HOME » NEWS » Films

The Accidental Prime Minister ਦਾ ਟਰੇਲਰ ਜਾਰੀ, ਕੀ ਸੋਨੀਆ ਗਾਂਧੀ ਦੇ ਅਧੀਨ ਸਨ ਡਾ. ਮਨਮੋਹਨ ਸਿੰਘ?

Damanjeet Kaur | News18 Punjab
Updated: December 27, 2018, 3:20 PM IST
share image
The Accidental Prime Minister ਦਾ ਟਰੇਲਰ ਜਾਰੀ, ਕੀ ਸੋਨੀਆ ਗਾਂਧੀ ਦੇ ਅਧੀਨ ਸਨ ਡਾ. ਮਨਮੋਹਨ ਸਿੰਘ?
The Accidental Prime Minister ਦਾ ਟਰੇਲਰ ਜਾਰੀ

  • Share this:
  • Facebook share img
  • Twitter share img
  • Linkedin share img
ਅੱਜ The Accidental Prime Minister ਫ਼ਿਲਮ ਦਾ ਟਰੇਲਰ ਲਾਂਚ ਹੋ ਗਿਆ, ਇਸ ਫ਼ਿਲਮ ਦੀ ਚਰਚਾ ਪਿਛਲੇ ਕਾਫ਼ੀ ਚਿਰਾਂ ਤੋਂ ਲੋਕਾਂ ਵਿੱਚ ਸੀ। ਇਹ ਫ਼ਿਲਮ 2004 ਤੋਂ 2014 ਤੱਕ ਭਾਰਤ ਦੇ ਕਾਂਗਰਸੀ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਉੱਪਰ ਹੈ। ਫ਼ਿਲਮ ਦਾ ਟਰੇਲਰ ਕਾਫ਼ੀ ਰੌਚਕ ਲੱਗ ਰਿਹਾ ਹੈ ਤੇ ਡਾਇਲਾੱਗਸ ਵੀ ਕਾਫ਼ੀ ਪ੍ਰਭਾਵਿਤ ਕਰਨ ਵਾਲੇ ਹਨ। ਇਹ ਫ਼ਿਲਮ ਲੇਖਕ ਸੰਜੇ ਬਾਰੂ ਦੀ ਕਿਤਾਬ 'ਦ ਐਕਸੀਡੈਂਟਲ ਪ੍ਰਾਈਮ ਮਿਨੀਸਟਰ' (The Accidental Prime Minister) ਉੱਤੇ ਬਣੀ ਹੈ ਜੋ ਕਿ ਸਾਲ 2014 ਵਿੱਚ ਛਪੀ ਸੀ।

ਸੰਜੇ ਬਾਰੂ, ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਦੇ ਮੀਡੀਆ ਸਲਾਹਕਾਰ ਸਨ। ਜਦੋਂ ਉਨ੍ਹਾਂ ਦੀ ਕਿਤਾਬ ਰਿਲੀਜ਼ ਹੋਈ ਸੀ ਉਦੋਂ ਵੀ ਇਹ ਕਾਫ਼ੀ ਚਰਚਾ ਵਿੱਚ ਸੀ, ਕਿਉਂਕਿ ਸੰਜੇ ਬਾਰੂ ਨੇ ਕਿਤਾਬ ਵਿੱਚ ਕਈ ਖੁਲਾਸੇ ਕੀਤੇ ਸਨ। ਉਨ੍ਹਾਂ ਸਾਫ਼-ਸਾਫ਼ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੂਰੀ ਤਰ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਅਧੀਨ ਸਨ, ਉਹ ਖੁਦ ਹੀ ਸਾਰੇ ਫ਼ੈਸਲੇ ਲੈਂਦੇ ਸਨ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਿਰਫ਼ ਨਾਮ ਦੇ ਹੀ ਪ੍ਰਧਾਨ ਮੰਤਰੀ ਸਨ।

ਫ਼ਿਲਮ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਕਿਰਦਾਰ ਅਭਿਨੇਤਾ ਅਨੁਪਮ ਖੇਰ ਨਿਭਾਅ ਰਹੇ ਹਨ। ਅਕਸ਼ੈ ਖੰਨਾ, ਸੰਜੇ ਬਾਰੂ ਦੀ ਭੂਮਿਕਾ ਨਿਭਾਅ ਰਹੇ ਹਨ ਜਦਕਿ ਸੁਜ਼ੈਨ ਬਰਨਰਟ, ਸੋਨੀਆ ਗਾਂਧੀ ਦੀ ਭੂਮਿਕਾ ਨਿਭਾਅ ਰਹੀ ਹੈ। ਅਹਾਨਾ ਕੁਮਰਾ, ਪ੍ਰਿਯੰਕਾ ਗਾਂਧੀ ਤੇ ਅਰਜੁਨ ਮਾਥੁਰ, ਰਾਹੁਲ ਗਾਂਧੀ ਦੀ ਭੂਮਿਕਾ ਨਿਭਾਅ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਅਜੈ ਸਿੰਘ ਦੀ ਭੂਮਿਕਾ ਅਬਦੁਲ ਕਾਦਿਰ ਆਮਿਨ, ਲਾਲੂ ਪ੍ਰਸਾਦ ਯਾਦਵ ਦੀ ਭੂਮਿਕਾ ਵਿਮਲ ਵਰਮਾ, ਲਾਲ ਕ੍ਰਿਸ਼ਨ ਅਡਵਾਣੀ ਦੀ ਭੂਮਿਕਾ ਅਵਤਾਰ ਸੈਣੀ, ਸ਼ਿਵਰਾਜ ਪਾਟਿਲ ਦੀ ਭੂਮਿਕਾ ਅਨਿਲ ਰਸਤੋਗੀ, ਪੀਵੀ ਨਰਸਿਮਹਾ ਰਾਓ ਦੀ ਭੂਮਿਕਾ ਅਜੀਤ ਸਤਭਾਈ ਨਿਭਾਅ ਰਹੇ ਹਨ। ਇਹ ਫ਼ਿਲਮ 11 ਜਨਵਰੀ 2019 ਨੂੰ ਰਿਲੀਜ਼ ਹੋਵੇਗੀ ਤੇ 2019 ਵਿੱਚ ਹੀ ਲੋਕ ਸਭਾ ਦੀਆਂ ਚੋਣਾਂ ਹਨ, ਹੁਣ ਦੇਖਣਾ ਹੋਵੇਗਾ ਕਿ ਇਹ ਫ਼ਿਲਮ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਭੂਮਿਕਾ ਉੱਤੇ ਕੀ ਅਸਰ ਪਾਉਂਦੀ ਹੈ।

First published: December 27, 2018
ਹੋਰ ਪੜ੍ਹੋ
ਅਗਲੀ ਖ਼ਬਰ