Sushant Singh Rajput Death Case: ਪੁੱਛਗਿੱਛ ਲਈ ED ਆਫ਼ਿਸ ਪਹੁੰਚੀ ਸੁਸ਼ਾਂਤ ਦੀ ਭੈਣ ਮੀਤੂ ਸਿੰਘ

ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ ਦੀ ਜਾਂਚ (Sushant Singh Rajput ਡੈੱਥ Case) ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਇਸ ਕੇਸ ਵਿੱਚ ਪੁੱਛਗਿੱਛ ਲਈ ਸੁਸ਼ਾਂਤ ਦੀ ਭੈਣ ਮੀਤੂ ਸਿੰਘ (Meetu Singh) ਈਡੀ (ED) ਆਫ਼ਿਸ ਪਹੁੰਚੀ ਚੁੱਕੀ ਹੈ।

Sushant Singh Rajput Death Case: ਪੁੱਛਗਿੱਛ ਲਈ ED ਆਫ਼ਿਸ ਪਹੁੰਚੀ ਸੁਸ਼ਾਂਤ ਦੀ ਭੈਣ ਮੀਤੂ ਸਿੰਘ

  • Share this:
    ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ ਦੀ ਜਾਂਚ (Sushant Singh Rajput Death Case) ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਇਸ ਕੇਸ ਵਿੱਚ ਪੁੱਛਗਿੱਛ ਲਈ ਸੁਸ਼ਾਂਤ ਦੀ ਭੈਣ ਮੀਤੂ ਸਿੰਘ (Meetu Singh) ਈਡੀ (ED) ਆਫ਼ਿਸ ਪਹੁੰਚੀ ਚੁੱਕੀ ਹੈ। ਸ਼ਰੂਤੀ ਸੁਸ਼ਾਂਤ ਦੇ ਪਰਵਾਰ ਦੀ ਪਹਿਲੀ ਮੇਂਬਰ ਹੈ ਜੋ ਇਸ ਮਾਮਲੇ ਵਿੱਚ ਜਾਂਚ ਲਈ ਪੇਸ਼ ਹੋਈ ਹੈ।




    ਸੁਸ਼ਾਂਤ ਸਿੰਘ ਰਾਜਪੂਤ ਸੁਸਾਇਡ ਕੇਸ (Sushant Singh Rajput Case) ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਇਸ ਕੇਸ ਵਿੱਚ ਹਰ ਦਿਨ ਕਈ ਵੱਡੇ ਅੱਪਡੇਟ ਆ ਰਹੇ ਹਨ। ਇਸ ਕੇਸ ਵਿੱਚ ਪੁੱਛਗਿੱਛ ਲਈ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਮੰਗਲਵਾਰ ਨੂੰ ਮੁੰਬਈ ਵਿਚ ਈ ਡੀ ਦੇ ਆਫ਼ਿਸ ਪਹੁੰਚੀ। ਇਸ ਕੇਸ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈ ਡੀ ਨੇ ਰਿਆ ਚੱਕਰਵਰਤੀ (Rhea Chakraborty), ਉਨ੍ਹਾਂ ਦੇ ਭਰਾ ਸ਼ੋਵਿਕ ਚੱਕਰਵਰਤੀ ਅਤੇ ਪਿਤਾ ਇੰਦਰਜੀਤ ਚੱਕਰਵਰਤੀ ਦੇ ਚਾਰ ਫ਼ੋਨ ਤੇ ਆਈ ਪੈਡ ਜ਼ਬਤ ਕਰ ਲਏ ਹਨ।








    View this post on Instagram





    Late #sushantrajputsingh sister #MituSingh arrives at the ED office


    A post shared by Viral Bhayani (@viralbhayani) on






    ਈ ਡੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਇਹਨਾਂ ਤਿੰਨਾਂ ਤੋਂ ਲੰਮੀ ਪੁੱਛਗਿੱਛ ਕੀਤੀ ਗਈ ਸੀ। ਜਿਸ ਵਿੱਚ ਵਿਰੋਧਾਭਾਸੀ ਜਵਾਬ ਮਿਲਣ ਉੱਤੇ ਏਜੰਸੀ ਨੇ ਇਹ ਕਦਮ ਚੁੱਕਿਆ ਹੈ। ਈਡੀ ਮੰਗਲਵਾਰ ਨੂੰ ਵੀ ਚੱਕਰਵਰਤੀ ਪਰਵਾਰ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਰਿਆ ਦੀ ਬਿਜ਼ਨੈੱਸ ਮੈਨੇਜਰ ਸ਼ਰੁਤੀ ਮੋਦੀ ਅਤੇ ਸੁਸ਼ਾਂਤ ਦੇ ਰੂਮ-ਮੇਟ ਸਿਧਾਰਥ ਪਿਠਾਨੀ ਵੀ ਮੰਗਲਵਾਰ ਨੂੰ ਪੁੱਛਗਿੱਛ ਲਈ ਈਡੀ ਦਫ਼ਤਰ ਪਹੁੰਚ ਗਏ।
    ਸੂਤਰਾਂ ਮੁਤਾਬਿਕ ਸੋਮਵਾਰ ਨੂੰ ਪੁੱਛਗਿੱਛ ਦੇ ਦੌਰਾਨ ਸ਼ਰੁਤੀ ਮੋਦੀ ਤੋਂ ਕਈ ਦਸਤਾਵੇਜ਼ ਮੰਗੇ ਗਏ ਸਨ। ਮੰਗਲਵਾਰ ਨੂੰ ਉਹੀ ਦਸਤਾਵੇਜ਼ ਜਮਾਂ ਕਰਾਉਣ ਈਡੀ ਆਫ਼ਿਸ ਗਈ।ਜ਼ਿਕਰਯੋਗ ਹੈ ਕਿ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ 28 ਜੁਲਾਈ ਨੂੰ ਪਟਨਾ ਵਿਚ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਪਰਵਾਰ ਮੈਂਬਰਾਂ ਸਮੇਤ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ।
    Published by:Anuradha Shukla
    First published: