Home /News /entertainment /

Gippy Grewal: ਗਿੱਪੀ ਗਰੇਵਾਲ ਨਾਲ ਕੰਮ ਕਰਦੀ ਨਜ਼ਰ ਆਵੇਗੀ ਤਾਨੀਆ, ਤਸਵੀਰ ਸ਼ੇਅਰ ਕਰ ਲਿਖਿਆ- "New Journey"

Tania And Gippy Grewal Upcoming Project: ਪੰਜਾਬੀ ਅਦਾਕਾਰ, ਗਾਇਕ ਅਤੇ ਨਿਰਮਾਤਾ ਗਿੱਪੀ ਗਰੇਵਾਲ (Gippy Grewal) ਅਦਾਕਾਰਾ ਤਾਨੀਆ (Tania) ਨਾਲ ਮਿਲ ਕੇ ਕੁਝ ਖਾਸ ਲੈ ਕੇ ਆਉਣ ਦੀ ਤਿਆਰੀ ਵਿੱਚ ਹਨ। ਇਸਦੀ ਜਾਣਕਾਰੀ ਅਦਾਕਾਰਾ ਤਾਨੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਤਸਵੀਰ ਸ਼ੇਅਰ ਕਰ ਦਿੱਤੀ ਗਈ ਹੈ। ਹਾਲਾਂਕਿ ਤਾਨੀਆ ਅਤੇ ਗਿੱਪੀ ਗਰੇਵਾਲ ਕਿਸੀ ਫਿਲਮ ਜਾਂ ਗੀਤ ਦੀ ਤਿਆਰੀ ਕਰ ਰਹੇ ਹਨ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ।

ਹੋਰ ਪੜ੍ਹੋ ...
  • Share this:

ਅਦਾਕਾਰਾ ਤਾਨੀਆ ਨੇ ਸੋਸ਼ਲ ਮੀਡੀਆ ਤੇ ਤਸਵੀਰ ਸ਼ੇਅਰ ਕਰ ਲਿਖਿਆ- ਸਫਲਤਾ ਆਮ ਤੌਰ 'ਤੇ ਉਨ੍ਹਾਂ ਨੂੰ ਮਿਲਦੀ ਹੈ ਜੋ ਇਸਦੀ ਭਾਲ ਕਰਨ ਲਈ ਬਹੁਤ ਰੁੱਝੇ ਹੁੰਦੇ ਹਨ। ਨਵੀਂ ਯਾਤਰਾ #newjourney 👍. ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਤਾਨੀਆ ਅਦਾਕਾਰ ਅਤੇ ਗਾਇਕ ਗਿੱਪੀ ਨਾਲ ਕਿਸੇ ਵੱਡੇ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ। ਇਸਦੀ ਖੁਸ਼ੀ ਉਨ੍ਹਾਂ ਦੇ ਚਿਹਰੇ ਉੱਪਰ ਦੇਖੀ ਜਾ ਸਕਦੀ ਹੈ।

ਫਿਲਮ ਲੇਖ ਤੋਂ ਬਾਅਦ ਹੁਣ ਤਾਨੀਆ ਆਪਣੇ ਨਵੇਂ ਪ੍ਰੋਜੈਕਟ ਵਿੱਚ ਕੀ ਕਮਾਲ ਦਿਖਾਉਂਦੀ ਹੈ ਇਸਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਅਦਾਕਾਰਾ ਆਪਣੇ ਸੋਸ਼ਲ ਅਕਾਊਂਟ ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਅਦਾਕਾਰੀ ਦੇ ਨਾਲ-ਨਾਲ ਤਾਨੀਆ ਨੇ ਆਪਣੀ ਖੂਬਸੂਰਤ ਅਦਾਵਾਂ ਨਾਲ ਵੀ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਹੈ।

ਵਕਰਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਗਿੱਪੀ ਗਰੇਵਾਲ ਆਪਣੀ ਫਿਲਮ ਮਾਂ ਲੈ ਕੇ ਦਰਸ਼ਕਾਂ ਵਿੱਚ ਪੇਸ਼ ਹੋਏ। ਇਸ ਫਿਲਮ ਨੂੰ ਦਰਸ਼ਕਾਂ ਦੀ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਬੱਬਲ ਰਾਏ ਅਤੇ ਰਘਬੀਰ ਬੋਲੀ ਸਣੇ ਹੋਰ ਕਈ ਕਲਾਕਾਰ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਲੋਕਾਂ ਨੂੰ ਭਾਵੁਕ ਕਰ ਦਿੱਤਾ। ਗਿੱਪੀ ਗਰੇਵਾਲ ਨੇ ਇਸ ਫਿਲਮ ਰਾਹੀਂ ਮਾਂ ਦੇ ਪਿਆਰ ਨੂੰ ਬਖੂਬੀ ਦਿਖਾਇਆ ਹੈ। ਜਿਸਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤਿਆਂ।

ਤਾਨੀਆ ਦੀ ਗੱਲ ਕਰਿਏ ਤਾਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਨਾਲ ਹੀ ਉਸਨੇ ਆਪਣੇ ਸਾਦਗੀ ਭਰੇ ਅੰਦਾਜ਼ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਲਿਆ। ਜਿਸਦੀ ਹਰ ਕੋਈ ਤਾਰੀਫ਼ ਕਰਦਾ ਹੈ। ਗੁੱਡੀਆ ਪਟੋਲੇ ਤੋਂ ਲੈ ਕੇ ਹਾਲੇ ਤੱਕ ਤਾਨੀਆ ਜਿੰਨੀਆਂ ਵੀ ਫਿਲਮਾ ਵਿੱਚ ਨਜ਼ਰ ਆਈ ਹੈ, ਉਸਨੇ ਖੂਬ ਵਾਹੋ-ਵਾਹੀ ਬਟੋਰੀ ਹੈ। ਫਿਲਹਾਲ ਗਿੱਪੀ ਤੇ ਤਾਨੀਆ ਦੀ ਕੇਮਿਸਟ੍ਰੀ ਨੂੰ ਦੇਖਣ ਲਈ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published by:rupinderkaursab
First published:

Tags: Entertainment, Entertainment news, Gippy Grewal, Pollywood, Punjabi industry, Tania, Tania Pics

ਅਗਲੀ ਖਬਰ