Home /News /entertainment /

Gadar 2: 'ਗਦਰ 2' 'ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਚਾਰਜ ਕੀਤੇ ਕਰੋੜਾਂ, ਜਾਣੋ ਤਾਰਾ ਸਿੰਘ-ਸਕੀਨਾ ਦੀ ਰਕਮ

Gadar 2: 'ਗਦਰ 2' 'ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਚਾਰਜ ਕੀਤੇ ਕਰੋੜਾਂ, ਜਾਣੋ ਤਾਰਾ ਸਿੰਘ-ਸਕੀਨਾ ਦੀ ਰਕਮ

Sunny Deol Amisha Patel Gadar 2

Sunny Deol Amisha Patel Gadar 2

Gadar 2 Film Starcast Fees: ਬਾਲੀਵੁੱਡ ਅਦਾਕਾਰ ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ (Amisha Patel) ਦੀ ਫਿਲਮ ਗਦਰ 2 ਦਾ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

  • Share this:

Gadar 2 Film Starcast Fees: ਬਾਲੀਵੁੱਡ ਅਦਾਕਾਰ ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ (Amisha Patel) ਦੀ ਫਿਲਮ ਗਦਰ 2 ਦਾ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਅਨਿਲ ਸ਼ਰਮਾ ਨੇ ਪਾਰਟ 2 'ਚ ਕਈ ਟਵਿਸਟ ਰੱਖੇ ਹਨ, ਜਿਸ 'ਚ ਇਸ ਵਾਰ ਤਾਰਾ ਸਿੰਘ ਸਕੀਨਾ ਲਈ ਨਹੀਂ ਸਗੋਂ ਬੇਟੇ ਜੀਤਾ ਲਈ ਪਾਕਿਸਤਾਨ ਜਾਣਗੇ। ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓਜ਼ ਲੀਕ ਹੋ ਰਹੀਆਂ ਹਨ, ਜਿਸ ਨਾਲ ਦਰਸ਼ਕਾਂ ਦਾ ਉਤਸ਼ਾਹ ਵੱਧਦਾ ਹੈ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਫਿਲਮ ਕਰਨ ਲਈ ਸਾਰਿਆਂ ਨੇ ਕਿੰਨੀ ਫੀਸ ਲਈ ਹੈ।

ਜਾਣੋ ਸਟਾਰ ਕਾਸਟ ਸਿਤਾਰਿਆਂ ਨੇ ਲਈ ਕਿੰਨੀ ਫੀਸ...

ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੇ ਤਾਰਾ ਸਿੰਘ ਬਣਨ ਲਈ ਕਰੀਬ 5 ਕਰੋੜ ਰੁਪਏ ਚਾਰਜ ਕੀਤੇ ਹਨ। ਦੂਜੇ ਪਾਸੇ ਅਮੀਸ਼ਾ ਪਟੇਲ 'ਗਦਰ 2' 'ਚ ਸਕੀਨਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਹ ਸੰਨੀ ਦਿਓਲ ਦੇ ਨਾਲ ਹੈ। ਇਸ ਫਿਲਮ ਲਈ ਅਦਾਕਾਰਾ ਨੇ 2 ਕਰੋੜ ਰੁਪਏ ਲਏ ਹਨ। ਤਾਰਾ ਸਿੰਘ ਅਤੇ ਸਕੀਨਾ ਦੇ ਬੇਟੇ ਦੀ ਭੂਮਿਕਾ ਲਈ ਉਤਕਰਸ਼ ਸ਼ਰਮਾ ਨੇ ਕਰੀਬ 1 ਕਰੋੜ ਰੁਪਏ ਲਏ ਹਨ। ਇਸ ਵਾਰ ਜੀਤੇ ਦੀ ਪਤਨੀ ਵੀ ਹੋਵੇਗੀ, ਸਿਮਰਤ ਕੌਰ ਇਸ ਰੋਲ 'ਚ ਨਜ਼ਰ ਆਵੇਗੀ, ਉਨ੍ਹਾਂ ਨੇ ਫਿਲਮ ਲਈ 80 ਲੱਖ ਰੁਪਏ ਲਏ ਹਨ, ਇਸ ਵਾਰ ਲਵ ਸਿਨਹਾ ਨੇ ਐਂਟਰੀ ਕੀਤੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਉਸ ਨੂੰ 60 ਲੱਖ ਰੁਪਏ ਮਿਲੇ ਹਨ।

ਗਦਰ 2: ਦ ਸਟੋਰੀ ਕੰਟੀਨਿਊਜ਼ ਅਨਿਲ ਸ਼ਰਮਾ ਦੁਆਰਾ ਨਿਰਦੇਸ਼ਤ ਹੈ ਅਤੇ ਅਨਿਲ ਸ਼ਰਮਾ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓ ਦੁਆਰਾ ਨਿਰਮਿਤ ਹੈ। ਪੀਰੀਅਡ ਐਕਸ਼ਨ ਡਰਾਮਾ 11 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਨੀ ਦਿਓਲ ਆਪਣੇ ਬੇਟੇ ਦੇ ਪਿਆਰ ਨੂੰ ਬਚਾਉਣ ਲਈ ਪਾਕਿਸਤਾਨੀਆਂ ਨਾਲ ਲੜਨਗੇ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਆਉਣ ਵਾਲੀ ਫਿਲਮ 'ਗਦਰ 2' ਦੇ ਬਾਰੇ 'ਚ ਕਿਹਾ ਜਾ ਰਿਹਾ ਸੀ ਕਿ ਮਨੀਸ਼ ਵਾਧਵਾ ਵਿਲੇਨ ਦੀ ਭੂਮਿਕਾ 'ਚ ਹੋਣਗੇ। ਉਹ ਅਮਰੀਸ਼ ਪੁਰੀ ਦੇ ਕਿਰਦਾਰ ਅਸ਼ਰਫ ਅਲੀ ਦੀ ਥਾਂ ਲੈਣਗੇ। ਇਹ ਫਿਲਮ ਕਥਿਤ ਤੌਰ 'ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਸਮੇਂ ਦੀ ਹੈ ਅਤੇ ਇਸ ਵਾਰ ਤਾਰਾ ਸਿੰਘ ਆਪਣੇ ਬੇਟੇ ਚਰਨਜੀਤ ਨੂੰ ਵਾਪਸ ਲਿਆਉਣ ਲਈ ਪਾਕਿਸਤਾਨ ਜਾਣਗੇ। ਇਹ ਫਿਲਮ ਇਸ ਸਾਲ ਸੁਤੰਤਰਤਾ ਦਿਵਸ 'ਤੇ ਰਿਲੀਜ਼ ਹੋਵੇਗੀ।

Published by:Rupinder Kaur Sabherwal
First published:

Tags: Amisha Patel, Bollywood, Entertainment, Entertainment news, Sunny deol