Shabaash Mithu Teaser OUT: ਤਾਪਸੀ ਪੰਨੂ ਦੀ ਫਿਲਮ 'ਸ਼ਾਬਾਸ਼ ਮਿੱਠੂ' ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਹੰਗਾਮਾ ਹੋ ਗਿਆ ਹੈ। ਟੀਜ਼ਰ 'ਚ ਤਾਪਸੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੇ ਲੁੱਕ 'ਚ ਸ਼ਾਨਦਾਰ ਨਜ਼ਰ ਆ ਰਹੀ ਹੈ। ਫਿਲਮ ਦਾ ਟੀਜ਼ਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਤੇ ਪ੍ਰਸ਼ੰਸਕ ਦਿਲੋਂ ਪਿਆਰ ਪਾ ਰਹੇ ਹਨ। ਇਸ ਦੇ ਨਾਲ ਹੀ ਲੋਕ ਲੁੱਕ ਨੂੰ ਦੇਖ ਕੇ ਅਦਾਕਾਰਾ ਨੂੰ ਮਿਤਾਲੀ ਰਾਜ ਦੱਸ ਰਹੇ ਹਨ।
ਆਪਣੇ ਇੰਸਟਾਗ੍ਰਾਮ 'ਤੇ 'ਸ਼ਾਬਾਸ਼ ਮਿੱਠੂ' ਦਾ ਟੀਜ਼ਰ ਸ਼ੇਅਰ ਕਰਦੇ ਹੋਏ, ਤਾਪਸੀ ਪੰਨੂ ਨੇ ਕੈਪਸ਼ਨ 'ਚ ਲਿਖਿਆ- 'ਇਸ ਜੈਂਟਲਮੈਨ ਦੀ ਖੇਡ 'ਚ, ਉਸ ਨੇ ਇਤਿਹਾਸ ਲਿਖਣ ਦੀ ਖੇਚਲ ਨਹੀਂ ਕੀਤੀ ਪਰ ਉਸ ਨੇ ਆਪਣੀ ਕਹਾਣੀ ਖੁਦ ਲਿਖੀ!'
ਦੱਸ ਦੇਈਏ ਕਿ ਫਿਲਮ 'ਚ ਤਾਪਸੀ ਦੇ ਨਾਲ ਅਭਿਨੇਤਾ ਵਿਜੇ ਰਾਜ ਅਹਿਮ ਭੂਮਿਕਾ 'ਚ ਹਨ। ਵਾਇਕਾਮ 18 ਸਟੂਡੀਓਜ਼ ਨੇ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਦੇ ਨਿਰਦੇਸ਼ਕ ਸ੍ਰੀਜੀਤ ਮੁਖਰਜੀ ਹਨ। ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਮੇਕਰਸ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਮਿਤਾਲੀ ਰਾਜ ਦੇ ਲੁੱਕ `ਚ ਦਮਦਾਰ ਲੱਗ ਰਹੀ ਹੈ ਤਾਪਸੀ
ਹੁਣ ਟੀਜ਼ਰ ਵੀਡੀਓ ਦੀ ਗੱਲ ਕਰੀਏ ਤਾਂ ਤੁਸੀਂ 56 ਸੈਕਿੰਡ ਦੀ ਵੀਡੀਓ 'ਚ ਦੇਖ ਸਕਦੇ ਹੋ ਕਿ ਤਾਪਸੀ ਮਿਲਤੀ ਦੇ ਲੁੱਕ 'ਚ ਖੇਡ ਦੇ ਮੈਦਾਨ 'ਚ ਐਂਟਰੀ ਕਰਦੀ ਹੈ ਅਤੇ ਕ੍ਰਿਕਟ ਗਰਾਊਂਡ 'ਚ ਬੈਠੇ ਦਰਸ਼ਕ ਤਿਰੰਗੇ ਝੰਡੇ ਨਾਲ ਉਸਦਾ ਸਵਾਗਤ ਕਰਦੇ ਹਨ। ਵੀਡੀਓ ਦੇ ਬੈਕਗ੍ਰਾਉਂਡ ਵਿੱਚ, ਸੰਗੀਤ ਅਤੇ ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ, ਕ੍ਰਿਕਟ ਕੁਮੈਂਟੇਟਰ ਮਿਤਾਲੀ ਰਾਜ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰ ਰਹੇ ਹਨ ਤਾਪਸੀ।
ਇਸ ਦੇ ਨਾਲ ਹੀ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਵੱਲੋਂ ਬਣਾਏ ਰਿਕਾਰਡਾਂ ਦਾ ਜ਼ਿਕਰ ਕੀਤਾ। ਤਾਪਸੀ ਨੀਲੇ ਰੰਗ ਦੀ ਜਰਸੀ 'ਚ ਸ਼ਾਨਦਾਰ ਲੱਗ ਰਹੀ ਹੈ।ਹਰਲੀਨ ਸੇਠੀ, ਸ਼ਗੁਨ ਪੰਨੂ, ਰਕੁਲ ਪ੍ਰੀਤ ਅਤੇ ਅਜਿਹੀਆਂ ਕਈ ਮਸ਼ਹੂਰ ਹਸਤੀਆਂ ਤਾਪਸੀ ਪੰਨੀ ਦੇ ਟੀਜ਼ਰ ਵੀਡੀਓ ਨੂੰ ਦੇਖਣ ਤੋਂ ਬਾਅਦ ਟਿੱਪਣੀ ਭਾਗ ਵਿੱਚ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਉਨ੍ਹਾਂ ਨੂੰ ਮਿਤਾਲੀ ਰਾਜ ਕਹਿ ਕੇ ਟਿੱਪਣੀ ਕਰ ਰਹੇ ਹਨ। ਤਾਪਸੀ ਦੀ ਪੋਸਟ 'ਤੇ 14 ਲੱਖ ਤੋਂ ਵੱਧ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ।
ਤਾਪਸੀ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਸੂਚੀ
ਹੁਣ ਤਾਪਸੀ ਦੀਆਂ ਹੋਰ ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਬਾਸ਼ ਮਿੱਠੂ ਤੋਂ ਬਾਅਦ ਜਲਦ ਹੀ ਤਾਪਸੀ ਪੰਨੂ ਸਾਈਕਾਲੋਜਿਕਲ ਥ੍ਰਿਲਰ 'ਬਲਰ' 'ਚ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਹੁਣ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਾਪਸੀ ਦੀਆਂ ਆਉਣ ਵਾਲੀਆਂ ਫਿਲਮਾਂ 'ਚ ਦੋਬਾਰਾ, ਵੋਹ ਲੜਕੀ ਕਹਾਂ ਹੈ, ਤਮਿਲ ਫਿਲਮ ਜਨ ਗਨ ਮਨ, ਏਲੀਅਨ ਅਤੇ ਮਿਸ਼ਨ ਇੰਪੌਸੀਬਲ ਵਰਗੀਆਂ ਫਿਲਮਾਂ ਸ਼ਾਮਲ ਹਨ। ਪਿਛਲੀ ਵਾਰ ਤਾਪਲੀ ਲੂਪ ਲਪੇਟ ਅਤੇ ਰਸ਼ਮੀ ਰਾਕੇਟ ਵਿੱਚ ਨਜ਼ਰ ਆਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।