Home /News /entertainment /

Guri ਫਿਲਮ 'ਲਵਰ' ਦੀ ਰਿਲੀਜ਼ ਤੋਂ ਪਹਿਲਾਂ ਗੀਤਾਂ ਰਾਹੀਂ ਜਿੱਤ ਰਹੇ ਪ੍ਰਸ਼ੰਸ਼ਕਾਂ ਦਾ ਦਿਲ

True Love Stories Never End Movie Song Kitna Chahe: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੀ (Guri) ਦੀ ਫਿਲਮ 'ਲਵਰ' (True Love Stories Never End) ਦਾ ਤੀਜਾ ਗੀਤ ਕਿਤਨਾ ਚਾਹੇ (Kitna Chahe) ਨੂੰ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 20 ਜੂਨ ਨੂੰ ਰਿਲੀਜ਼ ਹੋਏ ਇਸ ਗੀਤ ਨੂੰ 3.6 ਮੀਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਫੈਨਜ਼ ਗੁਰੀ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗੁਰੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਗੀਤ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਸੀ।

ਹੋਰ ਪੜ੍ਹੋ ...
  • Share this:

ਦੱਸ ਦੇਈਏ ਕਿ ਇਹ ਫਿਲਮ 1 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗੁਰੀ ਨਾਲ ਰੌਣਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਕੀਤਾ ਹੈ। ਕਹਾਣੀ ਦਾ ਸਕ੍ਰੀਨਪਲੇਅ ਗੁਰਿੰਦਰ ਡਿੰਪੀ ਦੁਆਰਾ ਅਤੇ ਸੰਗੀਤ ਦੇ ਬੋਲ MP3 ਦੁਆਰਾ ਦਿੱਤੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਨੂੰ ਲੋਕਾਂ ਦਾ ਕਿੰਨਾ ਪਿਆਰ ਮਿਲਦਾ ਹੈ। ਕਿਤਨਾ ਚਾਹਤੇ ਗੀਤ ਨੂੰ ਜੱਸ ਮਾਣਕ ਨੇ ਗਾਇਆ ਹੈ। ਜਿਸਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਫਿਲਹਾਲ ਗੁਰੀ ਦੀ ਲੁੱਕ ਨੂੰ ਦੇਖ ਕੇ ਪ੍ਰਸ਼ੰਸ਼ਕ ਵੀ ਹੈਰਾਨ ਹੋ ਰਹੇ ਹਨ। ਇਸ ਵਾਰ ਉਹ ਖੁਦ ਨੂੰ ਦਰਸ਼ਕਾਂ ਵਿੱਚ ਇੱਕ ਵੱਖਰੇ ਅੰਦਾਜ਼ ਨਾਲ ਪੇਸ਼ ਕਰਨਗੇ। ਜੋ ਪੋਸਟਰ ਨੂੰ ਦੇਖ ਕੇ ਸਾਫ ਹੁੰਦਾ ਹੈ। ਦੱਸ ਦੇਈਏ ਕਿ ਗੁਰੀ ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਪੰਜਾਬੀ ਗੀਤ “ਮਸ਼ੂਕ ਫੱਟੇ ਚੱਕਨੀ” ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਗੀਤ "ਯਾਰ ਬੇਲੀ" ਰਿਲੀਜ਼ ਕੀਤਾ ਜੋ ਬਹੁਤ ਹਿੱਟ ਰਿਹਾ।

ਗੁਰੀ ਦੇ ਗੀਤਾਂ ਦੀ ਗੱਲ ਕਰਿਏ ਤਾਂ ਨਿਰਾ ਇਸ਼ਕ, ਦੂਰੀਆਂ, ਯਾਰ ਬੇਲੀ, ਬੇਵਫਾ ਤੂੰ, ਸ਼ੂਟਰ, ਬਿੱਲਿਆ-ਬਿੱਲਿਆ, ਮਿਲ ਲੋ ਨਾ, ਲੈਬੋ ਕਾਰ, ਤੇਰੇ ਕਰਕੇ, ਹਿਟਲਰ ਵਰਗੇ ਗੀਤਾਂ ਨਾਲ ਗਾਇਕ ਨੇ ਦਰਸ਼ਕਾਂ ਦਾ ਖੂਬ ਪਿਆਰ ਹਾਸਿਲ ਕੀਤਾ। ਉਨ੍ਹਾਂ ਦੀ ਗਾਇਕੀ ਨੇ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਫਿਲਹਾਲ ਫੈਨਜ਼ ਉਨ੍ਹਾਂ ਦੀ ਫਿਲਮ ਨੂੰ ਦੇਖਣ ਲਈ ਬੇਸਬਰ ਹਨ। ਕਿਉਂਕਿ ਪਹਿਲੀ ਵਾਰ ਗੁਰੀ ਪਰਦੇ ਤੇ ਇੱਕ ਵੱਖਰੇ ਲੁੱਕ ਵਿੱਚ ਦਿਖਾਈ ਦੇਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਨੂੰ ਲੋਕਾਂ ਦਾ ਕਿੰਨਾ ਪਿਆਰ ਮਿਲਦਾ ਹੈ।
Published by:rupinderkaursab
First published:

Tags: Entertainment news, Jass Manak, Lover, Pollywood, Punjabi Cinema, Punjabi industry

ਅਗਲੀ ਖਬਰ