ਮਾਂ ਬਣਨ ਜਾ ਰਹੀ ਹੈ ਬੋਲਡ ਅਦਾਕਾਰਾ ਸੁਰਵੀਨ ਚਾਵਲਾ

- news18-Punjabi
- Last Updated: November 9, 2018, 3:25 PM IST
ਬਾਲੀਵੁਡ ਵਿੱਚ ਜਿੱਥੇ ਨੇਹਾ ਧੂਪੀਆ ਨੇ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਦੂਜੇ ਪਾਸੇ ਸਾਨੀਆ ਨੇ ਵੀ ਹਾਲ ਹੀ ਚ ਆਪਣੇ ਬੱਚੇ ਨੂੰ ਜਨਮ ਦਿੱਤਾ ਹੈ। ਹੁਣ ਉੱਥੇ ਹੀ ਪੋਲੀਵੁੱਡ ਅਤੇ ਬੋਲੀਵੁੱਡ ਚ ਆਪਣੀ ਵੱਖਰੀ ਜਗ੍ਹਾ ਬਣਾਉਣ ਵਾਲੀ ਬੋਲਡ ਅਦਾਕਾਰਾ ਸੁਰਵੀਨ ਚਾਵਲਾ ਨੇ ਵੀ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਪਿੱਛਲੇ ਕਾਫੀ ਸਮੇਂ ਤੋਂ ਅਭਿਨੇਤਰੀ ਸੁਰਵੀਨ ਚਾਵਲਾ 'ਤੇ ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਵਲੋਂ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ ਨੇ ਸੁਰਖੀਆਂ ਹਾਸਲ ਕੀਤੀਆਂ ਸੀ। ਪਰ ਹੁਣ ਸੁਰਵੀਨ ਨੇ ਪਹਿਲਾਂ ਪਿਛਲੇ ਦਿਨ੍ਹੀਂ ਇਹ ਕਹਿ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ 2 ਸਾਲ ਤੋਂ ਵਿਆਹੁਤਾ ਹੈ ਪਰ ਦੀਵਾਲੀ ਦੇ ਮੌਕੇ ਉੱਤੇ ਉਨ੍ਹਾਂ ਨੇ ਫੈਨਜ਼ ਨੂੰ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦਿੱਤੀ ਹੈ।

