ਨੇ ਆਪਣੀ ਉੱਤਰ ਸ਼ੀਟ ਵਿੱਚ 2021 ਦੀ ਤੇਲਗੂ ਫਿਲਮ "ਪੁਸ਼ਪਾ: ਦਿ ਰਾਈਜ਼" ਦੇ ਡਾਇਲਾਗ ਲਿਖੇ ਹਨ, ਪਰ ਇੱਕ ਵੱਖਰੇ ਅੰਦਾਜ਼ ਵਿੱਚ। ਇਸ ਫਿਲਮ ਦਾ ਅਸਲੀ ਡਾਇਲਾਗ ਹੈ ''ਪੁਸ਼ਪਾ ਰਾਜ, ਮੈਂ ਝੁਕੇਗਾ ਨਹੀਂ'' ਜੋ ਲੋਕਾਂ ''ਚ ਕਾਫੀ ਮਸ਼ਹੂਰ ਹੋਇਆ। ਇਸ ਡਾਇਲਾਗ ਨੂੰ ਸੋਧਦੇ ਹੋਏ ਇਕ ਵਿਦਿਆਰਥੀ ਨੇ ਆਪਣੀ ਉੱਤਰ ਸ਼ੀਟ ਵਿਚ ਲਿਖਿਆ, 'ਪੁਸ਼ਪਾ, ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ'।

  ਤੁਹਾਨੂੰ ਦੱਸ ਦੇਈਏ ਕਿ ਪੱਛਮੀ ਬੰਗਾਲ ਦੀ 10ਵੀਂ ਜਮਾਤ ਦੀ ਵਿਦਿਆਰਥੀ ਦੀ ਉੱਤਰ ਸ਼ੀਟ 'ਤੇ ਲਿਖਿਆ 'ਪੁਸ਼ਪਾ: ਦਿ ਰਾਈਜ਼' ਦਾ ਡਾਇਲਾਗ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਾਇਰਲ 'ਪੁਸ਼ਪਾ ਰਾਜ' ਦੀ ਉੱਤਰ ਸ਼ੀਟ 'ਤੇ ਜਿੱਥੇ ਅਧਿਆਪਕਾਂ ਅਤੇ ਮਾਪਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ, ਉਥੇ ਹੀ ਲੋਕਾਂ ਨੇ ਇਸ ਦਾ ਖੂਬ ਆਨੰਦ ਵੀ ਲਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਮਜ਼ਾਕ ਵਜੋਂ ਸ਼ੇਅਰ ਵੀ ਕੀਤਾ ਹੈ। 'ਪੁਸ਼ਪਾ ਰਾਜ, ਅਪੁਨ ਲਿਖੇਗਾ ਨਹੀਂ' ਡਾਇਲਾਗ ਨਾਲ ਵਾਇਰਲ ਹੋਈ ਜਵਾਬ ਸ਼ੀਟ ਨੇ ਯਕੀਨਨ ਕਈਆਂ ਨੂੰ ਹਸਾ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸੰਵਾਦ ਪੂਰੀ ਉੱਤਰ ਕੁੰਜੀ ਵਿੱਚ ਕਿਸੇ ਸਹੀ ਉੱਤਰ ਦੀ ਬਜਾਏ ਲਿਖਿਆ ਗਿਆ ਸੀ।
  Published by:rupinderkaursab
  First published:

  Tags: Allu Arjun, Allu Arjun Movies, Entertainment, Entertainment news

  ਅਗਲੀ ਖਬਰ