Ranjit Bawa New song My Dear Punjab: ਪੰਜਾਬੀ ਸੰਗੀਤ ਇੰਡਸਟਰੀ 'ਚ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸਟਾਰ ਰਣਜੀਤ ਬਾਵਾ (Ranjit Bawa) ਵੱਲੋਂ ਆਪਣੇ ਨਵੀਂ ਐਲਬਮ ਮਾਈ ਡੀਅਰ ਪੰਜਾਬ (My Dear Punjab) ਦਾ ਐਲਾਨ ਕੀਤਾ ਗਿਆ ਹੈ। ਇਸ ਗੀਤ ਦੇ ਪੋਸਟਰ ਅਤੇ ਟਾਈਟਲ ਨੂੰ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਇਸ ਨਵੇਂ ਗੀਤ ਵਿੱਚ ਸਾਨੂੰ ਪੰਜਾਬ ਅਤੇ ਪੰਜਾਬੀਅਤ ਦੀ ਝਲਕ ਦੇਖਣ ਨੂੰ ਮਿਲੇਗੀ।
View this post on Instagram
ਰਣਜੀਤ ਬਾਵਾ ਵੱਲੋਂ ਗੀਤ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸਨੂੰ ਸਾਂਝਾ ਕਰਦੇ ਹੋਏ ਕਲਾਕਾਰ ਨੇ ਲਿਖਿਆ, ਜਿੱਥੇ ਲੋੜ ਪਈ ਉੱਥੇ ਨਾਂ ਫੇਰ ਬੜਿਆਂ ਨੂੰ ਦੇਖੀਂ.. ਉਦੋਂ ਮੰਨੀਂ ਸਾਨੂੰ ਔਖੇ ਵੇਲੇ ਖੜਿਆਂ ਨੂੰ ਦੇਖੀਂ...🌹💪🏻🚀My Dear Punjab🚀 (ਆਗਾਮੀ ਐਲਬਮ ਗੌਡਜ਼ ਲੈਂਡ ਦਾ ਪਹਿਲਾ ਗੀਤ) 8 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਉੱਥੇ ਹੀ ਪ੍ਰਸ਼ੰਸ਼ਕ ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਰਣਜੀਤ ਬਾਵਾ ਆਪਣੇ ਗੀਤਾਂ ਦੇ ਨਾਲ-ਨਾਲ ਬਿਆਨਾਂ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਗੀਤ ਇਮੋਸ਼ਨਲ ਬੰਦਾ (Emotional Banda) ਰਿਲੀਜ਼ ਕੀਤਾ ਗਿਆ ਸੀ। ਜਿਸਦੇ ਤਿੱਖੇ ਬੋਲਾਂ ਦੀ ਸੱਚਾਈ ਨੇ ਹਰ ਕਿਸੇ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸੀ। ਫਿਲਹਾਲ ਆਪਣੇ ਨਵੇਂ ਗੀਤ ਨਾਲ ਰਣਜੀਤ ਬਾਵਾ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਗੇ ਇਹ ਤਾਂ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Entertainment news, Punjabi singer, Ranjit bawa, Singer