HOME » NEWS » Films

ਸੰਨੀ ਲਿਓਨ ਨੇ ਕੀਤਾ ਜ਼ਬਰਦਸਤ ਸਟੰਟ, ਪੋਸਟ ਕਰ ਕੇ ਲਿਖਿਆ ਫ਼ਿਲਮ ਸਿੰਘਮ ਦਾ ਮਸ਼ਹੂਰ ਡਾਇਲਾਗ

News18 Punjabi | Trending Desk
Updated: June 10, 2021, 4:17 PM IST
share image
ਸੰਨੀ ਲਿਓਨ ਨੇ ਕੀਤਾ ਜ਼ਬਰਦਸਤ ਸਟੰਟ, ਪੋਸਟ ਕਰ ਕੇ ਲਿਖਿਆ ਫ਼ਿਲਮ ਸਿੰਘਮ ਦਾ ਮਸ਼ਹੂਰ ਡਾਇਲਾਗ
ਸੰਨੀ ਲਿਓਨ ਨੇ ਕੀਤਾ ਜ਼ਬਰਦਸਤ ਸਟੰਟ, ਪੋਸਟ ਕਰ ਕੇ ਲਿਖਿਆ ਫ਼ਿਲਮ ਸਿੰਘਮ ਦਾ ਮਸ਼ਹੂਰ ਡਾਇਲਾਗ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ:  ਸੰਨੀ ਲਿਓਨ ਆਪਣੀ ਖੂਬਸੂਰਤੀ ਅਤੇ ਮਨਮੋਹਕ ਅਭਿਨੈ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਉਹ ਸ਼ਾਇਦ ਲੰਬੇ ਸਮੇਂ ਤੋਂ ਕਿਸੇ ਫਿਲਮ ਜਾਂ ਸ਼ੋਅ ਵਿਚ ਨਜ਼ਰ ਨਹੀਂ ਆਈ, ਪਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ 45 ਮਿਲੀਅਨ ਤੋਂ ਵੱਧ ਲੋਕ ਉਸ ਨੂੰ ਫਾਲੋ ਕਰਦੇ ਹਨ। ਉਹ ਆਪਣੀਆਂ ਮਜ਼ਾਕੀਆ ਵੀਡੀਓ ਅਤੇ ਫੋਟੋਆਂ ਪੋਸਟ ਕਰਨ ਲਈ ਜਾਣੀ ਜਾਂਦੀ ਹੈ। ਹੁਣ ਅਦਾਕਾਰਾ ਨੇ ਉਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਸਨੇ ਲਿਖਿਆ ਸੀ ਕਿ ‘ਆਤਾ ਮਾਝੀ ਸਟਕਲੀ’ ਇਸ ਫਿਲਮ ਸਿੰਘਮ ਦਾ ਮਸ਼ਹੂਰ ਡਾਇਲਾਗ ਹੈ।

ਦਰਅਸਲ, ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜੋ ਬਹੁਤ ਵਾਇਰਲ ਹੋ ਰਹੀ ਹੈ। ਸੰਨੀ ਨੇ ਇਹ ਵੀਡੀਓ ਇੱਕ ਮਜ਼ਾਕੀਆ ਅੰਦਾਜ਼ ਨਾਵ ਬਣਾਈ ਹੈ। ਇਸ ਵੀਡੀਓ ਵਿੱਚ ਸੰਨੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਵਿੱਚ ਉਹ ਹਵਾ ਵਿੱਚ ਲਟਕਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਸੰਨੀ ਨੂੰ ਸਟੰਟ ਕਰ ਰਹੀ ਹੈ ਤੇ ਇਹ ਦੇਖ ਕੇ ਸੰਨੀ ਦੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਇਸ ਪੋਸਟ ਦਾ ਕੈਪਸ਼ਨ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਸੰਨੀ ਲਿਓਨ ਨੇ ਕੈਪਸ਼ਨ 'ਚ ਲਿਖਿਆ, ‘ਆਤਾ ਮਾਝੀ ਸਟਕਲੀ’। ਅਦਾਕਾਰਾ ਦੇ ਪ੍ਰਸ਼ੰਸਕ ਇਸ 'ਤੇ ਕਾਫੀ ਕੁਮੈਂਟ ਕਰ ਰਹੇ ਹਨ।


ਇਸ ਤੋਂ ਪਹਿਲਾਂ ਸੰਨੀ ਲਿਓਨ ਨੇ ਆਪਣੀ ਡਾਂਸ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਹ ਅਜੀਬ ਤਰੀਕੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਦੇ ਡਾਂਸ ਦੇ ਅਨੌਖੇ ਅੰਦਾਜ਼ ਸੰਨੀ ਦੇ ਫੈਨਸ ਨੂੰ ਬਹੁਤ ਪਸੰਦ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸੰਨੀ ਨੇ ਆਪਣਾ 40ਵਾਂ ਜਨਮਦਿਨ ਮਨਾਇਆ ਸੀ। ਉਸ ਨੇ ਬਾਲੀਵੁੱਡ ਵਿੱਚ ਡੈਬਿਊ ਫਿਲਮ ‘ਜਿਸਮ 2’ ਨਾਲ ਕੀਤਾ ਸੀ। ਇਸ ਤੋਂ ਬਾਅਦ ਉਹ 'ਰਾਗਿਨੀ ਐਮਐਮਐਸ 2' ਵਰਗੀਆਂ ਫਿਲਮਾਂ 'ਚ ਨਜ਼ਰ ਆਈ ਸੀ। ਸੰਨੀ ਨੇ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਦੇ ਮਸ਼ਹੂਰ ਗਾਣੇ 'ਲੈਲਾ' ਤੋਂ ਕਾਫੀ ਤਾਰੀਫ ਬਟੋਰੀ ਸੀ। ਲੋਕਾਂ ਨੇ ਅਦਾਕਾਰਾ ਦਾ ਬੋਲਡ ਅੰਦਾਜ਼ ਪਸੰਦ ਕੀਤਾ ਸੀ।
Published by: Ramanpreet Kaur
First published: June 10, 2021, 4:17 PM IST
ਹੋਰ ਪੜ੍ਹੋ
ਅਗਲੀ ਖ਼ਬਰ