• Home
  • »
  • News
  • »
  • entertainment
  • »
  • TAKE A LOOK AT DILIP KUMARS JOURNEY FROM SELLING SANDWICHES TO GIVING 54 YEARS TO THE INDUSTRY RP

ਦਿਲੀਪ ਕੁਮਾਰ ਦੇ ਸੈਂਡਵਿਚ ਵੇਚਣ ਤੋਂ ਲੈ ਕੇ 54 ਸਾਲ ਇੰਡਸਟਰੀ ਨੂੰ ਦੇਣ ਤਕ ਦੇ ਸਫਰ ਤੇ ਮਾਰੋ ਨਜ਼ਰ

ਦਿਲੀਪ ਕੁਮਾਰ ਦੇ ਸੈਂਡਵਿਚ ਵੇਚਣ ਤੋਂ ਲੈ ਕੇ 54 ਸਾਲ ਇੰਡਸਟਰੀ ਨੂੰ ਦੇਣ ਤਕ ਦੇ ਸਫਰ ਤੇ ਮਾਰੋ ਨਜ਼ਰ

ਦਿਲੀਪ ਕੁਮਾਰ ਦੇ ਸੈਂਡਵਿਚ ਵੇਚਣ ਤੋਂ ਲੈ ਕੇ 54 ਸਾਲ ਇੰਡਸਟਰੀ ਨੂੰ ਦੇਣ ਤਕ ਦੇ ਸਫਰ ਤੇ ਮਾਰੋ ਨਜ਼ਰ

  • Share this:
ਮਹਾਨ ਕਲਾਕਾਰ ਦਿਲੀਪ ਕੁਮਾਰ ਨੇ  ਅੱਜ ਸਵੇਰੇ 7.30 ਵਜੇ ਅੰਤਮ ਸਾਹ ਲਏ। 98 ਸਾਲਾ ਦਿਲੀਪ ਕੁਮਾਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸਾਹ ਲੈਣ 'ਚ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ 'ਚ ਦਾਖਲ ਹੋਣਾ ਪਿਆ ਸੀ। ਦਿਲੀਪ ਕੁਮਾਰ ਪਹਿਲਾਂ ਪੁਣੇ 'ਚ ਸੈਂਡਵਿਚ ਵੇਚਦੇ ਸਨ। ਇੱਕ ਦਿਲਚਸਪ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਹਿੰਦੀ ਫ਼ਿਲਮਾਂ 'ਚ ਬ੍ਰੇਕ ਮਿਲਿਆ।ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ਨੂੰ ਪੇਸ਼ਾਵਰ (ਪਾਕਿਸਤਾਨ) 'ਚ ਹੋਇਆ ਸੀ।। ਦਿਲੀਪ ਕੁਮਾਰ ਦਾ ਅਸਲ ਨਾਂ ਯੂਸੁਫ਼ ਖ਼ਾਨ ਸੀ। ਉਨ੍ਹਾਂ ਦੇ ਪਿਤਾ ਫਲ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਦੇਵਲਾਲੀ ਤੋਂ ਕੀਤੀ ਸੀ।
ਜਿਸ ਤੋਂ ਬਾਅਦ  ਦੇਵਿਕਾ ਰਾਣੀ ਨੂੰ ਮਿਲੇ ਸਨ। ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਇਸ ਕੰਪਨੀ 'ਚ 1250 ਰੁਪਏ ਦੀ ਤਨਖਾਹ 'ਤੇ ਨੌਕਰੀ ਦਿੱਤੀ। ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਉਹ ਅਦਾਕਾਰ ਅਸ਼ੋਕ ਕੁਮਾਰ ਤੇ ਸਸ਼ਾਧਰ ਮੁਖਰਜੀ ਨੂੰ ਵੀ ਮਿਲੇ। ਇਕ ਵਾਰ ਉਨ੍ਹਾਂ ਕਿਹਾ ਸੀ ਕਿ ਜੇ ਉਹ ਨੈਚੁਰਲ ਅਦਾਕਾਰੀ ਕਰਨ ਤਾਂ ਵਧੀਆ ਰਹੇਗਾ।ਕੁਝ ਸਾਲਾਂ 'ਚ ਹੀ ਉਹ ਦੋਵੇਂ ਉਨ੍ਹਾਂ ਦੇ ਦੋਸਤ ਬਣ ਗਏ। ਸ਼ੁਰੂ 'ਚ ਯੂਸੁਫ਼ ਖ਼ਾਨ ਕਹਾਣੀ ਲਿਖਣ ਅਤੇ ਸਕ੍ਰਿਪਟ ਨੂੰ ਬਿਹਤਰ ਬਣਾਉਣ 'ਚ ਸਹਾਇਤਾ ਕਰਦੇ ਸਨ, ਕਿਉਂਕਿ ਉਨ੍ਹਾਂ ਦੀ ਅੰਗਰੇਜ਼ੀ ਦੇ ਨਾਲ-ਨਾਲ ਉਰਦੂ ਵੀ ਕਾਫ਼ੀ ਵਧੀਆ ਸੀ। ਬਾਅਦ 'ਚ ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਆਪਣਾ ਨਾਮ ਬਦਲ ਕੇ ਦਿਲੀਪ ਕੁਮਾਰ ਰੱਖਣ ਲਈ ਕਿਹਾ। ਉਸ ਤੋਂ ਬਾਅਦ ਦੇਵਿਕਾ ਰਾਣੀ ਨੇ ਉਨ੍ਹਾਂ ਨੂੰ 'ਜਵਾਰ ਭਾਟਾ' ਫ਼ਿਲਮ 'ਚ ਕਾਸਟ ਕੀਤਾ। ਹਾਲਾਂਕਿ ਇਹ ਫ਼ਿਲਮ ਕੁਝ ਖਾਸ ਨਹੀਂ ਚੱਲ ਸਕੀ, ਪਰ ਦਿਲੀਪ ਕੁਮਾਰ ਦੀ ਸਫ਼ਲ ਸ਼ੁਰੂਆਤ ਜ਼ਰੂਰੀ ਹੋਈ।ਲਗਪਗ 5 ਦਹਾਕਿਆਂ ਦੀ ਅਦਾਕਾਰੀ ਕਰੀਅਰ 'ਚ 65 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਦਿਲੀਪ ਕੁਮਾਰ ਦੀਆਂ ਕੁਝ ਫ਼ਿਲਮਾਂ ਹਨ - 'ਅੰਦਾਜ਼' , 'ਆਨ' , 'ਦਾਗ' , 'ਦੇਵਦਾਸ'  'ਆਜ਼ਾਦ' , ਮੁਗਲ-ਏ-ਆਜ਼ਮ'  'ਗੰਗਾ ਜਮੁਨਾ' 'ਰਾਮ ਅਤੇ ਸ਼ਿਆਮ' ।1976 'ਚ ਦਿਲੀਪ ਕੁਮਾਰ ਨੇ ਕੰਮ ਤੋਂ 5 ਸਾਲ ਦੀ ਛੁੱਟੀ ਲਈ। ਉਸ ਤੋਂ ਬਾਅਦ 1981 'ਚ ਉਨ੍ਹਾਂ ਨੇ ਫ਼ਿਲਮ 'ਕ੍ਰਾਂਤੀ' ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ 'ਵੋ ਸ਼ਕਤੀ'  'ਮਸ਼ਾਲ' , 'ਕਰਮਾ'  'ਸੌਦਾਗਰ'  'ਚ ਅਦਾਕਾਰੀ ਕੀਤੀ। ਉਨ੍ਹਾਂ ਦੀ ਆਖਰੀ ਫ਼ਿਲਮ 'ਕਿਲ੍ਹਾ' (Qila) ਸੀ, ਜੋ 1998 'ਚ ਰਿਲੀਜ਼ ਹੋਈ ਸੀ। ਕਿਲਾ ਫਿਲਮ ਚ ਦਿਲੀਪ ਕੁਮਾਰ ਜੀ ਨਾਲ ਰੇਖਾ ਅਦਾਕਾਰੀ ਦੇ ਜਲਵੇ ਬਖੇਰਦੀ ਨਜ਼ਰ ਆਈ , ਕਾਫੀ ਲੰਬੇ ਸਮਾਂ ਇੰਡਸਟਰੀ ਨੂੰ ਦੇਣ ਵਾਲੇ ਦਿਲੀਪ ਕੁਮਾਰ ਨੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿਤਾ
Published by:Ramanpreet Kaur
First published: