ਡੈਬਿਊ ਫਿਲਮ ਦੀ ਸ਼ੂਟਿੰਗ ਲਈ ਮੈਟਰੋ 'ਚ ਸਫਰ ਕਰ ਰਿਹਾ ਹੈ ਕਰਣ ਦਿਓਲ


Updated: February 6, 2019, 10:39 AM IST
ਡੈਬਿਊ ਫਿਲਮ ਦੀ ਸ਼ੂਟਿੰਗ ਲਈ ਮੈਟਰੋ 'ਚ ਸਫਰ ਕਰ ਰਿਹਾ ਹੈ ਕਰਣ ਦਿਓਲ

Updated: February 6, 2019, 10:39 AM IST
ਬਾਲੀਵੁੱਡ ਦੇ ਮਸ਼ਹੂਰ ਐਕਟਰ ਸੰਨੀ ਦਿਓਲ, ਜਿੰਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਹਿੱਟ ਅਤੇ ਵੱਡੀਆਂ ਫਿਲਮਾਂ ਦਿੱਤੀਆਂ ਹਨ। ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਵੀ ਜਲਦ ਹੀ ਬਾਲੀਵੁੱਡ 'ਚ ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਡੈਬਿਊ ਕਰਨ ਜਾ ਰਿਹਾ ਹੈ। ਫਿਲਮ ਨੂੰ ਸੰਨੀ ਦਿਓਲ ਹੀ ਡਾਇਰੈਕਟ ਕਰ ਰਹੇ ਹਨ ਪਰ ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਇਕ ਵੀਡੀਓ ਕਰਕੇ ਸ਼ੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਛਾਇਆ ਹੋਇਆ ਹੈ। ਜੀ ਹਾਂ, ਕਰਣ ਦਿਓਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਕਰਣ ਦਿਓਲ ਮੁੰਬਈ ਦੀ ਮੈਟਰੋ 'ਚ ਸਫਰ ਕਰਦੇ ਨਜ਼ਰ ਆ ਰਹੇ ਹਨ। ਸ਼ੂਟਿੰਗ 'ਤੇ ਸਵੇਰੇ ਜਲਦ ਪਹੁੰਚਣ ਲਈ ਕਰਣ ਦਿਓਲ ਮੁੰਬਈ ਦੀ ਅੰਧੇਰੀ ਤੋਂ ਘਾਟਘੋਪਰ ਤੱਕ ਮੈਟਰੋ ਰਾਹੀਂ ਸਫਰ ਕਰ ਰਹੇ ਹਨ। 

View this post on Instagram
 

#sunnydeol son #karandeol snapped at andheri- ghatkoapar metro ride.


A post shared by Viral Bhayani (@viralbhayani) on


ਦੱਸ ਦਈਏ ਕਿ ਕਰਨ ਦਿਓਲ ਆਪਣੀ ਆਉਣ ਵਾਲੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ' ਪਾਸ ਦਾ ਸ਼ੂਟ ਚੱਲ ਰਿਹਾ ਹੈ। ਇਸ ਫਿਲਮ 'ਚ ਕਰਣ ਦਿਓਲ ਆਪਣੇ ਪਿਤਾ ਦੇ ਨਿਰਦੇਸ਼ਨ 'ਚ ਹੀ ਕੰਮ ਕਰ ਰਹੇ ਹਨ। ਇਸ ਲਈ ਉਹ ਸ਼ੂਟਿੰਗ 'ਤੇ ਲੇਟ ਪਹੁੰਚਣਾ ਨਹੀਂ ਚਾਹੁੰਦੇ। ਬਾਲੀਵੁੱਡ 'ਚ ਚੰਗਾ ਨਾਂ ਖੱਟਣ ਵਾਲੇ ਦਿਓਲ ਪਰਿਵਾਰ ਦਾ ਵਾਰਿਸ ਕਰਣ ਦਿਓਲ ਮੈਟਰੋ 'ਚ ਵੀ ਜਾਣ ਲਈ ਵੀ ਤਿਆਰ ਹੈ। ਪ੍ਰਸ਼ੰਸ਼ਕਾਂ ਵੱਲੋਂ ਕਰਣ ਦਿਓਲ ਦੀਆਂ ਤਾਰੀਫਾਂ ਵੀ ਕੀਤੀਆਂ ਜਾ ਰਹੀਆਂ ਹਨ।
First published: February 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...