Home /News /entertainment /

Sidhu Moose Wala Death: ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਪਾਲੀਵੁੱਡ ਦੇ ਨਾਲ ਬਾਲੀਵੁੱਡ 'ਚ ਵੀ ਸੋਗ ਦੀ ਲਹਿਰ, ਫਿਲਮੀ ਸਿਤਾਰੇ ਬੋਲੇ...

Sidhu Moose Wala Death: ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਪਾਲੀਵੁੱਡ ਦੇ ਨਾਲ ਬਾਲੀਵੁੱਡ 'ਚ ਵੀ ਸੋਗ ਦੀ ਲਹਿਰ, ਫਿਲਮੀ ਸਿਤਾਰੇ ਬੋਲੇ...

Sidhu Moose Wala Murder: ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਪਾਲੀਵੁੱਡ ਦੇ ਨਾਲ ਬਾਲੀਵੁੱਡ 'ਚ ਵੀ ਸ਼ੌਕ ਦੀ ਲਹਿਰ, ਫਿਲਮੀ ਸਿਤਾਰੇ ਬੋਲੇ...

Sidhu Moose Wala Murder: ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਪਾਲੀਵੁੱਡ ਦੇ ਨਾਲ ਬਾਲੀਵੁੱਡ 'ਚ ਵੀ ਸ਼ੌਕ ਦੀ ਲਹਿਰ, ਫਿਲਮੀ ਸਿਤਾਰੇ ਬੋਲੇ...

Sidhu Moose Wala Murder: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਐਤਵਾਰ ਨੂੰ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਪਾਲੀਵੁੱਡ ਦੇ ਨਾਲ ਬਾਲੀਵੁੱਡ ਵੀ ਸ਼ੌਕ 'ਚ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਮੂਸੇਵਾਲਾ ਦੇ ਕਤਲ 'ਤੇ ਬਾਲੀਵੁੱਡ ਸਿਤਾਰੇ ਅਜੇ ਦੇਵਗਨ, ਕੰਗਨਾ ਰਣੌਤ, ਜ਼ਰੀਨ ਖਾਨ, ਸ਼ਰਦ ਕੇਲਕਰ, ਕਾਮੇਡੀਅਨ ਕਪਿਲ ਸ਼ਰਮਾ, ਗਾਇਕਾ ਹਰਸ਼ਦੀਪ ਕੌਰ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਦਿਲਜੀਤ ਦੋਸਾਂਝ, ਬੱਬੂ ਮਾਨ, ਐਮੀ ਵਿਰਕ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੋਰ ਪੜ੍ਹੋ ...
  • Share this:
    Sidhu Moose Wala Murder: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਐਤਵਾਰ ਨੂੰ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਪਾਲੀਵੁੱਡ ਦੇ ਨਾਲ ਬਾਲੀਵੁੱਡ ਵੀ ਸ਼ੌਕ 'ਚ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਮੂਸੇਵਾਲਾ ਦੇ ਕਤਲ 'ਤੇ ਬਾਲੀਵੁੱਡ ਸਿਤਾਰੇ ਅਜੇ ਦੇਵਗਨ, ਕੰਗਨਾ ਰਣੌਤ, ਜ਼ਰੀਨ ਖਾਨ, ਸ਼ਰਦ ਕੇਲਕਰ, ਕਾਮੇਡੀਅਨ ਕਪਿਲ ਸ਼ਰਮਾ, ਗਾਇਕਾ ਹਰਸ਼ਦੀਪ ਕੌਰ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਦਿਲਜੀਤ ਦੋਸਾਂਝ, ਬੱਬੂ ਮਾਨ, ਐਮੀ ਵਿਰਕ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। AK-47 ਗੋਲੀਬਾਰੀ ਕਰਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਗੈਵੀ ਸੰਧੂ ਸਮੇਤ ਕਈ ਕਲਾਕਾਰਾਂ ਨੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ।

    ਸਿੱਧੂ ਮੂਸੇਵਾਲਾ ਸਿਰਫ 28 ਸਾਲ ਦੀ ਉਮਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਿਖਰ 'ਤੇ ਪਹੁੰਚ ਗਏ ਸਨ। ਪੰਜਾਬ ਅਤੇ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਸੀ। ਅਜਿਹੇ 'ਚ ਉਨ੍ਹਾਂ ਦੇ ਕਤਲ ਨੇ ਪੂਰੀ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਰੇ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।













    ਸੰਗੀਤਕਾਰ ਸਲੀਮ ਮਰਚੈਂਟ, ਵਿਸ਼ਾਲ ਡਡਲਾਨੀ, ਫਿਲਮ ਆਲੋਚਕ ਕੇਆਰਕੇ ਤੋਂ ਇਲਾਵਾ ਕ੍ਰਿਕਟਰ ਸ਼ਿਖਰ ਧਵਨ ਅਤੇ ਕ੍ਰਿਕਟਰ ਸਿਆਸਤਦਾਨ ਹਰਭਜਨ ਸਿੰਘ ਨੇ ਵੀ ਮੂਸੇਵਾਲਾ ਦੇ ਕਤਲ 'ਤੇ ਅਫਸੋਸ ਪ੍ਰਗਟ ਕੀਤਾ ਹੈ। ਪੰਜਾਬ ਨਾਲ ਜੁੜੇ ਕਈ ਕਲਾਕਾਰਾਂ ਨੇ ਮੂਸੇਵਾਲਾ ਦੀ ਘਟੀ ਸੁਰੱਖਿਆ 'ਤੇ ਸਵਾਲ ਉਠਾਉਂਦੇ ਹੋਏ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟਾਈ ਹੈ।
    Published by:rupinderkaursab
    First published:

    Tags: Bollywood, Entertainment news, Pollywood, Punjabi Cinema, Punjabi industry

    ਅਗਲੀ ਖਬਰ