The Kapil Sharma Show: ਕਾਮੇਡੀਅਨ ਕਪਿਲ ਸ਼ਰਮਾ (Kapil Sharma) ਹਾਲ ਹੀ 'ਚ 'ਦ ਕਸ਼ਮੀਰ ਫਾਈਲਜ਼' ਦੇ ਪ੍ਰਮੋਸ਼ਨ ਕਾਰਨ ਵਿਵਾਦਾਂ 'ਚ ਘਿਰੇ ਹੋਏ ਸੀ। ਹੁਣ ਕਾਮੇਡੀ ਸਟਾਰ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' (The Kapil Sharma Show) ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੋ ਕਿ ਯਕੀਨਨ ਪ੍ਰਸ਼ੰਸਕਾਂ ਦਾ ਦਿਲ ਤੋੜ ਦੇਵੇਗੀ। ਤਾਜ਼ਾ ਖਬਰਾਂ ਮੁਤਾਬਕ 'ਦ ਕਪਿਲ ਸ਼ਰਮਾ ਸ਼ੋਅ' ਜਲਦ ਹੀ ਬੰਦ ਹੋ ਸਕਦਾ ਹੈ। ਜੀ ਹਾਂ, ਤੁਸੀਂ ਠੀਕ ਸੁਣਿਆ ਹੈ, 'ਦ ਕਪਿਲ ਸ਼ਰਮਾ ਸ਼ੋਅ' ਬੰਦ ਹੋ ਸਕਦਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਅਜਿਹੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।
ਜੇਕਰ ਅਜਿਹਾ ਹੁੰਦਾ ਹੈ ਤਾਂ ਹਰ ਹਫਤੇ ਲੋਕਾਂ ਨੂੰ ਹਾਸੇ ਦੀ ਖੁਰਾਕ ਨਹੀਂ ਮਿਲੇਗੀ। ਅਜਿਹਾ ਕਿਉਂ ਹੋਣ ਜਾ ਰਿਹਾ ਹੈ? ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ। ਦਰਅਸਲ, ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਆਪਣੇ ਅਮਰੀਕਾ-ਕੈਨੇਡਾ ਦੌਰੇ ਬਾਰੇ ਐਲਾਨ ਕੀਤਾ ਹੈ। ਪੋਸਟ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਲਿਖਿਆ, 'ਸਾਲ 2022 ਵਿੱਚ ਆਪਣੇ ਅਮਰੀਕਾ-ਕੈਨੇਡਾ ਦੌਰੇ ਬਾਰੇ ਘੋਸ਼ਣਾ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜਲਦੀ ਹੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਹ ਦੌਰਾ 11 ਜੂਨ ਤੋਂ ਸ਼ੁਰੂ ਹੋਵੇਗਾ ਅਤੇ 3 ਜੁਲਾਈ ਤੱਕ ਜਾਰੀ ਰਹੇਗਾ।
ਕਪਿਲ ਨੇ ਸ਼ੋਅ ਬੰਦ ਹੋਣ ਬਾਰੇ ਨਹੀਂ ਕੀਤੀ ਅਧਿਕਾਰਤ ਪੁਸ਼ਟੀ
ਹਾਲਾਂਕਿ ਕਪਿਲ ਨੇ ਸ਼ੋਅ ਦੇ ਬੰਦ ਹੋਣ ਬਾਰੇ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ, ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ੋਅ ਜਲਦ ਹੀ ਬੰਦ ਹੋਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਕਾਮੇਡੀਅਨ ਆਪਣੇ ਕਾਮੇਡੀ ਸ਼ੋਅ ਤੋਂ ਥੋੜਾ ਜਿਹਾ ਬ੍ਰੇਕ ਲਵੇਗਾ ਅਤੇ ਆਪਣੇ ਹੋਰ ਪੇਸ਼ੇਵਰ ਵਚਨਬੱਧਤਾਵਾਂ ਨੂੰ ਪੂਰਾ ਕਰਨ ਤੋਂ ਬਾਅਦ ਜਲਦੀ ਹੀ ਵਾਪਸ ਆ ਜਾਵੇਗਾ।
ਕਪਿਲ ਸ਼ਰਮਾ ਨਵੇਂ ਸੀਜ਼ਨ ਨਾਲ ਕਰਨਗੇ ਵਾਪਸੀ
ਪਿੰਕਵਿਲਾ ਦੀ ਇਕ ਰਿਪੋਰਟ ਮੁਤਾਬਕ, ਕਪਿਲ ਕੋਲ ਅਮਰੀਕਾ-ਕੈਨੇਡਾ ਦੌਰੇ ਤੋਂ ਇਲਾਵਾ ਕੁਝ ਹੋਰ ਵੀ ਕੰਮ ਹਨ ਅਤੇ ਇਸ ਲਈ ਉਨ੍ਹਾਂ ਨੇ ਸ਼ੋਅ ਤੋਂ ਛੋਟਾ ਬ੍ਰੇਕ ਲੈਣ ਅਤੇ ਫਿਰ ਕੁਝ ਮਹੀਨਿਆਂ ਬਾਅਦ ਨਵੇਂ ਸੀਜ਼ਨ ਨਾਲ ਵਾਪਸੀ ਕਰਨ ਬਾਰੇ ਸੋਚਿਆ ਹੈ। ਖੈਰ, ਕਪਿਲ ਸ਼ਰਮਾ ਆਪਣੇ ਫੈਨਜ਼ ਨੂੰ ਨਿਰਾਸ਼ ਕਰਣਗੇ ਜਾਂ ਨਹੀਂ ਇਹ ਤਾ ਸਮਾਂ ਹੀ ਦੱਸੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।