Dalljiet Kaur Wedding Video: ਰਿਐਲਿਟੀ ਸ਼ੋਅ 'ਬਿੱਗ ਬੌਸ 16' ਦੇ ਪ੍ਰਤੀਯੋਗੀ ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਦਲਜੀਤ ਕੌਰ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਦਲਜੀਤ ਕੌਰ ਨੇ ਦੂਜਾ ਵਿਆਹ ਰਚਾ ਲਿਆ ਹੈ। ਜਿਸਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ, ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨਿਖਿਲ ਪਟੇਲ ਨਾਲ ਦੂਜੀ ਵਾਰ ਰਵਾਇਤੀ ਤਰੀਕੇ ਨਾਲ ਵਿਆਹ ਕੀਤਾ ਹੈ। ਇਸ ਵਿਆਹ ਵਿੱਚ ਜੋੜੇ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨੇ ਸ਼ਿਰਕਤ ਕੀਤੀ। ਤੁਸੀ ਵੀ ਵੇਖੋ ਵਿਆਹ ਦੀਆਂ ਸਾਹਮਣੇ ਆਈਆਂ ਤਸਵੀਰਾਂ...
View this post on Instagram
ਦੱਸ ਦੇਈਏ ਕਿ ਇਹ ਵੀਜੀਓਜ਼ ਅਤੇ ਤਸਵੀਰਾਂ ਦਲਜੀਤ ਕੌਰ ਦੇ ਫੈਨ ਪੇਜ਼ ਤੋਂ ਸਾਹਮਣੇ ਆਈਆਂ ਹਨ। ਟੀਵੀ ਅਦਾਕਾਰਾ ਦਲਜੀਤ ਕੌਰ ਖੁਸ਼ੀ ਨਾਲ ਨਿਖਿਲ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆਈ। ਵਿਆਹ ਵਿੱਚ ਕਰਿਸ਼ਮਾ ਤੰਨਾ, ਸਨਾਇਆ ਇਰਾਨੀ ਅਤੇ ਰਿਧੀ ਡੋਂਗਰਾ ਸਮੇਤ ਕਈ ਹੋਰ ਸਿਤਾਰੇ ਸ਼ਾਮਲ ਹੋਏ। ਵਿਆਹ ਵਿੱਚ ਜੋੜਾ ਚਿੱਟੇ ਰੰਗ ਦੇ ਪਹਿਰਾਵੇ ਵਿੱਚ ਦਿਖਾਈ ਦਿੱਤਾ।
View this post on Instagram
17 ਮਾਰਚ 2023 ਨੂੰ ਦਲਜੀਤ ਨੇ ਆਪਣੀ ਮਿਊਜ਼ਿਕ ਨਾਈਟ ਦਾ ਆਯੋਜਨ ਕੀਤਾ। ਇਵੈਂਟ 'ਚ ਪਰਿਵਾਰ ਨੂੰ ਹਰੇ ਰੰਗ ਦੇ ਪਹਿਰਾਵੇ 'ਚ ਦੇਖਿਆ ਗਿਆ। ਲਹਿੰਗਾ ਸਕਰਟ ਦੇ ਨਾਲ ਕ੍ਰੌਪ ਟਾਪ ਵਿੱਚ ਪਹਿਨੇ, ਦੁਲਹਨ ਦਾ ਲੁੱਕ ਆਨ-ਪੁਆਇੰਟ ਸੀ। ਉਥੇ ਹੀ, ਨਿਖਿਲ ਵੀ ਹਲਕੇ ਹਰੇ ਰੰਗ ਦੇ ਕੁੜਤੇ ਪਜਾਮੇ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Reality show, TV show