Sushant Singh Rajput Death Case : ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦਾ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉੱਤੇ ਛੇਤੀ ਹੀ ਰਿਆ ਚੱਕਰਵਰਤੀ ਦੀ ਵੀ ਗ੍ਰਿਫਤਾਰੀ ਸੰਭਵ ਹੈ।
ਸੁਸ਼ਾਂਤ ਸਿੰਘ ਦੀ ਮੌਤ ਕੇਸ (Sushant Singh Rajput Death Case) ਵਿੱਚ ਸੀ ਬੀ ਆਈ, ਈ ਡੀ ਸਮੇਤ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।ਕੇਂਦਰੀ ਜਾਂਚ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸੁਸ਼ਾਂਤ ਸਿੰਘ ਰਾਜਪੂਤ( Sushant Singh Rajput) ਦੀ ਮੌਤ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ।ਰਿਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦਾ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ਉਸ ਦੇ ਆਧਾਰ ਉੱਤੇ ਛੇਤੀ ਹੀ ਰਿਆ ਚੱਕਰਵਰਤੀ ਦੀ ਵੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ।
ਦਰਅਸਲ ਇਸ ਮਾਮਲੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸੂਤਰਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ - ਸੈਮੂਅਲ ਮਿਰਾਂਡਾ ਨੇ ਪੁੱਛਗਿੱਛ ਦੇ ਦੌਰਾਨ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਹ ਸੁਸ਼ਾਂਤ ਲਈ ਡਰੱਗ ਖ਼ਰੀਦ ਦਾ ਸੀ।
ਐਨ ਸੀ ਬੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਨਸ਼ਾ ਤਸਕਰ ਅਬਦੁਲ ਬਾਸਿਤ ਤੋਂ ਪੁੱਛ-ਗਿੱਛ ਕੀਤੀ ਉਸ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਸ਼ੌਵਿਕ ਚੱਕਰਵਰਤੀ ਦੇ ਆਦੇਸ਼ਾਂ ਅਤੇ ਉਸ ਦੇ ਨਿਰਦੇਸ਼ ਉੱਤੇ ਉਹ ਨਸ਼ੇ ਦਾ ਸਾਮਾਨ ਖ਼ਰੀਦ ਦਾ ਸੀ।
ਕੌਣ ਕਿਹੜੀਆਂ ਧਾਰਾਵਾਂ ਦੇ ਤਹਿਤ ਕੀਤਾ ਗਿਆ ਹੈ ਗ੍ਰਿਫਤਾਰ
ਐਨ ਸੀ ਬੀ ਨੇ ਸ਼ੌਵਿਕ ਚੱਕਰਵਰਤੀ ਨੂੰ NDPS ਦੀ ਧਾਰਾ 20 (b), 28, 29, 27 (A) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।ਇਸ ਧਾਰਾਵਾਂ ਦੇ ਤਹਿਤ ਨਸ਼ੇ ਦਾ ਸਮਾਨ ਭਾਵ ਨਸ਼ੀਲਾ ਪਦਾਰਥਾਂ ਦਾ ਪ੍ਰਯੋਗ, ਨਸ਼ੀਲਾ ਪਦਾਰਥਾਂ ਨੂੰ ਇਕੱਠਾ ਕਰਨਾ, ਇਸ ਦੇ ਨਾਲ ਹੀ ਨਸ਼ੀਲਾ ਪਦਾਰਥਾਂ ਦਾ ਟਰਾਂਸਪੋਰਟੇਸ਼ਨ ਕਰਨਾ ਉਸ ਦੇ ਦਾਇਰੇ ਵਿੱਚ ਆਉਂਦਾ ਹੈ।ਸ਼ਨੀਵਾਰ ਨੂੰ ਸ਼ੌਵਿਕ ਅਤੇ ਮਿਰਾਂਡਾ ਨੂੰ ਮੁੰਬਈ ਸਥਿਤ ਸਥਾਨਕ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।ਉਸ ਤੋਂ ਬਾਅਦ NCB ਦੀ ਟੀਮ ਜਾਂਚ ਕਰਨ ਲਈ ਰਿਮਾਂਡ ਲਵੇਂਗੀ ਅਤੇ ਵਿਸਥਾਰ ਨਾਲ ਅੱਗੇ ਦੀ ਤਫ਼ਤੀਸ਼ ਕਰੇਗੀ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arrest, Case, Death, Drugs, Sushant Singh Rajput