HOME » NEWS » Films

3 ਕੰਪਨੀਆਂ ਦੇ ਮਾਲਕ ਸਨ ਸੁਸ਼ਾਂਤ ਸਿੰਘ ਰਾਜਪੂਤ, ਇੱਕ ਨਾਲ ਹੈ ਰਿਆ ਦਾ ਕੁਨੈਕਸ਼ਨ

News18 Punjabi | News18 Punjab
Updated: June 20, 2020, 9:58 PM IST
share image
3 ਕੰਪਨੀਆਂ ਦੇ ਮਾਲਕ ਸਨ ਸੁਸ਼ਾਂਤ ਸਿੰਘ ਰਾਜਪੂਤ, ਇੱਕ ਨਾਲ ਹੈ ਰਿਆ ਦਾ ਕੁਨੈਕਸ਼ਨ

  • Share this:
  • Facebook share img
  • Twitter share img
  • Linkedin share img
ਫ਼ਿਲਮਾਂ ਤੋਂ ਬਿਨ੍ਹਾ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦਾ ਉਦਯੋਗ ਲਈ ਆਪਣਾ ਇੱਕ ਜਨੂੰਨ ਸੀ। ਕੀ ਤੁਸੀਂ ਜਾਣਦੇ ਹੋ ਸੁਸ਼ਾਂਤ 3 ਕੰਪਨੀਆਂ ਦੇ ਮਾਲਕ ਵੀ ਸਨ?

ਸੁਸ਼ਾਂਤ ਸਿੰਘ ਰਾਜਪੂਤ (Sushant Singh Rajput ) ਦੀ ਮੌਤ ਤੋਂ ਬਾਅਦ ਲੋਕ ਸੋਗ ਵਿੱਚ ਹਨ ਅਤੇ ਸੋਸ਼ਲ ਮੀਡੀਆ (Social Media) ਉੱਤੇ ਤਸਵੀਰਾਂ ਅਤੇ ਵੀਡੀਓ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਨੇਪੋਟਿਜਮ (Nepotism in Bollywood) ਤੇ ਬਹਿਸ ਸ਼ੁਰੂ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਸੁਸ਼ਾਂਤ ਡਿਪ੍ਰੇਸ਼ਨ ਵਿਚੋਂ ਗੁਜਰ ਰਹੇ ਸਨ। ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਫ਼ਿਲਮੀ ਕੈਰੀਅਰ ਦੇ ਨਾਲ ਆਪਣਾ ਬਿਜ਼ਨੈੱਸ ਵੀ ਚਲਾ ਰਹੇ ਸਨ। ਉਹ ਤਿੰਨ ਕੰਪਨੀਆਂ (Sushant Singh Rajput companies) ਦੇ ਮਾਲਕ ਸਨ। ਜਿਨ੍ਹਾਂ ਵਿਚੋਂ ਇੱਕ ਦਾ ਕੁਨੈਕਸ਼ਨ ਉਨ੍ਹਾਂ ਦੀ ਗਰਲਫਰੇਂਡ ਰਿਆ ਚੱਕਰਵਰਤੀ (Rhea Chakraborty ) ਨਾਲ ਵੀ ਹੈ।

ਰਾਸ਼ਟਰੀ ਭੌਤਿਕ ਓਲੰਪੀਅਨ ਜੇਤੂ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਰੁਚੀ ਇਹ ਦੱਸਦੀ ਹੈ ਕਿ ਉਹ ਕਿੰਨੇ ਹੋਣਹਾਰ ਸਨ ਅਤੇ ਤਿੰਨ ਕੰਪਨੀਆਂ ਦੇ ਮਾਲਕ ਵੀ ਸਨ। ਟਾਈਮਜ਼ ਆਫ਼ ਇੰਡੀਆ ਦੀ ਇੱਕ ਖ਼ਬਰ ਮੁਤਾਬਿਕ 3 ਕੰਪਨੀਆਂ ਦੀ ਸਥਾਪਨਾ ਕਰ ਕੇ ਉਨ੍ਹਾਂ ਨੇ ਉੱਦਮੀ ਬਣਨ ਦਾ ਸੁਪਨਾ ਪੂਰਾ ਕਰਨ ਬਾਰੇ ਸੋਚਿਆ ਸੀ।
ਸੁਸ਼ਾਂਤ ਨੇ ਪਹਿਲੀ ਕੰਪਨੀ ਸਾਲ 2018 ਵਿੱਚ ਖੋਲੀ ਸੀ ਜੋ ਆਰਟਿਫਿਸ਼ੀਅਲ ਇੰਟੈਲੀਜੈਂਸ, ਵਰਚੂਅਲ ਰਿਏਲਿਟੀ ਅਤੇ ਆਗੁਮੇਂਟੇਂਡ ਰਿਏਲਿਟੀ ਉੱਤੇ ਕੰਮ ਕਰਦੀ ਸੀ। ਸੁਸ਼ਾਂਤ ਦੀ ਦੂਜੀ ਕੰਪਨੀ ਦਾ ਨਾਮ Vividrage Rhealityx ਹੈ। ਇਹ ਨਾਮ ਉਨ੍ਹਾਂ ਨੇ ਰਿਆ ਦੇ ਨਾਮ ਉੱਤੇ ਰੱਖਿਆ ਸੀ। ਇਹ ਕੰਪਨੀ ਵੀ ਮਿਕਸਡ ਰਿਏਲਿਟੀ ਅਤੇ ਤਕਨੀਕ ਦੇ ਖੇਤਰ ਵਿੱਚ ਕੰਮ ਕਰਦੀ ਹੈ। ਸੁਸ਼ਾਂਤ ਦੀ ਤੀਜੀ ਕੰਪਨੀ ਸਿਹਤ ਕਲਿਆਣ ਅਤੇ ਐਜੂਕੇਸ਼ਨ ਰਿਸਰਚ, ਇੰਟਲੇਕਚੁਅਲ ਪ੍ਰਾਪਰਟੀ ਉੱਤੇ ਕੰਮ ਕਰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਪੁਲਿਸ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਹੁਣ ਤੱਕ 13 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਪੁਲਿਸ ਨੇ ਹਾਲ ਹੀ ਵਿੱਚ ਉਨ੍ਹਾਂ ਦੀ ਗਰਲਫਰੇਂਡ ਰਿਆ ਚੱਕਰਵਰਤੀ ਨਾਲ ਵੀ ਗੱਲਬਾਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਕਈ ਖ਼ੁਲਾਸੇ ਕੀਤੇ। ਉਨ੍ਹਾਂ ਨੇ ਇਹ ਦੱਸਿਆ ਕਿ ਉਹ ਡਿਪ੍ਰੇਸ਼ਨ ਵਿੱਚ ਸਨ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ 6 ਜੂਨ ਨੂੰ ਸੁਸ਼ਾਂਤ ਨੇ ਆਪਣੇ ਆਪ ਉਨ੍ਹਾਂ ਨੂੰ ਘਰ ਤੋਂ ਜਾਣ ਲਈ ਕਿਹਾ ਸੀ ਕਿਉਂਕਿ ਉਹ ਕੁੱਝ ਸਮਾਂ ਇਕੱਲੇ ਰਹਿਣਾ ਚਾਹੁੰਦੇ ਸਨ।
First published: June 20, 2020, 9:58 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading