• Home
 • »
 • News
 • »
 • entertainment
 • »
 • THE DIRECTION OF EACH OTHERS RAHUL THE WEDDING PHOTOS ARE CONSTANTLY GOING VIRAL RP

ਇੱਕ ਦੂਜੇ ਦੇ ਹੋਏ ਰਾਹੁਲ ਤੇ ਦਿਸ਼ਾ,  ਲਗਾਤਾਰ ਵਿਆਹ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ 

ਇੱਕ ਦੂਜੇ ਦੇ ਹੋਏ ਰਾਹੁਲ ਤੇ ਦਿਸ਼ਾ,  ਲਗਾਤਾਰ ਵਿਆਹ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ 

ਇੱਕ ਦੂਜੇ ਦੇ ਹੋਏ ਰਾਹੁਲ ਤੇ ਦਿਸ਼ਾ,  ਲਗਾਤਾਰ ਵਿਆਹ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ 

 • Share this:
  ਰਾਹੁਲ ਵੈਦਿਆ ਤੇ  ਦਿਸ਼ਾ ਪਰਮਾਰ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਅੱਜ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਹਿੰਦੀ ਤੇ ਹਲਦੀ ਸੈਰੇਮਨੀ ਹੋਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ।ਰਾਹੁਲ ਨੇ ਪਿਛਲੇ ਸਾਲ ਰਿਐਲਿਟੀ ਸ਼ੋਅ ‘ਬਿੱਗ ਬੌਸ 14’ ’ਚ ਦਿਸ਼ਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਤੇ ਵਿਆਹ ਦੀ ਗੱਲ ਆਖੀ ਸੀ। ਦੋਵੇਂ ਪਹਿਲਾਂ ਫਰਵਰੀ ਦੇ ਅਖੀਰ ’ਚ ਵਿਆਹ ਕਰਵਾਉਣ ਵਾਲੇ ਸਨ ਪਰ ਕੋਵਿਡ-19 ਦੀ ਦੂਜੀ ਲਹਿਰ ਕਾਰਨ ਉਨ੍ਹਾਂ ਨੇ ਵਿਆਹ ਮੁਲਤਵੀ ਕਰ ਦਿੱਤਾ ਸੀ।ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।

  ਕ੍ਰੀਮ ਕਲਰ ਦੀ ਸ਼ੇਰਵਾਨੀ ’ਚ ਰਾਹੁਲ ਸ਼ਾਨਦਾਰ ਲੱਗ ਰਹੇ ਹਨ, ਉਥੇ ਗੁਲਾਬੀ ਰੰਗ ਦੇ ਲਹਿੰਗੇ ’ਚ ਦਿਸ਼ਾ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਰਾਹੁਲ ਨੇ ਵਿਆਹ ਸੈਰੇਮਨੀ ਦੌਰਾਨ ਪਰਿਵਾਰਕ ਮੈਂਬਰਾਂ ਸਾਹਮਣੇ ਗੋਡਿਆਂ ਭਾਰ ਬੈਠ ਕੇ ਦਿਸ਼ਾ ਨੂੰ ਮੁੰਦਰੀ ਵੀ ਪਹਿਨਾਈ.ਰਾਹੁਲ ਦੇ ਨਾਲ ‘ਬਿੱਗ ਬੌਸ 14’ ’ਚ ਨਜ਼ਰ ਆਏ ਟੀ. ਵੀ. ਅਦਾਕਾਰ ਅਲੀ ਗੋਨੀ ਨੇ ਵੀ ਇੰਸਟਾਗ੍ਰਾਮ ’ਤੇ ਰਾਹੁਲ ਵੈਦਿਆ ਨਾਲ ਤਸਵੀਰ ਸਾਂਝੀ ਕੀਤੀ ਹੈ  ਇਸ ਪੋਸਟ ’ਤੇ ਰੁਬੀਨਾ ਦਿਲੈਕ ਸਮੇਤ ਕਈ ਸਿਤਾਰਿਆਂ ਨੇ ਕੁਮੈਂਟਸ ਕੀਤੇ ਹਨ।ਰਾਹੁਲ ਤੇ ਦਿਸ਼ਾ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀ ਤਾਰੀਖ਼ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ਪੇਜ ’ਤੇ ਵਿਆਹ ਦਾ ਕਾਰਡ ਸਾਂਝਾ ਕਰਦਿਆਂ ਦੱਸਿਆ ਸੀਬਿੱਗ ਬੌਸ' ਫੇਮ ਰਾਹੁਲ ਵੈਦਿਆ ਅਤੇ ਅਦਾਕਾਰਾ ਦਿਸ਼ਾ ਪਰਮਾਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।  ਅਜਿਹੇ ਵਿੱਚ ਬੁੱਧਵਾਰ ਸ਼ਾਮ ਨੂੰ ਜੋੜੀ ਦੀ ਮਹਿੰਦੀ ਦੀ ਰਸਮ ਹੋਈ, ਜਿਸ ਦੀਆਂ ਕੁਝ ਖ਼ਾਸ ਤਸਵੀਰਾਂ ਅਸੀਂ ਤੁਹਾਡੇ ਲਈ ਲਿਆਏ ਹਾਂ।ਦਿਸ਼ਾ ਅਤੇ ਰਾਹੁਲ ਦੋਹਾਂ ਦੇ ਚਿਹਰਿਆਂ 'ਤੇ ਵਿਆਹ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।ਲੰਬੇ ਸਮੇਂ ਤੋਂ ਫੈਨਸ ਰਾਹੁਲ ਅਤੇ ਦਿਸ਼ਾ ਦੇ ਵਿਆਹ ਲਈ ਬਹੁਤ ਉਤਸ਼ਾਹਿਤ ਸਨ। ਅਜਿਹੀ ਸਥਿਤੀ ਵਿੱਚ ਹਰ ਕੋਈ ਉਨ੍ਹਾਂ ਦੀਆਂ ਤਸਵੀਰਾਂ ਨੂੰ ਪਿਆਰ ਕਰ ਰਿਹਾ ਹੈ।ਰਸਮ ਤੋਂ ਬਾਅਦ ਦਿਸ਼ਾ ਅਤੇ ਰਾਹੁਲ ਬਾਹਰ ਆ ਗਏ ਅਤੇ ਪੈਪਰਾਜ਼ੀ ਲਈ ਪੋਜ਼ ਦਿੱਤੇ। ਇਸ ਦੌਰਾਨ ਦਿਸ਼ਾ ਨੇ ਆਪਣੀ ਖ਼ੂਬਸੂਰਤ ਬ੍ਰਾਈਡਲ ਮਹਿੰਦੀ ਨੂੰ ਫਲਾਂਟ ਕੀਤਾ। ਦਿਸ਼ਾ ਦੇ ਮਹਿੰਦੀ ਡਿਜ਼ਾਈਨ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਹਨ।ਇਸਦੇ ਨਾਲ ਹੀ ਦਿਸ਼ਾ ਅਤੇ ਰਾਹੁਲ ਦਾ ਇਹ ਮਹਿੰਦੀ ਲੁੱਕ ਵੀ ਕਾਫ਼ੀ ਛਾਇਆ ਹੋਇਆ ਹੈ।
  .
  Published by:Ramanpreet Kaur
  First published: