Singa film MINING Teaser Out: ਪੰਜਾਬੀ ਸਟਾਰ ਸਿੰਗਾ (Singga) ਗਾਇਕੀ ਦੇ ਨਾਲ-ਨਾਲ ਅਦਾਕਾਰੀ ਦਾ ਲੋਹਾਂ ਮਨਵਾਉਣ ਲਈ ਤਿਆਰ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਧਮਾਕੇਦਾਰ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਤੁਹਾਨੂੰ ਬਾਲੀਵੁੱਡ ਫਿਲਮ ਗਜ਼ਨੀ ਦੇ ਖਲਨਾਈਕ ਪ੍ਰਦੀਪ ਰਾਮ ਸਿੰਘ ਰਾਵਤ ਵੀ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦੇਈਏ ਕਿ ਪੰਜਾਬੀ ਸਟਾਰ ਸਿੰਗਾ ਦੀ ਇਹ ਫਿਲਮ ਪੰਜਾਬੀ ਦੇ ਨਾਲ-ਨਾਲ ਹਿੰਦੀ, ਤਾਮਿਲ ਅਤੇ ਤੇਲਗੂ ਸਮੇਤ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।
View this post on Instagram
ਫਿਲਮ ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਦਰਸ਼ਕਾਂ ਵਿੱਚ ਹੱਲਚੱਲ ਮੱਚ ਗਈ ਹੈ। ਦਰਅਸਲ, ਟੀਜ਼ਰ ਇੰਨਾ ਧਮਾਕੇਦਾਰ ਹੈ ਕਿ ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਪ੍ਰਸ਼ੰਸ਼ਕ 28 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਦੇਖ ਸਕਣਗੇ।
View this post on Instagram
ਇਸ ਫਿਲਮ ਵਿੱਚ ਸਿੰਗਾ ਤੋਂ ਇਲਾਵਾ ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ ਅਤੇ ਪ੍ਰਦੀਪ ਰਾਵਤ ਅਹਿਮ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ। ਰਨਿੰਗ ਹਾਰਸਜ਼ ਫਿਲਮਜ਼ ਅਤੇ ਗਲੋਬਲ ਟਾਈਟਨਜ਼ ਦੇ ਫਲੈਗਸ਼ਿਪ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਵਿਕਰਮ ਸਿੰਘ, ਉਦੈ ਸਿੰਘ ਅਤੇ ਗੌਰੀ ਅਗਰਵਾਲ ਵੱਲੋਂ ਕੀਤਾ ਗਿਆ ਹੈ। ਜਦਕਿ ਕੈਲਾਸ਼ ਚੰਦਨਾ ਇਸ ਦਾ ਸਹਿ-ਨਿਰਮਾਣ ਕਰਨਗੇ। ਸਿੰਗਾ ਦੀ ਇਹ ਫਿਲਮ ਪਰਦੇ ਉੱਪਰ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Pollywood, Punjabi industry, Punjabi singer, Singer