Home /News /entertainment /

40 ਸਾਲਾਂ ਦੀ ਹੋਈ ਸੰਨੀ ਲਿਓਨ, ਅਡਲਟ ਫ਼ਿਲਮਾਂ ਤੋਂ ਬਾਲੀਵੁੱਡ ਦਾ ਸਫ਼ਰ ਆਸਾਨ ਨਹੀਂ ਸੀ ਸੰਨੀ ਲਈ...

40 ਸਾਲਾਂ ਦੀ ਹੋਈ ਸੰਨੀ ਲਿਓਨ, ਅਡਲਟ ਫ਼ਿਲਮਾਂ ਤੋਂ ਬਾਲੀਵੁੱਡ ਦਾ ਸਫ਼ਰ ਆਸਾਨ ਨਹੀਂ ਸੀ ਸੰਨੀ ਲਈ...

ਸੰਨੀ ਲਿਓਨ ਨੇ ਕੀਤਾ ਜ਼ਬਰਦਸਤ ਸਟੰਟ, ਪੋਸਟ ਕਰ ਕੇ ਲਿਖਿਆ ਫ਼ਿਲਮ ਸਿੰਘਮ ਦਾ ਮਸ਼ਹੂਰ ਡਾਇਲਾਗ

ਸੰਨੀ ਲਿਓਨ ਨੇ ਕੀਤਾ ਜ਼ਬਰਦਸਤ ਸਟੰਟ, ਪੋਸਟ ਕਰ ਕੇ ਲਿਖਿਆ ਫ਼ਿਲਮ ਸਿੰਘਮ ਦਾ ਮਸ਼ਹੂਰ ਡਾਇਲਾਗ

  • Share this:

    ਮੁੰਬਈ : ਅੱਜ ਬਾਲੀਵੁੱਡ 'ਚ ਸੰਨੀ ਲਿਓਨ ਕਿਸੇ ਵੀ ਪਛਾਣ ਦੀ ਮੁਹਤਾਜ ਨਹੀਂ ਹੈ। ਸ਼ੁਰੂਆਤੀ ਸਫ਼ਰ ਭਾਵੇਂ ਕੁੱਝ ਵੀ ਹੋਵੇ, ਪਰ ਹੁਣ ਉਹ ਬਾਲੀਵੁੱਡ ਦੀ ਇੱਕ ਮਸ਼ਹੂਰ ਸਟਾਰ ਹੈ। ਬਾਲੀਵੁੱਡ ਫ਼ਿਲਮਾਂ ਤੇ ਆਈਟਮ ਨੰਬਰ ਵਿੱਚ ਆਪਣੀ ਬੋਲਡਨੈੱਸ ਕਾਰਨ ਹਮੇਸ਼ਾ ਸੁਰਖ਼ੀਆਂ ਵਿੱਚ ਬਣੀ ਸੰਨੀ ਲਿਓਨ ਦਾ ਜਨਮ 13 ਮਈ 1981 ਵਿੱਚ ਹੋਇਆ ਸੀ। 40ਵਾਂ ਜਨਮਦਿਨ ਮਨਾਉਣ ਵਾਲੀ ਸੰਨੀ ਦਾ ਅਸਲ ਨਾਮ ਕਿਰਨਜੀਤ ਕੌਰ ਹੈ। ਸੰਨੀ ਲਿਓਨ ਦੀ ਨਿੱਜੀ ਜ਼ਿੰਦਗੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ।











    View this post on Instagram






    A post shared by Sunny Leone (@sunnyleone)





    ਸੰਨੀ ਲਿਓਨ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਪੀੜਤਾਂ ਦੀ ਮਦਦ ਕਰ ਰਹੀ ਹੈ। ਹਾਲ ਹੀ ਵਿੱਚ, ਇੰਸਟਾਗ੍ਰਾਮ ਪੋਸਟਾਂ ਰਾਹੀਂ ਸੰਨੀ ਨੇ ਦੱਸਿਆ ਕਿ ਉਹ ਕੋਰੋਨਾ ਦੀ ਲੜਾਈ ਲੜ ਰਹੇ ਲੋਕਾਂ ਲਈ ਬੈੱਡਸ ਦਾ ਪ੍ਰਬੰਧ ਕਰਨ ਵਿੱਚ ਰੁੱਝੀ ਹੋਈ ਹੈ।


    ਸੰਨੀ ਲਿਓਨ ਦੇ ਜਨਮਦਿਨ 'ਤੇ ਅਸੀਂ ਉਸ ਦੀ ਜ਼ਿੰਦਗੀ ਦੇ ਕੁਝ ਪਹਿਲੂਆਂ ਬਾਰੇ ਗੱਲ ਕਰਾਂਗੇ। ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਸੰਨੀ ਇੱਕ ਮਸ਼ਹੂਰ ਪੋਰਨ ਅਦਾਕਾਰਾ ਸੀ। ਸੰਨੀ ਲਿਓਨ ਨੇ ਸਾਲ 2012 ਵਿੱਚ ਪੂਜਾ ਭੱਟ ਦੀ ਫ਼ਿਲਮ ਜਿੰਮ 2 ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਸੰਨੀ ਲਿਓਨ ਦੀ ਜ਼ਿੰਦਗੀ ਦੀ ਸਚਾਈ 2018-19 ਦੀ ਵੈੱਬ ਸੀਰੀਜ਼ 'ਕਿਰਨਜੀਤ ਕੌਰ - ਦਿ ਅਨਟੋਲਡ ਸਟੋਰੀ ਆਫ਼ ਸੰਨੀ ਲਿਓਨ' ਵਿਚ ਸਾਹਮਣੇ ਆਈ ਸੀ। ਇਸ ਵੈੱਬ ਸੀਰੀਜ਼ ਤੋਂ ਇਹ ਖ਼ੁਲਾਸਾ ਹੋਇਆ ਕਿ ਸੰਨੀ ਨੇ ਲਗਭਗ 50 ਅਡਲਟ ਫ਼ਿਲਮਾਂ ਵਿੱਚ ਕੰਮ ਕੀਤਾ। ਸਿਰਫ਼ 19 ਸਾਲ ਦੀ ਉਮਰ ਵਿੱਚ, ਉਸ ਨੇ ਅਸ਼ਲੀਲ ਫ਼ਿਲਮ ਇੰਡਸਟਰੀ ਵਿੱਚ ਕਦਮ ਰੱਖਿਆ ਸੀ।


    ਸੰਨੀ ਲਿਓਨ ਦੀ ਜ਼ਿੰਦਗੀ ਆਸਾਨ ਨਹੀਂ ਸੀ। ਅਡਲਟ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ, ਸੰਨੀ ਨੇ ਇੱਕ ਜਰਮਨ ਬੇਕਰੀ ਵਿੱਚ ਵੇਟਰੈਸ ਵਜੋਂ ਵੀ ਕੰਮ ਕੀਤਾ ਤਾਂ ਜੋ ਉਹ ਆਪਣਾ ਖਰਚਾ ਕੱਢ ਸਕੇ। ਮਜਬੂਰੀ ਵਿਚ ਅਡਲਟ ਫ਼ਿਲਮਾਂ ਕਰਨ ਵਾਲੀ ਸੰਨੀ ਦੀ ਅਸਲ ਇੱਛਾ ਨਰਸ ਬਣਨ ਦੀ ਸੀ।


    ਮੀਡੀਆ ਨਾਲ ਗੱਲਬਾਤ ਕਰਦਿਆਂ ਸੰਨੀ ਨੇ ਦੱਸਿਆ ਕਿ ਅਡਲਟ ਇੰਡਸਟਰੀ ਵਿੱਚ ਕੰਮ ਕਰਨ ਕਾਰਨ ਲੋਕ ਮੇਰੇ ਬਾਰੇ ਮਾੜੀਆਂ ਗੱਲਾਂ ਕਹਿਣ ਲੱਗ ਪਏ ਸਨ। ਇਸ ਚੀਜ਼ ਦਾ ਮੇਰੀ ਜ਼ਿੰਦਗੀ 'ਤੇ ਬੁਰਾ ਪ੍ਰਭਾਵ ਪਿਆ। ਮੈਂ ਅੰਦਰੋਂ ਟੁੱਟ ਗਈ ਸੀ। ਮੇਰੇ ਪਰਿਵਾਰ ਨੇ ਮੈਨੂੰ ਅਤੇ ਮੇਰੇ ਭਰਾ ਨੂੰ ਹਰ ਬੁਰਾਈ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮੇਰੇ ਪਰਿਵਾਰਿਕ ਮੈਂਬਰਾਂ ਨੇ ਮੈਨੂੰ ਕਦੇ ਵੀ ਅਡਲਟ ਇੰਡਸਟਰੀ ਨੂੰ ਛੱਡਣ ਲਈ ਮਜਬੂਰ ਨਹੀਂ ਕੀਤਾ। ਇਸ ਦੇ ਬਾਵਜੂਦ, ਸੰਨੀ ਨੂੰ ਆਪਣੀ ਜ਼ਿੰਦਗੀ ਨਾਲ ਕੋਈ ਸ਼ਿਕਾਇਤ ਨਹੀਂ ਹੈ।


    ਇਸ ਸਮੇਂ ਸੰਨੀ ਲਿਓਨ ਆਪਣੇ ਪਰਿਵਾਰ ਨਾਲ ਬਿਹਤਰ ਜ਼ਿੰਦਗੀ ਜੀ ਰਹੀ ਹੈ। ਸੰਨੀ ਅਤੇ ਉਸ ਦੇ ਪਤੀ ਨੇ ਨਿਸ਼ਾ ਕੌਰ ਨਾਮ ਦੀ ਇੱਕ ਬੱਚੀ ਨੂੰ ਗੋਦ ਲਿਆ ਹੈ। ਇਸ ਤੋਂ ਇਲਾਵਾ ਸੰਨੀ ਸਰੋਗੇਸੀ ਤੋਂ ਦੋ ਜੁੜਵਾਂ ਬੇਟੀਆਂ ਦੀ ਮਾਂ ਵੀ ਬਣੀ ਹੈ। ਬਾਲੀਵੁੱਡ ਵਿੱਚ ਸੰਨੀ ਲਿਓਨ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਰਿਐਲਿਟੀ ਸ਼ੋਅ ‘ਬਿਗ ਬੋਸ’ ਤੋਂ ਇਲਾਵਾ ਉਹ ਐਮਟੀਵੀ ਦੇ ਸ਼ੋਅ ‘ਸਪਲਿਟਸਵਿਲਾ’ ਦੀ ਹੋਸਟ ਰਹੀ ਹੈ। ਉਸ ਨੇ 'ਜਿੰਮ 2', 'ਰਾਗਿਨੀ ਐਮਐਮਐਸ', 'ਕੁਛ ਕੁਛ ਲੋਚਾ ਹੈ', 'ਵਨ ਨਾਈਟ ਸਟੈਂਡ' ਵਰਗੀਆਂ ਫ਼ਿਲਮਾਂ ਕੀਤੀਆਂ ਹਨ।

    Published by:Ramanpreet Kaur
    First published:

    Tags: Birthday, Sunny leone

    ਅਗਲੀ ਖਬਰ