
Sushant Singh Rajput Death Case
ਸੁਸ਼ਾਤ ਸਿੰਘ ਰਾਜਪੂਤ ਕੇਸ ਵਿਚ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਉੱਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਸੁਸ਼ਾਂਤ ਦੀ 4.5 ਕਰੋੜ ਦੀ 2 ਐਫ ਡੀ ਨੂੰ 48 ਘੰਟਿਆਂ ਦੇ ਅੰਦਰ 1 ਕਰੋੜ ਵਿੱਚ ਕੰਵਰਟ ਕਰ ਦਿੱਤਾ ਸੀ। ਰਿਪਬਲਿਕ ਦੀ ਰਿਪੋਰਟ ਮੁਤਾਬਿਕ ਸੁਸ਼ਾਂਤ ਦੇ ਬੈਂਕ ਅਕਾਊਟ ਵਿਚ 2 ਨਵੇਂ ਫਿਕਸਡ ਡਿਪਾਜਿਟ ਕਰਾਈ ਸੀ। 26 ਨਵੰਬਰ ਨੂੰ ਇੱਕ 2 ਕਰੋੜ ਅਤੇ ਦੂਜੀ 2.5 ਕਰੋੜ ਭਾਵ ਕਿ ਕੁਲ ਮਿਲਾ ਕੇ 4.5 ਕਰੋੜ ਦੀ ਐਫ ਡੀ ਕਰਵਾਈ ਫਿਰ 48 ਘੰਟਿਆਂ ਦੇ ਅੰਦਰ ਦੋਨਾਂ ਐਫ ਡੀ ਨੂੰ 1 ਕਰੋੜ ਵਿੱਚ ਕੰਵਰਟ ਕਰਾ ਦਿੱਤਾ ਗਿਆ ਸੀ।
ਸੁਸ਼ਾਂਤ ਸਿੰਘ ਰਾਜਪੂਤ ਕੇਸ ਹਰ ਰੋਜ਼ ਨਵਾਂ ਮੋੜ ਲੈ ਰਿਹਾ ਹੈ। ਡਰੱਗ ਕੇਸ ਵਿੱਚ ਰਿਆ ਚੱਕਰਵਰਤੀ ਗ੍ਰਿਫਤਾਰ ਹੋ ਚੁੱਕੀ ਹੈ। ਸੁਸ਼ਾਂਤ ਨੂੰ ਮੌਤ ਲਈ ਉਕਸਾਉਣ ਦਾ ਵੀ ਉਨ੍ਹਾਂ ਉੱਤੇ ਇਲਜ਼ਾਮ ਲੱਗਿਆ ਹੈ।
ਸੁਸ਼ਾਂਤ ਦੀ ਭੈਣ ਸ਼ਵੇਤਾ ਨੇ ਸੁਸ਼ਾਂਤ ਦੀ ਯਾਦ ਵਿੱਚ ‘ਜੋਸ਼ -ਏ- ਜਹਾਂ’ ਗਾਣਾ ਰਿਲੀਜ਼ ਕੀਤਾ। ਉਨ੍ਹਾਂ ਨੇ ਲਿਖਿਆ ਹੈ ਕਿ ਅੱਜ 90 ਦਿਨ ਹੋ ਗਏ ਹਨ ਭਰਾ ਸਾਡੇ ਵਿੱਚ ਸਰੀਰਕ ਰੂਪ ਤੋਂ ਪੇਸ਼ ਨਹੀਂ ਹੈ। ਇਹ ਗਾਣਾ ਅਸੀਂ ਸਾਰਿਆਂ ਨੂੰ ਉਸ ਦੇ ਨਾਲ ਹੋਣ ਦਾ ਅਹਿਸਾਸ ਕਰਾਏਂਗਾ।
ਇਸ ਦੇ ਇਲਾਵਾ ਸ਼ਵੇਤਾ ਸੋਸ਼ਲ ਮੀਡੀਆ ਉੱਤੇ ਭਰਾ ਦੀ ਯਾਦ ਵਿੱਚ ਕਈ ਗਲੋਬਲ ਕੈਂਪੇਨ ਚਲਾ ਰਹੀ ਹੈ।ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜੇਕਰ ਗੱਲ ਕਰੀਏ ਤਾਂ ਉਸ ਵਿੱਚ ਡਰੱਗ ਐਂਗਲ ਸਾਹਮਣੇ ਆਇਆ ਹੈ। ਰਿਆ ਚੱਕਰਵਰਤੀ ਸਮੇਤ ਕਈ ਲੋਕ ਐਨ ਸੀ ਬੀ ਨੇ ਗ੍ਰਿਫਤਾਰ ਕੀਤੇ ਹਨ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।