Home /News /entertainment /

Sardool Sikander: ਸਰਦੂਲ ਸਿਕੰਦਰ ਦੀ ਯਾਦ ਨੂੰ ਕਾਇਮ ਰੱਖਣ ਲਈ ਸਰਕਾਰ ਰਹੀ ਨਾਕਾਮ, ਅਮਰ ਨੂਰੀ ਨੇ ਕਹੀ ਇਹ ਗੱਲ

Sardool Sikander: ਸਰਦੂਲ ਸਿਕੰਦਰ ਦੀ ਯਾਦ ਨੂੰ ਕਾਇਮ ਰੱਖਣ ਲਈ ਸਰਕਾਰ ਰਹੀ ਨਾਕਾਮ, ਅਮਰ ਨੂਰੀ ਨੇ ਕਹੀ ਇਹ ਗੱਲ

amar noorie sardool sikander

amar noorie sardool sikander

Amar Noori's sharp attack on the Punjab government: ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਦਾ ਨਾਂ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਇੰਡਸਟਰੀ ਨੂੰ ਕਈ ਹਿੱਟ ਗੀਤ ਅਤੇ ਫਿਲਮਾਂ ਦਿੱਤੀਆਂ। ਗੱਲ ਜੇਕਰ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਅਮਰ ਨੂਰੀ ਨੂੰ ਬੇਹੱਦ ਪਸੰਦ ਕੀਤਾ ਗਿਆ।

ਹੋਰ ਪੜ੍ਹੋ ...
  • Share this:

Amar Noori's sharp attack on the Punjab government: ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਦਾ ਨਾਂ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਇੰਡਸਟਰੀ ਨੂੰ ਕਈ ਹਿੱਟ ਗੀਤ ਅਤੇ ਫਿਲਮਾਂ ਦਿੱਤੀਆਂ। ਗੱਲ ਜੇਕਰ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਅਮਰ ਨੂਰੀ ਨੂੰ ਬੇਹੱਦ ਪਸੰਦ ਕੀਤਾ ਗਿਆ। ਹਾਲ ਹੀ ਵਿੱਚ ਅਮਰ ਨੂਰੀ ਦਾ ਇੱਕ ਅਜਿਹਾ ਬਿਆਨ ਸਾਹਮਣੇ ਆ ਰਿਹਾ ਹੈ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਇਹ ਬਿਆਨ ਸਰਕਾਰ ਦੀ ਨਾਕਾਮੀ ਉੱਪਰ ਹੈ। ਜਿਸ ਤੋਂ ਗਾਇਕਾ ਬੇਹੱਦ ਨਾਰਾਜ਼ ਹੈ। ਆਖਿਰ ਉਹ ਕੀ ਹੈ ਤੁਸੀ ਵੀ ਸੁਣੋ ਇਸ ਵੀਡੀਓ ਰਾਹੀਂ...









View this post on Instagram






A post shared by KIDDAAN (@kiddaan)



ਦੱਸ ਦੇਈਏ ਕਿ ਇਹ ਵੀਡੀਓ Kiddan.com ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਅਮਰ ਨੂਰੀ ਨਜ਼ਰ ਆ ਰਹੀ ਹੈ। ਤੁਸੀ ਵੀਡੀਓ ਵਿੱਚ ਦੇਖ ਸਕਦੇ ਹੋ ਅਮਰ ਨੂਰੀ 107 ਐਫਐਮ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਹੈ। ਜਿਸ ਵਿੱਚ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਸੜਕ ਬਣਾਵਾਗੇ। ਅਸੀ ਸਰਦੂਲ ਦੀ ਯਾਦ ਵਿੱਚ ਆਹ ਯਾਦਗਾਰ ਬਣਾਵਾਂਗੇ। ਅੱਜ ਦੋ ਵਰ੍ਹੇ ਹੋ ਗਏ ਨੇ ਕਿ ਸੜਕ ਬਣ ਗਈ ਹੈ ਸਰਦੂਲ ਦੀ ਯਾਦ ਵਿੱਚ। ਜਿਸਦਾ ਜਵਾਬ ਦਿੰਦੇ ਹੋਏ ਅਮਰ ਨੂਰੀ ਕਹਿੰਦੀ ਹੈ ਨਈ ਜੀ, ਕੋਈ ਸੜਕ ਨਹੀਂ ਬਣੀ। ਉਨ੍ਹਾਂ ਨੇ ਕਿਹਾ ਸੀ ਕਿ ਗੇਟ ਬਣਾਵਾਂਗੇ, ਜਿਹੜਾ ਸਾਡੇ ਖੰਨੇ ਘਰ ਨੂੰ ਆਉਂਦਾ ਜੀਟੀ ਰੋਡ ਤੋਂ...ਰਸਤਾ ਆਉਂਦਾ ਉਹਦੇ ਵਾਸਤੇ ਵੀ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉੱਥੇ ਉਨ੍ਹਾਂ ( ਸਰਦੂਲ) ਦੇ ਨਾਮ ਦਾ ਗੇਟ ਬਣਾਇਆ ਜਾਵੇਗਾ...ਇਸਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਜਿਹੜਾ ਰਾਸਤਾ ਉਨ੍ਹਾਂ ਦੀ ਖਬਰ ਨੂੰ ਜਾਂਦਾ ਉੱਥੇ ਸੜਕ ਬਣਾ ਕੇ ਗੇਟ ਬਣਵਾਂਵਾਗੇ। ਪਰ ਕੁਝ ਵੀ ਨਹੀਂ ਹੋਇਆ ਹੁਣ ਤੱਕ... ਸਰਕਾਰ ਵੱਲੋਂ ਕੁਝ ਵੀ ਨਹੀਂ ਹੋਇਆ... ਇਸ ਤੋਂ ਅੱਗੇ ਅਮਰ ਨੂਰੀ ਨੇ ਕੀ ਕਿਹਾ ਸੁਣੋ ਇਸ ਵੀਡੀਓ ਰਾਹੀਂ..


ਵਰਕਫਰੰਟ ਦੀ ਗੱਲ ਕਰਿਏ ਤਾਂ ਅਮਰ ਨੂਰੀ ਬਹੁਤ ਜਲਦ ਫਿਲਮ ਉਡੀਕਾਂ ਤੇਰੀਆਂ ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਵਿੱਚ ਅਮਰ ਨੂਰੀ ਤੋਂ ਇਲਾਵਾ ਜਸਵਿੰਦਰ ਭੱਲਾ ਅਤੇ ਹੋਰ ਵੀ ਕਈ ਮਸ਼ਹੂਰ ਅਦਾਕਾਰ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ 21 ਅਪ੍ਰੈਲ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਗਾਇਕਾ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸ਼ਕਾਂ ਨਾਲ ਜੁੜੀ ਰਹਿੰਦੀ ਹੈ। 

Published by:Rupinder Kaur Sabherwal
First published:

Tags: Amar Noorie, Entertainment, Entertainment news, Punjabi singer, Sardool sikandar, Sardool Sikander, Singer