Home /News /entertainment /

ਸ਼ਿਲਪਾ ਦੇ ਸ਼ੋਅ 'ਚ ਤਾਹਿਰਾ ਕਸ਼ੱਯਪ ਨੇ ਕੀਤਾ ਲਵ ਲਾਈਫ ਬਾਰੇ ਖੁਲਾਸਾ, ਜਾਣ ਕੇ ਉੱਡ ਜਾਣਗੇ ਹੋਸ਼

Ayushmann Khurrana's wife Tahira: ਆਯੁਸ਼ਮਾਨ ਖੁਰਾਨਾ (Ayushmann Khurrana) ਦੀ ਪਤਨੀ ਤਾਹਿਰਾ ਕਸ਼ੱਯਪ (Tahira Kashyap) ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਤਾਹਿਰਾ ਸਟਾਰ ਵਾਈਫ ਹੋਣ ਤੋਂ ਇਲਾਵਾ ਮਸ਼ਹੂਰ ਲੇਖਿਕਾ ਵੀ ਹੈ। ਉਸਨੇ ਆਪਣੀਆਂ ਕਿਤਾਬਾਂ ਵਿੱਚ ਮਾਂ ਅਤੇ ਇੱਕ ਔਰਤ ਹੋਣ ਦੀ ਚੁਣੌਤੀ ਬਾਰੇ ਵੀ ਗੱਲ ਕੀਤੀ ਹੈ। ਨਾਲ ਹੀ ਤਾਹਿਰਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਖੁੱਲ੍ਹ ਕੇ ਗੱਲ ਕਰਦੀ ਰਹੀ ਹੈ। ਅਜਿਹੇ 'ਚ ਹੁਣ ਤਾਹਿਰਾ ਕਸ਼ੱਯਪ ਨੇ ਆਯੁਸ਼ਮਾਨ ਖੁਰਾਨਾ ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਖੁਲਾਸੇ ਕੀਤੇ ਹਨ।

ਹੋਰ ਪੜ੍ਹੋ ...
 • Share this:

  ਤਾਹਿਰਾ ਨੇ ਲਵ ਲਾਈਫ ਬਾਰੇ ਕਹੀ ਇਹ ਗੱਲ

  ਤਾਹਿਰਾ ਸ਼ਿਲਪਾ ਸ਼ੈੱਟੀ ਦੇ ਸ਼ੋਅ ਸ਼ੇਪ ਆਫ ਯੂ 'ਚ ਪਹੁੰਚੀ ਸੀ। ਇਸ ਸ਼ੋਅ 'ਚ ਉਸ ਨੇ ਆਪਣੇ ਲਵ ਲਾਈਫ ਬਾਰੇ ਕੁਝ ਅਜਿਹਾ ਦੱਸਿਆ, ਜਿਸ ਨੂੰ ਸੁਣ ਕੇ ਸ਼ਿਲਪਾ ਹੈਰਾਨ ਰਹਿ ਗਈ। ਸ਼ੋਅ ਦੌਰਾਨ ਤਾਹਿਰਾ ਨੇ ਸ਼ਿਲਪਾ ਨਾਲ ਖੂਬ ਮਸਤੀ ਕੀਤੀ। ਸ਼ੋਅ 'ਤੇ ਸ਼ਿਲਪਾ ਨੇ ਤਾਹਿਰਾ ਤੋਂ ਪੁੱਛਿਆ ਕਿ ਉਹ ਆਪਣੀ ਕਿਤਾਬ 'ਚ ਲਵ ਲਾਈਫ ਬਾਰੇ ਲਿਖਣ 'ਚ ਕਿੰਨੀ ਸਹਿਜ ਹੈ? ਇਸ ਦੇ ਜਵਾਬ ਵਿੱਚ, ਉਸਨੇ ਕਿਹਾ ਕਿ ਕੈਲੋਰੀ ਬਰਨ ਕਰਨ ਲਈ ਲਵ ਲਾਈਫ ਨੂੰ ਸਭ ਤੋਂ ਵਧੀਆ ਕਸਰਤ ਮੰਨਦੀ ਹਾਂ।

  ਤਾਹਿਰਾ ਆਪਣੇ ਗੰਜੇ ਲੁੱਕ 'ਚ ਲੱਗਦੀ ਸੀ ਸੈਕਸੀ

  ਇਸ ਗੱਲਬਾਤ ਦੌਰਾਨ ਤਾਹਿਰਾ ਨੇ ਆਪਣੇ ਕੈਂਸਰ ਸਫਰ ਬਾਰੇ ਵੀ ਦੱਸਿਆ। ਉਸ ਨੇ ਦੱਸਿਆ ਕਿ ਕੈਂਸਰ ਦੌਰਾਨ ਜਦੋਂ ਉਸ ਦੇ ਸਾਰੇ ਵਾਲ ਕੱਟੇ ਗਏ ਤਾਂ ਉਹ ਘਰ ਵਿਚ ਇਕੱਲੀ ਸੀ। ਗੰਜਾ ਹੋਣ ਤੋਂ ਬਾਅਦ ਜਦੋਂ ਤਾਹਿਰਾ ਨੇ ਖੁਦ ਨੂੰ ਸ਼ੀਸ਼ੇ 'ਚ ਦੇਖਿਆ ਤਾਂ ਉਸ ਨੇ ਕਿਹਾ ਕਿ ਇਹ ਸੈਕਸੀ ਵਿਅਕਤੀ ਕੌਣ ਹੈ। ਤਾਹਿਰਾ ਨੇ ਦੱਸਿਆ ਕਿ ਉਹ ਖੁਦ ਨੂੰ ਸੈਕਸੀ ਲਗਦੀ ਸੀ।

  ਸੋਨਾਲੀ ਸੀ ਤਾਹਿਰਾ ਦੀ ਪ੍ਰੇਰਨਾ

  ਤਾਹਿਰਾ ਨੇ ਇਹ ਵੀ ਕਿਹਾ ਕਿ ਸੋਨਾਲੀ ਬੇਂਦਰੇ ਦੇ ਗੰਜੇ ਲੁੱਕ ਨੇ ਉਸ ਦੇ ਹੋਸ਼ ਉਡਾ ਦਿੱਤੇ। ਸੋਨਾਲੀ ਅਮਰੀਕਾ ਤੋਂ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੀ ਸੀ। ਫਿਰ ਉਹ ਗੰਜੇ ਲੁੱਕ 'ਚ ਨਜ਼ਰ ਆਈ। ਪਰ ਤਾਹਿਰਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਸੋਨਾਲੀ ਦੇ 6 ਮਹੀਨਿਆਂ ਬਾਅਦ ਉਸ ਨੂੰ ਖੁਦ ਵੀ ਇਸੇ ਸਥਿਤੀ ਤੋਂ ਗੁਜ਼ਰਨਾ ਪਵੇਗਾ।

  ਇਨ੍ਹਾਂ ਫਿਲਮਾਂ 'ਚ ਨਜ਼ਰ ਆਉਣਗੇ ਆਯੁਸ਼ਮਾਨ

  ਆਯੁਸ਼ਮਾਨ ਖੁਰਾਨਾ ਅਤੇ ਤਾਹਿਰਾ ਕਸ਼ੱਯਪ ਦਾ ਵਿਆਹ ਨਵੰਬਰ 2008 ਵਿੱਚ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ। ਉਨ੍ਹਾਂ ਦੇ ਮੁੰਡੇ ਦਾ ਨਾਂ ਵਿਰਾਜਵੀਰ ਅਤੇ ਕੁੜੀ ਦਾ ਨਾਂ ਵਰੁਸ਼ਕਾ ਹੈ। ਆਯੁਸ਼ਮਾਨ ਖੁਰਾਨਾ ਨੂੰ ਆਖਰੀ ਵਾਰ ਫਿਲਮ ਚੰਡੀਗੜ੍ਹ ਕਰੇ ਆਸ਼ਿਕੀ ਵਿੱਚ ਦੇਖਿਆ ਗਿਆ ਸੀ। ਜਲਦੀ ਹੀ ਉਹ ਡਾਕਟਰ ਜੀ, ਅਨੇਕ ਅਤੇ ਇੱਕ ਐਕਸ਼ਨ ਹੀਰੋ ਨਾਮ ਦੀਆਂ ਫਿਲਮਾਂ ਵਿੱਚ ਨਜ਼ਰ ਆਉਣਗੇ।
  Published by:rupinderkaursab
  First published:

  Tags: Bollywood, Entertainment news, Hindi Films, Shilpa shetty

  ਅਗਲੀ ਖਬਰ