Home /News /entertainment /

Sidhu Moose Wala: ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਕੀਤਾ ਜਾ ਰਿਹਾ ਤਿਆਰ, ਮਰਹੂਮ ਗਾਇਕ ਦੀ ਪਰਫੋਰਮ ਦੇਖ ਸਕਣਗੇ ਫੈਨਜ਼

Sidhu Moose Wala: ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਕੀਤਾ ਜਾ ਰਿਹਾ ਤਿਆਰ, ਮਰਹੂਮ ਗਾਇਕ ਦੀ ਪਰਫੋਰਮ ਦੇਖ ਸਕਣਗੇ ਫੈਨਜ਼

Sidhu Moose Wala

Sidhu Moose Wala

Sidhu Moose Wala Hologram: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਪ੍ਰਸ਼ੰਸ਼ਕਾਂ ਲਈ ਅਸੀ ਖਾਸ ਖਬਰ ਲੈ ਕੇ ਆਏ ਹਾਂ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮਰਹੂਮ ਗਾਇਕ ਦਾ ਹੋਲੋਗ੍ਰਾਮ ਤਿਆਰ ਕੀਤਾ ਜਾ ਰਿਹਾ ਹੈ। ਇਸਦਾ ਖੁਲਾਸਾ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Sidhu) ਵੱਲੋਂ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਜੀ ਹਾਂ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੂ ਪਾਕ ਵਾਂਗ ਸਿੱਧੂ ਦਾ ਵੀ ਹੋਲੋਗ੍ਰਾਮ ਤਿਆਰ ਕੀਤਾ ਜਾ ਰਿਹਾ, ਜਿਸ ਵਿੱਚ ਸਿੱਧੂ ਲਾਈਵ ਪਰਫੋਰਮ ਕਰਦਾ ਦਿਖਾਈ ਦੇਵੇਗਾ। ਉਨ੍ਹਾਂ ਦੱਸਿਆ ਕਿ ਇਹ ਸ਼ੋਅ ਸਾਲ 2023 ਵਿੱਚ ਸਿੱਧੂ ਦੇ ਜਨਮਦਿਨ ਤੋਂ ਬਾਅਦ ਕੀਤਾ ਜਾਵੇਗਾ।ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਕਲਾਕਾਰ ਦਾ ਨਵਾਂ ਗੀਤ ਵਾਰ ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਹਾਲਾਂਕਿ ਇਸ ਗੀਤ ਵਿੱਚ ਮੁਹੰਮਦ ਲਾਈਨ ਨੂੰ ਲੈ ਕੇ ਵਿਵਾਦ ਹੋਇਆ। ਪਰ ਮਰਹੂਮ ਗਾਇਕ ਦੇ ਪਿਤਾ ਨੇ ਇਸ ਨੂੰ ਸਪਸ਼ਟ ਕਰਕੇ ਵਿਵਾਦ ਕਰਨ ਵਾਲਿਆਂ ਦੇ ਸਾਰੇ ਵਹਿਮ ਕੱਢ ਦਿੱਤੇ।

Published by:Rupinder Kaur Sabherwal
First published:

Tags: Entertainment, Entertainment news, Pollywood, Punjabi singer, Sidhu Moose Wala, Singer