Home /News /entertainment /

ਧੋਖਾਧੜੀ ਦਾ ਸ਼ਿਕਾਰ ਹੋਈ Sunny Leone, PAN Card 'ਤੇ ਕਿਸੇ ਨੇ ਲਿਆ 2000 ਰੁਪਏ ਦਾ Loan

ਧੋਖਾਧੜੀ ਦਾ ਸ਼ਿਕਾਰ ਹੋਈ Sunny Leone, PAN Card 'ਤੇ ਕਿਸੇ ਨੇ ਲਿਆ 2000 ਰੁਪਏ ਦਾ Loan

Online Fraud With Sunny Leone: ਸੰਨੀ ਲਿਓਨ ਨੇ ਲਿਖਿਆ ਕਿ ਕਿਸੇ ਨੇ ਬਿਨਾਂ ਉਸ ਦੀ ਜਾਣਕਾਰੀ ਦੇ ਪੈਨ ਨੰਬਰ 'ਤੇ 2,000 ਰੁਪਏ ਦਾ ਕਰਜ਼ਾ ਲਿਆ ਹੈ। ਉਸ ਨੇ ਲਿਖਿਆ ਕਿ ਉਸਨੇ ਮੇਰਾ CIBIL ਸਕੋਰ (SIC) ਖਰਾਬ ਕਰ ਦਿੱਤਾ। ਹਾਲਾਂਕਿ ਬਾਅਦ 'ਚ ਅਦਾਕਾਰਾ ਨੇ ਇਸ ਟਵੀਟ ਨੂੰ ਆਪਣੇ ਟਵਿਟਰ ਹੈਂਡਲ ਤੋਂ ਡਿਲੀਟ ਕਰ ਦਿੱਤਾ।

ਹੋਰ ਪੜ੍ਹੋ ...
  • Share this:

ਅਦਾਕਾਰਾ ਸੰਨੀ ਲਿਓਨ (Sunny Leone) ਧੋਖਾਧੜੀ ਦਾ ਸ਼ਿਕਾਰ ਹੋ ਚੁੱਕੀ ਹੈ। ਕਿਸੇ ਨੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਪੈਨ ਕਾਰਡ 'ਤੇ ਲੋਨ ਲੈ ਲਿਆ। ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਨੀ ਲਿਓਨ ਨੇ ਲਿਖਿਆ ਕਿ ਉਸ ਦੀ ਜਾਣਕਾਰੀ ਤੋਂ ਬਿਨਾਂ ਪੈਨ ਕਾਰਡ 'ਤੇ ਲੋਨ ਲੈਣ ਕਾਰਨ ਉਸ ਦਾ CIBIL ਸਕੋਰ ਵਿਗੜ ਗਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਲੋਨ ਦੇਣ ਵਾਲੀ ਕੰਪਨੀ 'ਤੇ ਵੀ ਸਵਾਲ ਚੁੱਕੇ ਹਨ। ਹਾਲਾਂਕਿ ਬਾਅਦ 'ਚ ਹੰਗਾਮਾ ਵਧਣ 'ਤੇ ਉਸ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਕਈ ਯੂਜ਼ਰਸ ਇੰਡੀਆਬੁਲਜ਼ ਦੇ ਫਿਨਟੇਕ ਪਲੇਟਫਾਰਮ ਧਨੀ ਸਟਾਕਸ ਲਿਮਟਿਡ 'ਤੇ ਲੋਨ ਧੋਖਾਧੜੀ ਦੀ ਸ਼ਿਕਾਇਤ ਕਰ ਰਹੇ ਹਨ।

ਇਹ ਵੀ ਪੜ੍ਹੋ: Deep Sidhu Death: ਦੀਪ ਸਿੱਧੂ ਦੀ ਮੌਤ ਬਾਰੇ ਇੱਕ ਹੋਰ ਵੱਡਾ ਖੁਲਾਸਾ, ਜਿਸ ਟਰੱਕ ਨਾਲ ਹੋਇਆ ਹਾਦਸਾ..

ਪੈਨ ਕਾਰਡ 'ਤੇ ਲਿਆ 2000 ਰੁਪਏ ਦਾ ਕਰਜ਼ਾ : ਬਾਲੀਵੁੱਡ ਅਦਾਕਾਰਾ ਨੇ ਟਵਿੱਟਰ 'ਤੇ ਇਕ ਟਵੀਟ ਰਾਹੀਂ ਆਪਣੇ ਨਾਲ ਹੋਈ ਧੋਖਾਧੜੀ ਦੀ ਜਾਣਕਾਰੀ ਦਿੱਤੀ। ਟਵਿਟਰ 'ਤੇ ਇਸ ਮਾਮਲੇ ਨਾਲ ਜੁੜੀ ਇਕ ਖਬਰ ਸ਼ੇਅਰ ਕਰਦੇ ਹੋਏ ਸੰਨੀ ਲਿਓਨ ਨੇ ਲਿਖਿਆ ਕਿ ਕਿਸੇ ਨੇ ਬਿਨਾਂ ਉਸ ਦੀ ਜਾਣਕਾਰੀ ਦੇ ਪੈਨ ਨੰਬਰ 'ਤੇ 2,000 ਰੁਪਏ ਦਾ ਕਰਜ਼ਾ ਲਿਆ ਹੈ। ਉਸ ਨੇ ਲਿਖਿਆ ਕਿ ਉਸਨੇ ਮੇਰਾ CIBIL ਸਕੋਰ (SIC) ਖਰਾਬ ਕਰ ਦਿੱਤਾ। ਹਾਲਾਂਕਿ ਬਾਅਦ 'ਚ ਅਦਾਕਾਰਾ ਨੇ ਇਸ ਟਵੀਟ ਨੂੰ ਆਪਣੇ ਟਵਿਟਰ ਹੈਂਡਲ ਤੋਂ ਡਿਲੀਟ ਕਰ ਦਿੱਤਾ।

ਸੰਨੀ ਦੇ ਟਵੀਟ ਤੋਂ ਬਾਅਦ ਇਹ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਘੁਟਾਲੇ ਦਾ ਸ਼ਿਕਾਰ ਹੋਏ ਕਈ ਲੋਕਾਂ ਨੂੰ ਹੁਣ ਏਜੰਟਾਂ ਦੇ ਫੋਨ ਆ ਰਹੇ ਹਨ, ਜਦਕਿ ਕੁਝ ਲੋਕਾਂ ਦੇ ਨਾਵਾਂ 'ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।

ਮਨੀਕੰਟਰੋਲ (Money Control) ਦੀ ਰਿਪੋਰਟ ਮੁਤਾਬਕ ਪੱਤਰਕਾਰ ਆਦਿਤਿਆ ਕਾਲੜਾ ਨੇ 13 ਫਰਵਰੀ ਨੂੰ ਟਵਿੱਟਰ 'ਤੇ ਦੱਸਿਆ ਕਿ ਧਨੀ ਐਪ (Dhani App) ਨੇ ਉਨ੍ਹਾਂ ਦੇ ਨਾਂ 'ਤੇ ਕਰਜ਼ਾ ਦਿੱਤਾ ਹੈ, ਜਿਸ ਲਈ ਉਨ੍ਹਾਂ ਨੇ ਅਪਲਾਈ ਨਹੀਂ ਕੀਤਾ ਸੀ। ਟਵੀਟ ਵਿੱਚ ਕਾਲੜਾ ਨੇ ਕਿਹਾ ਕਿ ਇਹ ਕਰਜ਼ਾ ਇੰਡੀਆਬੁਲਜ਼ (Indiabulls) ਦੀ ਤਤਕਾਲ ਲੋਨ ਐਪ ਧਨੀ ਤੋਂ ਉਸ ਦੇ ਪੈਨ ਨੰਬਰ ਦੀ ਵਰਤੋਂ ਕਰ ਕੇ ਲਿਆ ਗਿਆ ਹੈ।

ਕਾਲੜਾ ਨੇ ਕਈ ਲੋਕਾਂ ਦੇ ਟਵੀਟ ਸਾਂਝੇ ਕੀਤੇ ਜਿਨ੍ਹਾਂ ਨੂੰ ਘੁਟਾਲੇਬਾਜ਼ਾਂ ਨੇ ਧੋਖਾ ਦਿੱਤਾ ਸੀ। ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਧਨੀ ਐਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਰਜ਼ਾ ਧੋਖਾਧੜੀ ਨਾਲ ਸਬੰਧਤ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿੱਥੇ ਕਿਸੇ ਹੋਰ ਵਿਅਕਤੀ ਦੇ ਪੈਨ ਕਾਰਡ 'ਤੇ ਮਾਈਕ੍ਰੋ ਲੋਨ ਲਿਆ ਗਿਆ ਹੈ ਅਤੇ ਪੀੜਤਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ।

Published by:Amelia Punjabi
First published:

Tags: Entertainment, Entertainment news, ONLINE FRAUD, PAN card, Sunny leone