Home /News /entertainment /

Video: 'The Kashmir Files' ਦੇਖਣ ਆਈਆਂ ਔਰਤਾਂ 'ਤੋਂ ਆਟੋ ਚਾਲਕ ਨੇ ਨਹੀਂ ਲਏ ਪੈਸੇ, ਇਸ 'ਤੇ ਵਿਵੇਕ ਅਗਨੀਹੋਤਰੀ ਨੇ ਕਹੀ ਇਹ ਗੱਲ

Video: 'The Kashmir Files' ਦੇਖਣ ਆਈਆਂ ਔਰਤਾਂ 'ਤੋਂ ਆਟੋ ਚਾਲਕ ਨੇ ਨਹੀਂ ਲਏ ਪੈਸੇ, ਇਸ 'ਤੇ ਵਿਵੇਕ ਅਗਨੀਹੋਤਰੀ ਨੇ ਕਹੀ ਇਹ ਗੱਲ

'The Kashmir Files' ਦੇਖਣ ਆਈਆਂ ਔਰਤਾਂ 'ਤੋਂ ਆਟੋ ਚਾਲਕ ਨੇ ਨਹੀਂ ਲਏ ਪੈਸੇ, ਦੇਖੋ ਇਹ ਵੀਡੀਓ

'The Kashmir Files' ਦੇਖਣ ਆਈਆਂ ਔਰਤਾਂ 'ਤੋਂ ਆਟੋ ਚਾਲਕ ਨੇ ਨਹੀਂ ਲਏ ਪੈਸੇ, ਦੇਖੋ ਇਹ ਵੀਡੀਓ

The Kashmir Files: ਵਿਵੇਕ ਅਗਨੀਹੋਤਰੀ ਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਦਾ ਹੁਣ ਅਜਿਹਾ ਕ੍ਰੇਜ਼ ਦੇਖਣ ਨੂੰ ਮਿਲਿਆ ਹੈ, ਜੋ ਤੁਹਾਡੇ ਦਿਲ ਨੂੰ ਛੂਹ ਜਾਵੇਗਾ। ਵਿਵੇਕ ਖੁਦ ਇਸ 'ਇਨਸਾਨੀਅਤ' ਦਾ ਪ੍ਰਸ਼ੰਸਕ ਬਣ ਗਿਆ ਹੈ, ਜਿਸ ਨੂੰ ਇਕ ਆਟੋ ਰਿਕਸ਼ਾ ਚਾਲਕ ਨੇ ਦਿਖਾਇਆ ਹੈ, ਜੋ ਦਿਹਾੜੀ ਕਮਾ ਕੇ ਆਪਣਾ ਘਰ ਚਲਾ ਰਿਹਾ ਹੈ। ਉਸ ਨੇ ਡਰਾਈਵਰ ਨੂੰ ਇਸ ਨੇਕੀ ਲਈ ਸਲਾਮ ਕੀਤਾ ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਦਰਅਸਲ, ਇੱਕ ਆਟੋ ਰਿਕਸ਼ਾ ਚਾਲਕ 'ਦਿ ਕਸ਼ਮੀਰ ਫਾਈਲਜ਼' (The Kashmir Files) ਦੇਖਣ ਲਈ ਥੀਏਟਰ ਜਾ ਰਹੇ ਲੋਕਾਂ ਤੋਂ ਪੈਸੇ ਨਹੀਂ ਲੈ ਰਿਹਾ ਹੈ। ਲੋਕ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹ ਕਹਿ ਰਿਹਾ ਹੈ ਕਿ 'ਇਸ ਫਿਲਮ ਲਈ ਇਹ ਮੇਰੀ ਲੋਕ ਸੇਵਾ ਹੈ ਅਤੇ ਹਰ ਹਿੰਦੂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ'।

ਹੋਰ ਪੜ੍ਹੋ ...
  • Share this:

    ਵੀਡੀਓ ਵਿੱਚ ਵੇਖੋ ਡਰਾਈਵਰ ਨੇ ਕੀ ਕਿਹਾ

    ਇਸ ਵੀਡੀਓ 'ਚ ਇਕ ਬਜ਼ੁਰਗ ਔਰਤ ਆਟੋ ਰਿਕਸ਼ਾ ਚਾਲਕ ਨੂੰ ਪੈਸੇ ਦਿੰਦੀ ਨਜ਼ਰ ਆ ਰਹੀ ਹੈ, ਪਰ ਉਹ ਹੱਥ ਜੋੜ ਕੇ ਇਨਕਾਰ ਕਰਦੇ ਹੋਏ ਕਹਿੰਦਾ ਹੈ ਕਿ 'ਪੈਸੇ ਦੀ ਲੋੜ ਨਹੀਂ।' ਹਾਲਾਂਕਿ, ਔਰਤ ਕਹਿੰਦੀ ਹੈ, 'ਪਰ, ਅਸੀਂ ਪੈਸੇ ਦੇਵਾਂਗੇ।' ਇਸ ਦੌਰਾਨ ਵੀਡੀਓ ਬਣਾਉਣ ਵਾਲੀ ਔਰਤ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ਜੋ ਡਰਾਈਵਰ ਨੂੰ ਪੈਸੇ ਲੈਣ ਦੀ ਬੇਨਤੀ ਕਰਦੀ ਹੈ।

    ਡਰਾਈਵਰ ਕਹਿੰਦਾ, 'ਤੁਸੀਂ ਕਸ਼ਮੀਰ ਫਾਈਲ ਦੇਖਣ ਆਏ ਹੋ, ਇਸ ਲਈ ਅਸੀਂ ਪੈਸੇ ਨਹੀਂ ਲਵਾਂਗੇ।' ਫਿਰ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ, 'ਭਾਈ, ਅਜਿਹਾ ਨਹੀਂ.. ਤੁਸੀਂ ਬਹੁਤ ਮਿਹਨਤ ਕੀਤੀ ਹੈ।' ਪਰ ਡਰਾਈਵਰ ਗੱਲ ਅੱਧ ਵਿਚਾਲੇ ਹੀ ਕੱਟ ਦਿੰਦਾ ਹੈ ਤੇ ਕਹਿੰਦਾ ਹੈ, 'ਦੁਨੀਆ ਬਹੁਤ ਕੁੱਝ ਕਰ ਰਹੀ ਹੈ, ਇਹ ਚੀਜ਼ ਹੋਣੀ ਚਾਹੀਦੀ ਹੈ ਸਭ ਨੂੰ ਦੇਖਣਾ ਚਾਹੀਦਾ ਹੈ। ਹਰ ਹਿੰਦੂ ਜ਼ਰੂਰ ਦੇਖਣ। ਔਰਤ ਫਿਰ ਕਹਿੰਦੀ ਹੈ, 'ਕੀ ਤੁਸੀਂ ਇਸ ਲਈ ਲੋਕ ਸੇਵਾ ਕਰੋਗੇ?' ਤਾਂ ਡਰਾਈਵਰ ਵੀ ਹਾਮੀ ਭਰਦਾ ਹੈ ਅਤੇ ਕਹਿੰਦਾ ਹੈ, 'ਅਸੀਂ ਲੋਕ ਸੇਵਾ ਕਰਾਂਗੇ... ਅਸੀਂ ਇਹ ਫਿਲਮ ਦੇਖਣ ਜਾਣ ਵਾਲਿਆਂ ਦੀ ਸੇਵਾ ਲਗਾਈ ਹੈ।'

    ਪ੍ਰਸ਼ੰਸਕਾਂ ਵੱਲੋਂ ਮਿਲ ਰਹੇ ਹਨਕਾਫੀ ਕਮੈਂਟਸ

    ਲੋਕ ਇਸ ਵੀਡੀਓ 'ਤੇ ਕਾਫੀ ਕਮੈਂਟ ਕਰ ਰਹੇ ਹਨ। ਇਕ ਨੇ ਲਿਖਿਆ ਕਿ 'ਪਹਿਲੀ ਵਾਰ ਛੋਟੇ ਸ਼ਹਿਰ ਦੇ ਲੋਕ ਫਿਲਮ ਦਾ ਪ੍ਰਚਾਰ ਕਰ ਰਹੇ ਹਨ।' ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ, 'ਮੇਰਾ ਦੇਸ਼ ਬਦਲ ਰਿਹਾ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਭਾਰਤ ਦੀ ਪਛਾਣ ਇਨਸਾਨੀਅਤ ਹੈ।'
    Published by:rupinderkaursab
    First published:

    Tags: Anupam Kher, Bollywood, Entertainment news, Film, The Kashmir Files, Vivek Agnihotri

    ਅਗਲੀ ਖਬਰ