Home /News /entertainment /

ਸੂਫੀ ਗਾਇਕਾ ਜੋਤੀ ਨੂਰਾਂ ਦੇਵੇਗੀ ਪਤੀ ਨੂੰ ਤਲਾਕ, ਕੇਸ ਕੀਤਾ ਦਾਇਰ, ਕਿਹਾ- ਚੋਟੀ ਦੀ ਨਸ਼ੇੜੀ ਹੈ ਪਾਸੀ...

ਸੂਫੀ ਗਾਇਕਾ ਜੋਤੀ ਨੂਰਾਂ ਦੇਵੇਗੀ ਪਤੀ ਨੂੰ ਤਲਾਕ, ਕੇਸ ਕੀਤਾ ਦਾਇਰ, ਕਿਹਾ- ਚੋਟੀ ਦੀ ਨਸ਼ੇੜੀ ਹੈ ਪਾਸੀ...

Jyoti Nooran: ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਫੀ ਗਾਇਕ ਜੋਤੀ ਨੂਰਾਂ ਨੇ ਕਿਹਾ, 'ਮੈਂ 2014 'ਚ ਕੁਨਾਲ ਪਾਸੀ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਉਸ ਸਮੇਂ ਮੈਨੂੰ ਪਤਾ ਸੀ ਕਿ ਉਹ ਸਿਰਫ਼ ਸਿਗਰਟ ਪੀਂਦਾ ਹੈ। ਕਰੀਬ ਇਕ ਸਾਲ ਬਾਅਦ ਜਦੋਂ ਉਸ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਅਫੀਮ, ਚਰਸ ਅਤੇ ਗਾਂਜੇ ਦਾ ਸੇਵਨ ਕਰਦਾ ਹੈ।

ਹੋਰ ਪੜ੍ਹੋ ...
 • Share this:
  ਐੱਸ. ਸਿੰਘ/ਚੰਡੀਗੜ੍ਹ: Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਉਸ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਜਲੰਧਰ ਦਿਹਾਤੀ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਗਾਇਕ ਵੱਲੋਂ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਲਈ ਡੀਐੱਸਪੀ ਵੂਮੈਨ ਸੈੱਲ ਨੂੰ ਦੇ ਦਿੱਤੀ ਗਈ ਹੈ। ਜੋਤੀ ਨੂਰਾਂ ਨੇ ਆਪਣੇ ਪਤੀ ਪਾਸੀ 'ਤੇ 'ਟੌਪ ਕਲਾਸ ਨਸ਼ੇੜੀ ਆਦੀ' ਹੋਣ ਦਾ ਦੋਸ਼ ਵੀ ਲਗਾਇਆ ਹੈ।

  ਪਤੀ ਨੇ 20 ਕਰੋੜ ਗਾਇਬ ਕਰ ਦਿੱਤੇ : ਨੂਰਾਨ
  ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਫੀ ਗਾਇਕ ਜੋਤੀ ਨੂਰਾਂ ਨੇ ਕਿਹਾ, 'ਮੈਂ 2014 'ਚ ਕੁਨਾਲ ਪਾਸੀ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਉਸ ਸਮੇਂ ਮੈਨੂੰ ਪਤਾ ਸੀ ਕਿ ਉਹ ਸਿਰਫ਼ ਸਿਗਰਟ ਪੀਂਦਾ ਹੈ। ਕਰੀਬ ਇਕ ਸਾਲ ਬਾਅਦ ਜਦੋਂ ਉਸ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਅਫੀਮ, ਚਰਸ ਅਤੇ ਗਾਂਜੇ ਦਾ ਸੇਵਨ ਕਰਦਾ ਹੈ।

  ਸੂਫੀ ਗਾਇਕਾ ਨੇ ਆਪਣੇ ਪਤੀ 'ਤੇ 20 ਕਰੋੜ ਰੁਪਏ ਦੇ ਗਬਨ ਦਾ ਵੀ ਦੋਸ਼ ਲਗਾਇਆ ਹੈ। ਜੋਤੀ ਨੂਰਾਂ ਨੇ ਦੋਸ਼ ਲਾਇਆ ਕਿ ਦੇਸ਼-ਵਿਦੇਸ਼ ਵਿੱਚ ਸ਼ੋਅ ਕਰਕੇ ਜੋ ਕਰੋੜਾਂ ਰੁਪਏ ਕਮਾਏ ਹਨ, ਉਸ ਨੂੰ ਕੁਨਾਲ ਪਾਸੀ ਨੇ ਗਾਇਬ ਕਰ ਦਿੱਤਾ ਹੈ। ਨੂਰਾਂ ਨੇ ਦੱਸਿਆ ਕਿ ਉਸ ਦਾ ਪਤੀ ਸਾਰੇ ਸ਼ੋਅ ਬੁੱਕ ਕਰਦਾ ਸੀ ਅਤੇ ਪੈਸਿਆਂ ਦਾ ਹਿਸਾਬ ਕਿਤਾਬ ਵੀ ਉਸ ਕੋਲ ਸੀ। ਹੁਣ ਉਸਦੇ ਬੈਂਕ ਖਾਤੇ ਵਿੱਚ ਸਿਰਫ਼ 92 ਹਜ਼ਾਰ ਰੁਪਏ ਬਚੇ ਹਨ।

  ਹੁਣ ਪਿਤਾ ਨਾਲ ਮਿਲ ਕੇ ਦਿਖਾਵਾਂਗੇ
  ਜੋਤੀ ਨੂਰਾਂ ਨੇ ਦੱਸਿਆ ਕਿ ਮੈਂ ਆਪਣੇ ਪਤੀ ਤੋਂ ਕਈ ਵਾਰ ਪੈਸਿਆਂ ਦਾ ਹਿਸਾਬ ਮੰਗਿਆ ਪਰ ਉਸ ਨੇ ਇਨਕਾਰ ਕਰ ਦਿੱਤਾ। ਉਸ ਨੇ ਐਸਐਸਪੀ ਦਿਹਾਤੀ ਜਲੰਧਰ ਨੂੰ ਪੱਤਰ ਲਿਖ ਕੇ ਆਪਣੇ ਪਤੀ ਖ਼ਿਲਾਫ਼ ਪੁਲੀਸ ਸੁਰੱਖਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਜੋਤੀ ਨੂਰਾਨ ਨੇ ਕਿਹਾ ਕਿ ਜੋ ਲੋਕ ਉਸ ਦਾ ਸ਼ੋਅ ਬੁੱਕ ਕਰਵਾਉਣਾ ਚਾਹੁੰਦੇ ਹਨ ਉਹ ਉਸ ਨਾਲ ਸਿੱਧਾ ਸੰਪਰਕ ਕਰਨ ਨਾ ਕਿ ਉਸ ਦੇ ਪਤੀ ਨਾਲ।

  ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇੰਨੇ ਸਾਲਾਂ ਵਿੱਚ ਉਸ ਨੇ ਆਪਣੇ ਪਤੀ ਦੀ ਸ਼ਿਕਾਇਤ ਪੁਲੀਸ ਕੋਲ ਕਿਉਂ ਨਹੀਂ ਕੀਤੀ। ਤਾਂ ਉਸ ਨੇ ਕਿਹਾ, ਮੈਨੂੰ ਉਮੀਦ ਸੀ ਕਿ ਉਹ ਸੁਧਰੇਗਾ। ਪਰ ਹੁਣ ਮੇਰੇ ਵਿੱਚ ਇਹ ਸਹਿਣ ਦੀ ਤਾਕਤ ਨਹੀਂ ਹੈ। ਇਸ ਲਈ ਮੈਂ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕੀਤਾ ਹੈ। ਜੋਤੀ ਨੂਰਾ ਨੇ ਇਹ ਵੀ ਕਿਹਾ ਕਿ ਹੁਣ ਉਹ ਆਪਣੇ ਪਿਤਾ ਨਾਲ ਦੁਬਾਰਾ ਸ਼ੋਅ ਸ਼ੁਰੂ ਕਰੇਗੀ।
  Published by:Krishan Sharma
  First published:

  Tags: Bollwood, Bollywood actress, Divorce, Entertainment news, Nooran

  ਅਗਲੀ ਖਬਰ