HOME » NEWS » Films

42ਵੇਂ ਦਿਨ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਆਇਆ ਟਰਨਿੰਗ ਪੁਆਇੰਟ, ਜਾਣੋ 10 ਵੱਡੀਆਂ ਗੱਲਾਂ

News18 Punjabi | News18 Punjab
Updated: July 31, 2020, 8:56 PM IST
share image
42ਵੇਂ ਦਿਨ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਆਇਆ ਟਰਨਿੰਗ ਪੁਆਇੰਟ, ਜਾਣੋ 10 ਵੱਡੀਆਂ ਗੱਲਾਂ
ਸੁਸ਼ਾਂਤ ਦੇ ਪਿਤਾ ਦਾ ਇਲਜ਼ਾਮ 'ਪਿਆਰ 'ਚ ਫ਼ਸਾ ਕੇ ਰੀਯਾ ਚਕਰਾਬਰਤੀ ਨੇ ਸੁਸ਼ਾਂਤ ਦੇ ਪੈਸੇ ਲੁੱਟੇ, ਆਤਮ ਹੱਤਿਆ ਲਈ ਉਕਸਾਇਆ'

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ (Sushant Singh Rajput ) ਦੇ ਪਿਤਾ ਨੇ ਬੇਟੇ ਦੀ ਗਰਲਫਰੈਂਡ ਰਿਆ ਚੱਕਰਵਰਤੀ (Rhea Chakraborty ) ਅਤੇ ਉਸ ਦੇ ਪਰਵਾਰ ਦੇ ਮੈਂਬਰਾਂ ਸਹਿਤ 6 ਹੋਰਾਂ ਦੇ ਖ਼ਿਲਾਫ਼ ਪਟਨਾ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ। ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput Suicide Case) ਦੇ ਪਿਤਾ ਨੇ ਬੇਟੇ ਦੀ ਗਰਲਫਰੈਂਡ ਰਿਆ ਚੱਕਰਵਰਤੀ (Rhea Chakraborty ) ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਸਹਿਤ 6 ਹੋਰ ਲੋਕਾਂ ਦੇ ਖ਼ਿਲਾਫ਼ ਪਟਨਾ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ।

ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਪਟਨਾ ਸ਼ਹਿਰ ਦੇ ਰਾਜੀਵ ਨਗਰ ਥਾਣੇ ਵਿੱਚ ਧਾਰਾ 306 , 341 , 342 , 380 , 406 ਅਤੇ 420 ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ। ਰਾਜੀਵ ਨਗਰ ਪੁਲਿਸ ਸਟੇਸ਼ਨ ਦੇ ਇਲਾਵਾ ਥਾਣਾ ਇੰਚਾਰਜ ਜੋਗੇਂਦਰ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਹੈ ਕਿ ਸੁਸ਼ਾਂਤ ਸਿੰਘ ਦੇ ਪਿਤਾ ਕੇ ਕੇ ਸਿੰਘ (Father of Sushant Singh Rajput KK Singh ) ਨੇ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਸਮੇਤ 6 ਲੋਕਾਂ ਦੇ ਖ਼ਿਲਾਫ਼ 25 ਜੁਲਾਈ ਨੂੰ ਮਾਮਲਾ ਦਰਜ ਕਰਵਾਇਆ ਹੈ।
ਐਕਟਰ ਸੁਸ਼ਾਂਤ ਸਿੰਘ ਰਾਜਪੂਤ (34) ਦੀ ਮਿਰਤਕ ਦੇਹ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਮਿਲੀ ਸੀ।ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮੁੰਬਈ ਪੁਲਿਸ ਨੇ 35 ਤੋਂ ਜ਼ਿਆਦਾ ਲੋਕਾਂ ਦੇ ਬਿਆਨ ਦਰਜ ਕੀਤੀ ਹਨ ਪਰ ਇੱਕ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਹੈ।


25 ਜੁਲਾਈ ਨੂੰ ਸੁਸ਼ਾਤ ਦੇ ਪਿਤਾ ਕੇ ਕੇ ਸਿੰਘ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ।ਇਸ ਵਿਚ ਉਸ ਨੇ ਇਲਜ਼ਾਮ ਲਗਾਏ ਸਨ ਕਿ ਰਿਆ ਅਤੇ ਉਸ ਦੇ ਸਾਥੀ ਕਰਮਚਾਰੀਆਂ ਨੇ ਮੇਰੇ ਬੇਟੇ ਨਾਲ ਧੋਖਾਧੜੀ ਅਤੇ ਬੇਈਮਾਨੀ ਕੀਤੀ ਹੈ।ਉਸ ਨੂੰ ਕਾਫ਼ੀ ਸਮਾਂ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਆਪਣੇ ਆਰਥਿਕ ਮੁਨਾਫ਼ਾ ਲਈ ਉਸ ਉੱਤੇ ਦਬਾਅ ਪਾ ਕੇ ਉਸ ਦਾ ਇਸਤੇਮਾਲ ਕੀਤਾ ਅਤੇ ਅੰਤ ਵਿੱਚ ਮੇਰੇ ਬੇਟੇ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਹੈ ਕਿ 2019 ਤੋਂ ਪਹਿਲੇ ਮੇਰੇ ਬੇਟੇ ਸੁਸ਼ਾਂਤ ਨੂੰ ਕੋਈ ਮਾਨਸਿਕ ਪਰੇਸ਼ਾਨੀ ਨਹੀਂ ਸੀ। ਰਿਆ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਜਿਹਾ ਕੀ ਹੋਇਆ ਕਿ ਉਸ ਨੂੰ ਅਜਿਹੀ ਪਰੇਸ਼ਾਨੀਆਂ ਹੋਈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਕੇ ਕੇ ਸਿੰਘ ਨੇ ਕਿਹਾ ਹੈ ਕਿ ਮੇਰਾ ਪੁੱਤਰ ਫ਼ਿਲਮੀ ਦੁਨੀਆ ਛੱਡ ਕੇ ਕੇਰਲ ਵਿੱਚ ਜੈਵਿਕ (ਆਰਗੈਨਿਕ) ਖੇਤੀ ਦਾ ਪੇਸ਼ਾ ਕਰਨਾ ਚਾਹੁੰਦਾ ਸੀ ਪਰ ਰਿਆ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੂੰ ਧਮਕਾਇਆ ਸੀ ਕਿ ਜੇਕਰ ਉਸ ਨੇ ਅਜਿਹਾ ਕੀਤਾ ਤਾਂ ਉਹ ਉਸ ਦੇ ਇਲਾਜ ਦੀ ਰਿਪੋਰਟ ਸਾਰਵਜਨਿਕ ਕਰ ਦੇਵੇਗੀ।
ਉਨ੍ਹਾਂ ਨੇ ਕਿਹਾ ਹੈ ਕਿ ਰਿਆ ਸੁਸ਼ਾਂਤ ਦੇ ਨਾਲ ਰਿਹਾ ਕਰਦੀ ਸੀ। ਅੱਠ ਜੂਨ ਨੂੰ ਉਹ ਉਸ ਦੇ ਘਰ ਤੋਂ ਨਗਦੀ, ਲੈਪਟਾਪ , ਏ ਟੀ ਐਮ ਕਾਰਡ , ਜ਼ੇਵਰਾਤ , ਕਾਫ਼ੀ ਸਾਮਾਨ ਅਤੇ ਇਲਾਜ ਦੇ ਕਾਗ਼ਜ਼ਾਤ ਸਹਿਤ ਹੋਰ ਦਸਤਾਵੇਜ਼ ਲੈ ਕੇ ਚੱਲੀ ਗਈ ਸੀ । ਸੁਸ਼ਾਂਤ ਦੇ ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਪੁੱਤ ਦੇ ਬੈਂਕ ਖਾਤਿਆਂ ਵਿਚ ਘੱਟ ਤੋਂ ਘੱਟ 15 ਕਰੋੜ ਰੁਪਏ ਕਿਸੇ ਅਗਿਆਤ ਖਾਤੇ ਵਿਚ ਪਾਏ ਗਏ ਸਨ।

ਸੁਸ਼ਾਂਤ ਦਾ ਪਰਵਾਰ ਮੁੰਬਈ ਪੁਲਿਸ ਦੀ ਜਾਂਚ ਤੋਂ ਖ਼ੁਸ਼ ਨਹੀਂ ਹੈ ਇਸ ਲਈ ਉਨ੍ਹਾਂ ਦਾ ਪਰਵਾਰ ਚਾਹੁੰਦਾ ਹੈ ਕਿ ਇਸ ਕੇਸ ਦੀ ਜਾਂਚ ਬਿਹਾਰ ਪੁਲਿਸ ਕਰੇ ਅਤੇ ਕਾਨੂੰਨ ਵਿੱਚ ਵੀ ਇਸ ਗੱਲ ਦਾ ਪ੍ਰਾਵਧਾਨ ਹੈ। ਪਟਨਾ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਸ ਕੇਸ ਨੂੰ ਸੀ ਬੀ ਆਈ ਨੂੰ ਸੌਂਪਣ ਦਾ ਰਸਤਾ ਖੁੱਲ ਗਿਆ ਹੈ ਪਰ ਜੇਕਰ ਇਸ ਕੇਸ ਦੀ ਕਮਾਨ ਸੀ ਬੀ ਆਈ ਦੇ ਕੋਲ ਜਾਂਦੀ ਹੈ ਉਦੋਂ ਅਜਿਹੇ ਵਿੱਚ ਸਿਰਫ਼ ਇੱਕ ਹੀ ਏਜੰਸੀ ਸੀ ਬੀ ਆਈ ਹੀ ਇਸ ਕੇਸ ਦੀ ਜਾਂਚ ਕਰੇਗੀ।
ਪਟਨਾ ਵਿੱਚ ਮਾਮਲਾ ਦਰਜ ਹੋਣ ਤੋਂ ਬਾਅਦ ਰਿਆ ਚੱਕਰਵਰਤੀ ਦੀ ਵਕੀਲ ਆਨੰਦਿਨੀ ਫਰਨਾਂਡਿਜ਼ (Anandini Fernandes ) ਉਨ੍ਹਾਂ ਦੇ ਘਰ ਪਹੁੰਚੀ। ਜਿੱਥੇ ਐਕਟਰ ਦੇ ਨਾਲ ਇਸ ਮਾਮਲੇ ਉੱਤੇ ਉਨ੍ਹਾਂ ਨੇ ਲੰਮੀ ਗੱਲਬਾਤ ਕੀਤੀ। ਰਿਆ ਦੇ ਘਰ ਤੋਂ ਨਿਕਲ ਦੇ ਵਕਤ ਮੀਡੀਆ ਕਰਮੀਆਂ ਨੇ ਆਨੰਦਿਨੀ ਫਰਨਾਂਡਿਜ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਗੱਲ ਨਾ ਹੋ ਸਕੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਪਟਨਾ ਪੁਲਿਸ ਦੀ 4 ਮੈਂਬਰੀ ਟੀਮ ਨੇ ਮੁੰਬਈ ਵਿੱਚ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਆ ਚੱਕਰਵਰਤੀ ਦੇ ਭਰਾ ਸ਼ੁਵੀਕ ਨੂੰ ਮੁੰਬਈ ਪੁਲਿਸ ਨੇ ਪੁੱਛਗਿੱਛ ਕਰਨ ਲਈ ਬੁਲਾਇਆ ਹੈ ਤਾਂ ਉੱਥੇ ਹੀ ਹੁਣ ਪਟਨਾ ਪੁਲਿਸ ਵੀ ਰਿਆ ਦੇ ਭਰਾ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹੈ।
ਪਟਨਾ ਪੁਲਿਸ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਮਿੱਟੂ (Mittu) ਦਾ ਸਟੇਟਮੈਂਟ ਰਿਕਾਰਡ ਕਰੇਗੀ। ਜਾਂਚ ਦੀ ਸ਼ੁਰੂਆਤ ਮਿੱਟੂ ਦੇ ਸਟੇਟਮੈਂਟ ਰਿਕਾਰਡ ਕਰਨ ਤੋਂ ਹੋਵੇਗੀ ਕਿਉਂਕਿ ਸੁਸ਼ਾਂਤ ਦੀ ਆਤਮ ਹੱਤਿਆ ਤੋਂ ਕੁੱਝ ਦਿਨ ਪਹਿਲਾਂ ਉਹ ਸੁਸ਼ਾਂਤ ਦੇ ਨਾਲ ਕਈ ਦਿਨ ਤੱਕ ਰਹੀ ਸੀ। ਪਟਨਾ ਪੁਲਿਸ ਜਾਂਚ ਵਿੱਚ ਇਹ ਵੀ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਉਨ੍ਹਾਂ ਦੀ ਆਖ਼ਰੀ ਵਾਰ ਰਿਆ ਨਾਲ ਕਦੋਂ ਅਤੇ ਕੀ ਗੱਲ ਹੋਈ । ਰਿਆ ਨੇ ਮੁੰਬਈ ਪੁਲਿਸ ਦੀ ਜਾਂਚ ਵਿੱਚ ਕਿਹਾ ਸੀ ਕਿ ਉਸ ਨੇ ਘਰ ਛੱਡਣ ਤੋਂ ਪਹਿਲਾਂ ਸੁਸ਼ਾਂਤ ਦੀ ਭੈਣ ਨਾਲ ਗੱਲ ਕੀਤੀ ਸੀ।
ਰਿਆ ਚੱਕਰਵਰਤੀ (Rhea Chakraborty ) ਨੇ ਕੇਸ ਜਿੱਤਣ ਲਈ ਦੇਸ਼ ਦੇ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ (Satish Maneshinde ) ਨੂੰ ਹਾਇਰ ਕੀਤਾ ਹੈ। ਸਤੀਸ਼ ਮਾਨਸ਼ਿੰਦੇ ਸੰਜੇ ਦੱਤ ਦੇ 1993 ਦੇ ਮੁੰਬਈ ਬਲਾਸਟ ਕੇਸ ਅਤੇ ਸਲਮਾਨ ਖ਼ਾਨ ਦਾ 1998 ਦਾ ਬਲੈਕਬਕ ਕੇਸ ਲੜ ਚੁੱਕੇ ਹਨ।


ਪਟਨਾ ਪੁਲਿਸ ਦੀ ਐਫ ਆਈ ਆਰ ਤੋਂ ਬਾਅਦ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਸੰਭਾਵਨਾ ਵੱਧ ਗਈ ਹੈ ਕਿਉਂਕਿ ਆਮ ਤੌਰ ਉੱਤੇ ਇੱਕ ਹੀ ਮਾਮਲੇ ਦੀ ਜਾਂਚ ਦੋ ਰਾਜਾਂ ਦੀ ਪੁਲਿਸ ਨਹੀਂ ਕਰਦੀ ਹੈ।
ਸੁਬਰਾਮਨੀਅਮ ਸਵਾਮੀ ਨੇ ਆਪਣੇ ਟਵਿਟਰ ਅਕਾਊਟ ਤੋਂ ਮੰਗਲਵਾਰ ਨੂੰ ਟਵੀਟ ਕਰ ਮਾਮਲੇ ਦੀ ਸੀਬੀਆਈ ਜਾਂਚ ਕਰਾਉਣ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾ ਇਸ ਨੇ ਪੀ ਐਮ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ।ਇਸ ਇਲਾਵਾ ਵੱਖ ਵੱਖ ਪਾਰਟੀਆਂ ਦੇ ਵਿਧਾਇਕਾਂ ਨੇ ਸਰਕਾਰ ਤੋਂ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
Published by: Anuradha Shukla
First published: July 31, 2020, 7:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading