Home /News /entertainment /

Sunny Leone ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- 'ਉਹ ਮੇਰੇ ਬਿੱਲ ਨਹੀਂ ਭਰਦੇ...'

Sunny Leone ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- 'ਉਹ ਮੇਰੇ ਬਿੱਲ ਨਹੀਂ ਭਰਦੇ...'

Sunny Leone ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- 'ਉਹ ਮੇਰੇ ਬਿੱਲ ਨਹੀਂ ਭਰਦੇ.

Sunny Leone ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- 'ਉਹ ਮੇਰੇ ਬਿੱਲ ਨਹੀਂ ਭਰਦੇ.

ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਬਹੁਤ ਆਮ ਗੱਲ ਹੈ। ਅਕਸਰ ਸੋਸ਼ਲ ਮੀਡੀਆ 'ਤੇ ਸੈਲੀਬ੍ਰਿਟੀਜ਼ ਨੂੰ ਟ੍ਰੋਲ ਹੁੰਦੇ ਦੇਖਿਆ ਗਿਆ ਹੈ। ਬਾਲੀਵੁੱਡ ਹਸਤੀਆਂ ਨੂੰ ਲਗਭਗ ਹਰ ਰੋਜ਼ ਇਨ੍ਹਾਂ ਟ੍ਰੋਲਸ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇਹ ਟ੍ਰੋਲ ਬਿਨਾਂ ਕੁਝ ਸੋਚੇ ਬੋਲਦੇ ਹਨ, ਜਿਸ ਦਾ ਅਸਰ ਸੈਲੇਬਸ 'ਤੇ ਵੀ ਪੈਂਦਾ ਹੈ। ਹਾਲਾਂਕਿ ਕੁਝ ਸੈਲੇਬਸ ਉਨ੍ਹਾਂ ਦਾ ਜਵਾਬ ਦੇਣ ਤੋਂ ਪਿੱਛੇ ਨਹੀਂ ਹਟਦੇ, ਕੁਝ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੇ ਵੀ ਇਕ ਇੰਟਰਵਿਊ ਦੌਰਾਨ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਅਤੇ ਨਕਾਰਾਤਮਕਤਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਸੰਨੀ ਨੇ ਟ੍ਰੋਲਿੰਗ ਨਾਲ ਨਜਿੱਠਣ ਲਈ ਆਪਣੇ ਮੰਤਰ ਬਾਰੇ ਵੀ ਦੱਸਿਆ।

ਹੋਰ ਪੜ੍ਹੋ ...
  • Share this:

ਸੰਨੀ ਲਿਓਨ ਨੇ ਦੱਸਿਆ ਕਿ ਉਹ ਟ੍ਰੋਲਸ ਨੂੰ ਰੋਕਦੀ ਹੈ ਅਤੇ ਉਨ੍ਹਾਂ ਦਾ ਸਾਹਮਣਾ ਕਰਦੀ ਹੈ। ਸੰਨੀ ਨੇ ਦੱਸਿਆ ਕਿ ਕਿਵੇਂ ਟ੍ਰੋਲ ਉਸ ਲਈ ਮਾਇਨੇ ਨਹੀਂ ਰੱਖਦੇ ਕਿਉਂਕਿ ਉਹ ਉਸ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਉਸ ਨੇ ਅੱਗੇ ਕਿਹਾ ਕਿ ਜਦੋਂ ਕੋਈ ਸੋਸ਼ਲ ਮੀਡੀਆ ਯੂਜ਼ਰ ਕਿਸੇ ਨੂੰ ਟ੍ਰੋਲ ਕਰਦਾ ਹੈ, ਤਾਂ ਇਸ ਦੇ ਪਿੱਛੇ ਉਦੇਸ਼ ਸਿਰਫ ਅਗੇ ਵਿਅਕਤੀ ਦਾ ਧਿਆਨ ਖਿੱਚਣਾ ਹੁੰਦਾ ਹੈ। ਸੰਨੀ ਨੇ ਅੱਗੇ ਦੱਸਿਆ ਕਿ 'ਟ੍ਰੋਲ ਨਾਲ ਨਜਿੱਠਣ ਦਾ ਮੇਰਾ ਮੰਤਰ ਉਨ੍ਹਾਂ ਦੇ ਮੈਸੇਜ ਪੜ੍ਹਨਾ ਅਤੇ ਉਨ੍ਹਾਂ ਨੂੰ ਬਲਾਕ ਕਰਨਾ ਨਹੀਂ ਹੈ।' ਉਸ ਨੇ ਅੱਗੇ ਕਿਹਾ- 'ਇਹ ਸਭ ਕਿਵੇਂ ਕੰਮ ਕਰਦਾ ਹੈ, ਤੁਹਾਨੂੰ ਇਸ ਦੇ ਪਿੱਛੇ ਕਾਰਨ ਬਾਰੇ ਸੋਚਣਾ ਚਾਹੀਦਾ ਹੈ। ਇਹ ਬਹੁਤ ਸਧਾਰਨ ਹੈ, ਉਹ ਸਿਰਫ ਮੈਨੂੰ ਟ੍ਰੋਲ ਨਹੀਂ ਕਰ ਰਹੇ ਹਨ। ਉਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਜਾਂਦੇ ਹਨ। ਉਹ ਇੱਕ ਬੱਚੇ ਵਾਂਗ ਸਿਰਫ ਅਟੈਂਸ਼ਨ ਦੀ ਤਲਾਸ਼ ਕਰ ਰਹੇ ਹਨ, ਜੋ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹੈ। ਜਦੋਂ ਉਹ ਬੁਰੇ ਕੰਮ ਕਰਦੇ ਹਨ, ਤਾਂ ਤੁਹਾਡਾ ਧਿਆਨ ਉਨ੍ਹਾਂ ਵੱਲ ਜਾਂਦਾ ਹੈ।

ਸੰਨੀ ਲਿਓਨ ਨੇ ਇਹ ਵੀ ਦੱਸਿਆ ਕਿ ਟ੍ਰੋਲ ਅਕਸਰ ਉਨ੍ਹਾਂ ਮਸ਼ਹੂਰ ਹਸਤੀਆਂ ਦੇ ਪਿੱਛੇ ਜਾਂਦੇ ਹਨ, ਜਿਨ੍ਹਾਂ ਤੋਂ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਸੰਨੀ ਨੇ ਕਿਹਾ ਕਿ ਕਿ ਟ੍ਰੋਲ ਇੱਕ ਸੇਲਿਬ੍ਰਿਟੀ ਤੋਂ ਦੂਜੇ ਸੇਲਿਬ੍ਰਿਟੀ ਤੱਕ ਜਾਂਦੇ ਹਨ ਤੇ ਉਨ੍ਹਾਂ ਨੂੰ ਦੁਖੀ ਕਰਨ ਲਈ ਹਰ ਤਰ੍ਹਾਂ ਦੀ ਪੋਸਟ ਕਰਦੇ ਹਨ, ਮੈਸੇਜ ਕਰਦੇ ਹਨ। ਟ੍ਰੋਲਰ ਸਿਰਫ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਦੀਆਂ ਗੱਲਾਂ ਉੱਤੇ ਰਿਐਕਟ ਕਰੇ ਆਪਣੀ ਪ੍ਰਤੀਕਿਰਿਆ ਦੇਵੇ। ਅਭਿਨੇਤਰੀ ਨੇ ਆਪਣੀਆਂ ਫਲਾਪ ਫਿਲਮਾਂ ਅਤੇ ਪਿਛਲੇ ਪੇਸ਼ੇ 'ਤੇ ਕਮੈਂਟ ਕਰਨ ਵਾਲੇ ਲੋਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਅਤੇ ਕਿਹਾ ਕਿ ਇਹ ਟ੍ਰੋਲ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਸੰਨੀ ਨੇ ਕਿਹਾ, 'ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਨੂੰ ਕੀ ਕਹਿਣਾ ਹੈ ਕਿਉਂਕਿ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ, ਉਹ ਮੇਰੇ ਬਿੱਲਾਂ ਦਾ ਭੁਗਤਾਨ ਨਹੀਂ ਕਰਦੇ, ਉਹ ਖਾਣਾ ਬਣਾਉਣ ਵਿਚ ਮੇਰੀ ਮਦਦ ਨਹੀਂ ਕਰਦੇ। ਮੇਰੇ ਬੱਚਿਆਂ ਦੇ ਡਾਈਪਰ ਬਦਲਣ ਵਿੱਚ ਮੇਰੀ ਮਦਦ ਨਹੀਂ ਕਰਦੇ। ਉਹ ਮੇਰੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਵਿੱਚ ਮੇਰੀ ਮਦਦ ਨਹੀਂ ਕਰਦੇ। ਉਹ ਮੇਰੇ ਨਾਲ ਡਿਨਰ 'ਤੇ ਨਹੀਂ ਜਾ ਰਹੇ ਹਨ, ਉਹ ਮੇਰਾ ਪਰਿਵਾਰ ਨਹੀਂ ਹਨ, ਉਹ ਮੇਰੇ ਦੋਸਤ ਨਹੀਂ ਹਨ, ਉਹ ਮੇਰੇ ਲਈ ਕੁਝ ਵੀ ਨਹੀਂ ਹਨ।

Published by:Rupinder Kaur Sabherwal
First published:

Tags: Bollywood, Entertainment, Entertainment news, Hindi Films, Sunny leone