HOME » NEWS » Films

ਸਲਮਾਨ ਖਾਨ  ਦੀ ਫ਼ਿਲਮ "ਰਾਧੇ " ਦੀ ਪਹਿਲੇ ਦਿਨ ਦੀ  ਕਮਾਈ ਨੇ ਕੀਤਾ ਸਭ ਨੂੰ ਹੈਰਾਨ

News18 Punjabi | News18 Punjab
Updated: May 14, 2021, 5:53 PM IST
share image
ਸਲਮਾਨ ਖਾਨ  ਦੀ ਫ਼ਿਲਮ
ਸਲਮਾਨ ਖਾਨ  ਦੀ ਫ਼ਿਲਮ ਸਲਮਾਨ "ਰਾਧੇ " ਦੀ ਪਹਿਲੇ ਦਿਨ ਦੀ  ਕਮਾਈ ਨੇ ਕੀਤਾ ਸਭ ਨੂੰ ਹੈਰਾਨ

  • Share this:
  • Facebook share img
  • Twitter share img
  • Linkedin share img
ਬੜੀ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ  ‘ਰਾਧੇ’ ਈਦ ਮੌਕੇ ਰਿਲੀਜ਼ ਹੋਈ ਹੈ  ਕੋਰੋਨਾ ਵਾਇਰਸ ਦੇ ਚਲਦਿਆਂ ਲੰਮੇ ਸਮੇਂ ਤੋਂ ਇਸ ਫ਼ਿਲਮ ਨੂੰ ਟਾਲਿਆ ਜਾ ਰਿਹਾ ਸੀ ਤੇ ਹੁਣ ਆਖਿਰਕਾਰ ਇਸ ਨੂੰ ਸਿਨੇਮਾਘਰਾਂ ਤੇ ਓ. ਟੀ. ਟੀ. ’ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ਦੀ ਪਹਿਲੇ ਦਿਨ ਦੀ ਓਵਰਸੀਜ਼ ਕਮਾਈ ਸਾਹਮਣੇ ਆ ਗਈ ਹੈ ਤੇ ਜ਼ਿਆਦਾਤਰ ਥਾਵਾਂ ’ਤੇ ਫ਼ਿਲਮ ਖ਼ਾਸ ਬਿਜ਼ਨੈੱਸ ਨਹੀਂ ਕਰ ਸਕੀ ਹੈ। ਇਕ ਰਿਪੋਰਟ ਦੇ ਮੁਤਾਬਕ ਆਸਟਰੇਲੀਆ ’ਚ ਫ਼ਿਲਮ ਨੂੰ ਕੁਲ 66 ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਹੈ ਤੇ ਫ਼ਿਲਮ ਨੇ ਇਥੇ ਕੁਲ 35 ਲੱਖ 77 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। ਨਿਊਜ਼ੀਲੈਂਡ ’ਚ ਫ਼ਿਲਮ ਨੂੰ ਕੁਲ 19 ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਹੈ ਤੇ ਇਥੇ ਫ਼ਿਲਮ ਨੇ 5 ਲੱਖ 89 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। ‘ਦਬੰਗ 3’ ਦੇ ਮੁਕਾਬਲੇ ਇਹ ਕਮਾਈ ਬਹੁਤ ਘੱਟ ਹੈ।ਫ਼ਿਲਮ ‘ਦਬੰਗ 3’ ਨੇ ਪਹਿਲੇ ਦਿਨ ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਕੁਲ 90 ਲੱਖ 74 ਹਜ਼ਾਰ ਰੁਪਏ ਦੀ ਕਮਾਈ ਕੀਤੀ ਸੀ ਤੇ ਭਾਰਤ ’ਚ ਕੁਲ 72 ਲੱਖ ਰੁਪਏ ਕਮਾਏ ਸਨ।
ਦੱਸਣਯੋਗ ਹੈ ਕਿ ਸਲਮਾਨ ਖ਼ਾਨ ਦੀ ਮਲਟੀਸਟਾਰਰ ਫ਼ਿਲਮ ‘ਰੇਸ 3’ ਨੇ ਇਨ੍ਹਾਂ ਦੋਵਾਂ ਥਾਵਾਂ ਤੋਂ ਪਹਿਲੇ ਦਿਨ 1 ਕਰੋੜ 34 ਲੱਖ ਰੁਪਏ ਦੀ ਕਮਾਈ ਕੀਤੀ ਸੀ ਤੇ ‘ਟਿਊਬਲਾਈਟ’ ਦੀ ਪਹਿਲੇ ਦਿਨ ਦੀ ਕਮਾਈ 86 ਲੱਖ ਰੁਪਏ ਸੀ।‘ਰਾਧੇ’ ਰਿਲੀਜ਼ ਦੇ ਕੁਝ ਘੰਟੇ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਲੀਕ ਹੋ ਗਈ ਸੀ। ਕਾਫੀ ਪ੍ਰਸ਼ੰਸਕਾਂ ਨੇ ਇਸ ਫ਼ਿਲਮ ਨੂੰ ਡਾਊਨਲੋਡ ਕੀਤਾ ਤੇ ਹੁਣ ਇਹ ਤੇਜ਼ੀ ਨਾਲ ਹੋਰਨਾਂ ਪਲੇਟਫਾਰਮਜ਼ ’ਤੇ ਵੀ ਸਾਂਝੀ ਕੀਤੀ ਜਾ ਰਹੀ ਹੈ।ਸਲਮਾਨ ਖ਼ਾਨ ਦੀ ਫ਼ਿਲਮ ਨੂੰ ਇਸ ਤਰ੍ਹਾਂ ਕੋਵਿਡ, ਪਾਇਰੇਸੀ ਤੇ ਸਿਨੇਮਾਘਰਾਂ ਦੇ ਬੰਦ ਹੋਣ ਦਾ ਨੁਕਸਾਨ ਦੇਖਣ ਨੂੰ ਮਿਲਿਆ ਹੈ। ਭਾਰਤ ’ਚ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਛੇਤੀ ਹੀ ਜਾਰੀ
ਕਰ ਦਿੱਤੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਹਰ ਘਰ ਚ ਬੜੇ ਸ਼ੌਂਕ ਨਾਲ ਦੇਖਿਆ ਜਾ ਰਿਹਾ ਹੈ ਸਾਲਮ ਤੇ ਬਾਕੀਆਂ ਦੀ ਅਦਾਕਾਰੀ ਦੇ ਹੋ ਰਹੇ ਨੇ ਚਰਚੇ ਹਰ ਜਗ੍ਹਾ
Published by: Ramanpreet Kaur
First published: May 14, 2021, 3:20 PM IST
ਹੋਰ ਪੜ੍ਹੋ
ਅਗਲੀ ਖ਼ਬਰ