Home /News /entertainment /

Tarsem Jassar Tour: ਤਰਸੇਮ ਜੱਸੜ ਦਾ Toronto ਵਿੱਚ ਪਹਿਲਾਂ ਸ਼ੋਅ, ਫੈਨਜ਼ ਟਿਕਟਾਂ ਕਰ ਲੈਣ ਬੁੱਕ

Tarsem Jassar Canada Tour: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤਰਸੇਮ ਜੱਸੜ (Tarsem Jassar) ਨੇ ਬਹੁਤ ਘੱਟ ਸਮੇਂ ਵਿੱਚ ਦੁਨੀਆਂ ਭਰ ਵਿੱਚ ਖੂਬ ਨਾਮ ਕਮਾਇਆ ਹੈ। ਕਲਾਕਾਰ ਦੇ ਗੀਤ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਕਾਫੀ ਮਸ਼ਹੂਰ ਹਨ। ਤਰਸੇਮ ਮਸ਼ਹੂਰ ਕਲਾਕਾਰ ਹੋਣ ਦੇ ਨਾਲ-ਨਾਲ ਇਕ ਬੇਹਤਰੀਨ ਗਾਇਕ ਵੀ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਕਲਾਕਾਰ ਨੇ ਆਪਣੇ ਕੈਨੇਡਾ ਟੂਰ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ ...
  • Share this:

ਤਰਸੇਮ ਜੱਸੜ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- " Pind Ton Canada Tour " ਟੋਰਾਂਟੋ ਵਿੱਚ 23 ਜੁਲਾਈ ਨੂੰ ਪਹਿਲਾ ਸ਼ੋਅ .. ਦ ਮੀਟਿੰਗ ਹਾਊਸ ਓਕਵਿਲ 🇨🇦, ਆਪਣੀਆਂ ਟਿਕਟਾਂ ਆਨਲਾਈਨ ਬੁੱਕ ਕਰੋ, ਜਾਂ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰੋ ... ਪੂਰੇ ਕੈਨੇਡਾ ਵਿੱਚ ਲਾਈਵ ਸਮਾਰੋਹ। ਕੈਨੇਡਾ ਟੂਰ ਦਾ ਐਲਾਨ ਕਰਦੇ ਹੀ ਫੈਨਸ ਆਪਣੀ ਖੁਸ਼ੀ ਕਮੈਂਟਸ ਰਾਹੀਂ ਜ਼ਹਿਰ ਕਰ ਰਹੇ ਹਨ। ਫੈਨਸ ਦੇ ਕਮੈਂਟਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਆਪਣੇ ਪਸੰਦੀਦਾ ਕਲਾਕਾਰ ਨੂੰ ਮਿਲਣ ਲਈ ਕਾਫੀ ਉਤਸਾਹਿਤ ਹਨ।

ਦੱਸ ਦੇਈਏ ਕਿ ਗਾਇਕ ਜਲਦ ਹੀ ਫਿਲਮ ਖਾਓ-ਪਿਓ ਐਸ਼ ਕਰੋ ਵਿੱਚ ਨਜ਼ਰ ਆ ਰਹੇ ਹਨ। ਇਸ ਫਿਲਮ ਵਿੱਚ ਕਲਾਕਾਰ ਰਣਜੀਤ ਬਾਵਾ ਅਹਿਮ ਭੂਮਿਕਾ ਵਿੱਚ ਹਨ। ਇਸ ਪੰਜਾਬੀ ਫਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ। ਇਸ ਵਿੱਚ ਅਦਾਕਾਰ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਮੁੱਖ ਭੂਮਿਕਾਵਾਂ ਵਿੱਚ ਹੋਣਗੇ ਅਤੇ ਗੁਰਬਾਜ਼ ਸਿੰਘ, ਜੈਸਮੀਨ ਬਾਜਵਾ ਪ੍ਰਭ ਗਰੇਵਾਲ, ਅਦਿਤੀ ਆਰੀਆ ਅਤੇ ਹਰਦੀਪ ਗਿੱਲ ਵੀ ਨਜ਼ਰ ਆ ਰਹੇ ਹਨ। ਫਿਲਮ ਨੂੰ ਬ੍ਰਦਰਹੁੱਡ ਪ੍ਰੋਡਕਸ਼ਨ ਹਰਸਿਮਰਨ ਸਿੰਘ ਗੌਰਵ ਬੱਬਰ ਨੇ ਪ੍ਰੋਡਿਊਸ ਕੀਤਾ ਹੈ। ਇਸ ਦਾ ਸੰਗੀਤ ਜੈਮ ਟੂਨਸ ਪੰਜਾਬੀ ਨੇ ਦਿੱਤਾ ਹੈ। ਇੱਕ ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ।

8 ਅਪ੍ਰੈਲ ਨੂੰ ਫ਼ਿਲਮ ‘ਗਲਵੱਕੜੀ’ ਨੇ ਮਚਾਇਆ ਸੀ ਧਮਾਲ
ਇਸ ਤੋਂ ਪਹਿਲਾਂ ਤਰਸੇਮ ਜੱਸੜ ਫ਼ਿਲਮ ‘ਗਲਵੱਕੜੀ’ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਇਸ ਫਿਲਮ ਨੇ 8 ਅਪ੍ਰੈਲ, 2022 ਨੂੰ ਸਿਨੇਮਾਘਰਾਂ ਧਮਾਲ ਮਚਾਇਆ ਸੀ। ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਜੋੜੀ ਨੂੰ ਫੈਨਸ ਨੇ ਖੂਬ ਪਸੰਦ ਕੀਤਾ ਸੀ।
Published by:rupinderkaursab
First published:

Tags: Pollywood, Punjabi film, Punjabi industry

ਅਗਲੀ ਖਬਰ