Home /News /entertainment /

'ਮਹਾਭਾਰਤ ਦੇ ਭੀਮ' ਪ੍ਰਵੀਨ ਕੁਮਾਰ ਦੀ ਆਰਥਿਕ ਹਾਲਤ ਖਰਾਬ, ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ

'ਮਹਾਭਾਰਤ ਦੇ ਭੀਮ' ਪ੍ਰਵੀਨ ਕੁਮਾਰ ਦੀ ਆਰਥਿਕ ਹਾਲਤ ਖਰਾਬ, ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ

'ਮਹਾਭਾਰਤ ਦੇ ਭੀਮ' ਪ੍ਰਵੀਨ ਕੁਮਾਰ ਦੀ ਆਰਥਿਕ ਹਾਲਤ ਖਰਾਬ, ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ

'ਮਹਾਭਾਰਤ ਦੇ ਭੀਮ' ਪ੍ਰਵੀਨ ਕੁਮਾਰ ਦੀ ਆਰਥਿਕ ਹਾਲਤ ਖਰਾਬ, ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ

ਦੋ ਵਾਰੀ ਓਲੰਪਿਕ, ਫਿਰ ਏਸ਼ਿਆਈ, ਰਾਸ਼ਟਰਮੰਡਲ ਵਿੱਚ ਦੋ ਵਾਰ ਸੋਨ, ਚਾਂਦੀ ਦੇ ਤਗਮੇ ਜਿੱਤਣ ਵਾਲੇ ਪ੍ਰਵੀਨ ਨੂੰ 1967 ਵਿੱਚ ਖੇਡ ਦੇ ਸਰਵਉੱਚ ਪੁਰਸਕਾਰ ‘ਅਰਜੁਨ ਐਵਾਰਡ’ ਨਾਲ ਨਿਵਾਜਿਆ ਗਿਆ ਸੀ। ਖੇਡਾਂ ਤੋਂ ਫਿਲਮੀ ਗਲੈਮਰ ਤੱਕ ਦਾ ਸਫਲ ਸਫਰ ਤੈਅ ਕਰਨ ਵਾਲਾ 'ਭੀਮ' ਅੱਜਕੱਲ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ।

ਹੋਰ ਪੜ੍ਹੋ ...
  • Share this:

'ਮਹਾਭਾਰਤ' ਜੋ ਲਗਭਗ 3 ਦਹਾਕੇ ਪਹਿਲਾਂ ਦੂਰਦਰਸ਼ਨ 'ਤੇ ਆਉਂਦਾ ਸੀ, ਜਿਸ ਨੂੰ ਪਿਛਲੇ ਸਾਲ ਤਾਲਾਬੰਦੀ ਦੌਰਾਨ ਦੂਰਦਰਸ਼ਨ 'ਤੇ ਦੁਬਾਰਾ ਪ੍ਰਸਾਰਿਤ ਕੀਤਾ ਗਿਆ ਸੀ। ਲੌਕਡਾਊਨ ਦੌਰਾਨ ਸ਼ੋਅ ਨੂੰ ਕਾਫੀ ਪਿਆਰ ਮਿਲਿਆ। ਮਹਾਭਾਰਤ ਵਿੱਚ ਭੀਮ ਦਾ ਕਿਰਦਾਰ ਪ੍ਰਵੀਨ ਕੁਮਾਰ ਸੋਬਤੀ ਨੇ ਨਿਭਾਇਆ ਸੀ। ਉਨ੍ਹਾਂ ਨੇ ਹਾਲ ਹੀ 'ਚ ਆਪਣਾ 74ਵਾਂ ਜਨਮਦਿਨ ਮਨਾਇਆ ਸੀ ਪਰ ਹੁਣ ਪ੍ਰਵੀਨ ਕੁਮਾਰ ਦੀ ਆਰਥਿਕ ਹਾਲਤ ਇੰਨੀ ਗੰਭੀਰ ਹੋ ਗਈ ਹੈ ਕਿ ਉਨ੍ਹਾਂ ਨੇ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

6 ਫੁੱਟ ਤੋਂ ਵੱਧ ਕੱਦ ਵਾਲੇ ਪ੍ਰਵੀਨ ਕੁਮਾਰ ਸੋਬਤੀ ਨੇ ਆਪਣੇ ਕੱਦ-ਕਾਠ ਨਾਲ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਜ਼ਿੰਦਗੀ ਦੇ 74 ਸਾਲ ਬੀਤਣ ਤੋਂ ਬਾਅਦ ਅੱਜ ਪ੍ਰਵੀਨ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਪਰ ਹੁਣ ਉਸ ਦਾ ਗੁਜ਼ਾਰਾ ਮੁਸ਼ਕਲ ਹੁੰਦਾ ਜਾ ਰਿਹਾ ਹੈ, ਇਸ ਲਈ ਉਸ ਨੇ ਪੰਜਾਬ ਸਰਕਾਰ ਨੂੰ ਗੁਜ਼ਾਰਾ ਕਰਨ ਲਈ ਪੈਨਸ਼ਨ ਦੀ ਅਪੀਲ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਮੈਨੂੰ ਪੰਜਾਬ 'ਚ ਬਣੀਆਂ ਸਾਰੀਆਂ ਸਰਕਾਰਾਂ ਤੋਂ ਸ਼ਿਕਾਇਤ ਹੈ, ਜੋ ਵੀ ਖਿਡਾਰੀ ਏਸ਼ੀਅਨ ਗੇਮਾਂ ਖੇਡਦੇ ਹਨ ਜਾਂ ਮੈਡਲ ਜਿੱਤਦੇ ਹਨ, ਉਨ੍ਹਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਪਰ ਮੈਨੂੰ ਇਸ ਅਧਿਕਾਰ ਤੋਂ ਵਾਂਝਾ ਰਖਿਆ ਹੈ।

ਦੋ ਵਾਰੀ ਓਲੰਪਿਕ, ਫਿਰ ਏਸ਼ਿਆਈ, ਰਾਸ਼ਟਰਮੰਡਲ ਵਿੱਚ ਦੋ ਵਾਰ ਸੋਨ, ਚਾਂਦੀ ਦੇ ਤਗਮੇ ਜਿੱਤਣ ਵਾਲੇ ਪ੍ਰਵੀਨ ਨੂੰ 1967 ਵਿੱਚ ਖੇਡ ਦੇ ਸਰਵਉੱਚ ਪੁਰਸਕਾਰ ‘ਅਰਜੁਨ ਐਵਾਰਡ’ ਨਾਲ ਨਿਵਾਜਿਆ ਗਿਆ ਸੀ। ਖੇਡਾਂ ਤੋਂ ਫਿਲਮੀ ਗਲੈਮਰ ਤੱਕ ਦਾ ਸਫਲ ਸਫਰ ਤੈਅ ਕਰਨ ਵਾਲਾ 'ਭੀਮ' ਅੱਜਕੱਲ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਪ੍ਰਵੀਨ ਕੁਮਾਰ ਸੋਬਤੀ ਪੰਜਾਬ ਦੇ ਅੰਮ੍ਰਿਤਸਰ ਨੇੜੇ ਸਰਹਾਲੀ ਨਾਮਕ ਪਿੰਡ ਦਾ ਵਸਨੀਕ ਹੈ।

ਇੱਕ ਇੰਟਰਵਿਊ ਦੌਰਾਨ ਟੀਵੀ ਦੇ ਭੀਮ ਨੇ ਕਿਹਾ ਕਿ ਕੋਰੋਨਾ ਨੇ ਰਿਸ਼ਤਿਆਂ ਦੀ ਸੱਚਾਈ ਦੱਸ ਦਿੱਤੀ ਹੈ। ਸਾਰੇ ਰਿਸ਼ਤੇ ਖੋਖਲੇ ਹਨ। ਔਖੇ ਵੇਲੇ ਕੋਈ ਸਹਾਰਾ ਮਿਲ ਜਾਵੇ ਤਾਂ ਉਹ ਵੀ ਆਪ ਹੀ ਭੱਜ ਜਾਂਦਾ ਹੈ। ਪ੍ਰਵੀਨ ਨੇ ਦੱਸਿਆ ਕਿ ਹੁਣ ਉਸ ਦੀ ਸਿਹਤ ਠੀਕ ਨਹੀਂ ਹੈ, ਖਾਣ-ਪੀਣ ਵਿਚ ਵੀ ਕਈ ਤਰ੍ਹਾਂ ਦੇ ਪਰਹੇਜ਼ ਹਨ। ਉਨ੍ਹਾਂ ਦੀ ਪਤਨੀ ਹੀ ਉਸ ਦੀ ਦੇਖਭਾਲ ਕਰਦੀ ਹੈ।

Published by:Ashish Sharma
First published:

Tags: Helps, Mahabharata, Parveen, Punjab government