Sunny Malton Remembers Sidhu Moosewala: ਪੰਜਾਬੀ ਗਾਇਕ ਸੰਨੀ ਮਾਲਟਨ (Sunny Malton) ਆਪਣੇ ਦੋਸਤ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੂੰ ਹਮੇਸ਼ਾ ਯਾਦ ਕਰਦੇ ਹੋਏ ਨਜ਼ਰ ਆਉਂਦੇ ਹਨ। ਮੂਸੇਵਾਲਾ ਨੂੰ ਯਾਦ ਕਰ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਦਰਅਸਲ, ਸੰਨੀ ਮਾਲਟਨ ਨੇ ਬੀਤੇ ਦਿਨ ਯਾਨਿ 15 ਨਵੰਬਰ ਨੂੰ ਆਪਣਾ ਜਨਮਦਿਨ ਮਨਾਇਆ। ਇਸ ਮੌਕੇ ਉਨ੍ਹਾਂ ਵੱਲੋਂ ਮੂਸੇਵਾਲਾ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ।
View this post on Instagram
ਸੰਨੀ ਮਾਲਟਨ ਨੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ‘‘ਮੇਰਾ ਨਾਮ ਸੰਦੀਪ ਸਿੰਘ ਸਿੱਧੂ ਹੈ, ਜਿਸ ਦਾ ਜਨਮ 15 ਨਵੰਬਰ, 1989 ਨੂੰ ਹੋਇਆ। ਤੁਹਾਡੇ ’ਚੋਂ ਬਹੁਤੇ ਮੈਨੂੰ ‘ਸੰਨੀ ਮਾਲਟਨ’ ਵਜੋਂ ਜਾਣਦੇ ਹਨ। ਮੈਂ 15 ਸਾਲ ਦੀ ਉਮਰ ’ਚ ਰੈਪ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਚਲਦਿਆਂ ਮੈਂ ਅੱਜ ਇਥੇ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਪੂਰੀ ਦੁਨੀਆ ’ਚ ਇੰਨੇ ਸਾਰੇ ਲੋਕ ਪਿਆਰ ਕਰਨਗੇ। ਸਿੱਧੂ ਨੂੰ ਮਿਲਣ ਤੋਂ ਬਾਅਦ, ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ। ਜਦੋਂ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ, ਮੇਰੇ ਤੇ ਸਿੱਧੂ ਦੇ ਆਲੇ-ਦੁਆਲੇ ਬਹੁਤ ਸਾਰੇ ‘ਦੋਸਤ’ ਸਨ। ਅਖੀਰ ’ਚ ਸਿਰਫ਼ ਅਸੀਂ ਦੋ ਹੀ ਬਚੇ ਸੀ। ਮੈਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਅਸੀਂ ਕਿਸ ਜ਼ਹਿਰੀਲੇ ਵਾਤਾਵਰਣ ’ਚ ਸੀ, ਜਦੋਂ ਤੱਕ ਅਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਵੱਖ ਨਹੀਂ ਕਰ ਲੈਂਦੇ। ਅਕਤੂਬਰ 2021 ਤੋਂ ਮਈ 2022 ਤੱਕ ਸਾਡੀਆਂ ਟੀਮਾਂ ਦੀ ਕੈਮਿਸਟਰੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਸੀ ਤੇ ਇਹ ਇਸ ਲਈ ਸੀ ਕਿਉਂਕਿ ਮੇਰੇ ਤੇ ਸਿੱਧੂ ’ਚ ਇਕੱਠੇ ਕੰਮ ਕਰਦੇ ਸਮੇਂ ਜ਼ੀਰੋ ਈਗੋ ਸੀ।’’
ਕਾਬਿਲੇਗੌਰ ਹੈ ਕਿ ਦੋਵਾਂ ਕਲਾਕਾਰ ਕਈ ਗੀਤਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਹਾਲ ਹੀ ਵਿੱਚ ਸੰਨੀ ਮਾਲਟਨ ਨੇ ਮੂਸੇਵਾਲਾ ਲਈ ਇੱਕ ਗੀਤ ਵੀ ਗਾਇਆ ਸੀ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Punjabi singer, Sidhu Moose Wala, Sidhu moosewala news update, Singer