Mahesh Babu Father Krishna News: ਸੁਪਰਸਟਾਰ ਮਹੇਸ਼ ਬਾਬੂ (Mahesh Babu) ਦੇ ਘਰ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਨਾ ਸਿਰਫ ਅਦਾਕਾਰ ਦੇ ਘਰ ਬਲਕਿ ਤੇਲਗੂ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਹੈ। ਦਰਅਸਲ, ਮਹੇਸ਼ ਦੇ ਪਿਤਾ ਅਤੇ ਤੇਲਗੂ ਸੁਪਰਸਟਾਰ ਕ੍ਰਿਸ਼ਨਾ ਦਾ 79 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਸ ਦਾ ਪੂਰਾ ਨਾਂ ਘਟਮਨੇਨੀ ਸ਼ਿਵ ਰਾਮ ਕ੍ਰਿਸ਼ਨ ਮੂਰਤੀ (Ghattamaneni Siva Rama Krishna Murthy) ਸੀ। ਜਾਣਕਾਰੀ ਮੁਤਾਬਕ ਕ੍ਰਿਸ਼ਨਾ ਨੂੰ 14 ਨਵੰਬਰ ਦੀ ਸਵੇਰ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਲਾਜ ਤੋਂ ਬਾਅਦ ਨਹੀਂ ਬੱਚ ਸਕੀ ਜਾਨ
ਦੱਸ ਦੇਈਏ ਕਿ ਹੈਦਰਾਬਾਦ ਦੇ ਕਾਂਟੀਨੈਂਟਲ ਹਸਪਤਾਲ 'ਚ ਕ੍ਰਿਸ਼ਨਾ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਮਹੇਸ਼ ਬਾਬੂ ਦੇ ਪਿਤਾ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਸੀ। ਕਰੀਬ 20 ਮਿੰਟਾਂ ਤੱਕ ਸੀਪੀਆਰ ਦੇਣ ਤੋਂ ਬਾਅਦ ਉਸ ਨੂੰ ਹੋਸ਼ ਆਈ। ਹਾਲਾਂਕਿ, 'ਮਲਟੀ ਆਰਗਨ ਫੇਲਿਓਰ' ਅਤੇ 'ਗੰਭੀਰ ਹਾਈਪੋਕਸਿਕ ਦਿਮਾਗ ਦੀ ਸੱਟ' ਕਾਰਨ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਮਹੇਸ਼ ਬਾਬੂ ਦੀ ਮਾਂ ਦਾ 2 ਮਹੀਨੇ ਪਹਿਲਾਂ ਹੋਇਆ ਸੀ ਦਿਹਾਂਤ
ਕਾਬਿਲੇਗੌਰ ਹੈ ਕਿ ਇਸ ਸਾਲ ਮਹੇਸ਼ ਬਾਬੂ ਲਈ ਦੁੱਖਾਂ ਦਾ ਪਹਾੜ ਲੈ ਕੇ ਆਇਆ ਹੈ। ਪਹਿਲਾਂ ਉਸਦੀ ਮਾਂ ਅਤੇ ਹੁਣ ਪਿਤਾ ਸੰਸਾਰ ਛੱਡ ਗਏ ਹਨ। ਕਰੀਬ ਦੋ ਮਹੀਨੇ ਪਹਿਲਾਂ 28 ਸਤੰਬਰ ਨੂੰ ਮਹੇਸ਼ ਬਾਬੂ ਦੀ ਮਾਤਾ ਇੰਦਰਾ ਦੇਵੀ ਦਾ ਵੀ ਦਿਹਾਂਤ ਹੋ ਗਿਆ ਸੀ। ਮਹੇਸ਼ ਬਾਬੂ ਦੀ ਮਾਂ ਕਾਫੀ ਸਮੇਂ ਤੋਂ ਬਿਮਾਰ ਸੀ। ਜਿਸ ਤੋਂ ਬਾਅਦ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Movies, South, South Star