• Home
  • »
  • News
  • »
  • entertainment
  • »
  • THE KASHMIR FILES BRITISH PARLIAMENT INVITES VIVEK AGNIHOTRI AND PALLAVI JOSHI TO SHARE KASHMIR PANDITS GH KS

The Kashmir Files: ਕਸ਼ਮੀਰ ਪੰਡਤਾਂ ਦੇ ਹਾਲਾਤ ਸਾਂਝੇ ਕਰਨ ਲਈ ਬ੍ਰਿਟਿਸ਼ ਸੰਸਦ ਨੇ ਵਿਵੇਕ ਅਗਨੀਹੋਤਰੀ ਤੇ ਪੱਲਵੀ ਜੋਸ਼ੀ ਨੂੰ ਦਿੱਤਾ ਸੱਦਾ

The Kashmir Files: ਵਿਵੇਕ ਅਗਨੀਹੋਤਰੀ ਦੀ 'ਦਿ ਕਸ਼ਮੀਰ ਫਾਈਲਜ਼' ਸਾਲ ਦੀਆਂ ਸਭ ਤੋਂ ਵੱਡੀਆਂ ਸੁਪਰਹਿੱਟ ਫਿਲਮਾਂ (Superhit films) ਵਿੱਚੋਂ ਇੱਕ ਬਣ ਗਈ ਹੈ। 11 ਮਾਰਚ ਨੂੰ ਰਿਲੀਜ਼ ਹੋਈ ਇਹ ਫਿਲਮ ਕਾਫੀ ਸੁਰਖੀਆਂ ਬਟੋਰ ਰਹੀ ਹੈ ਅਤੇ ਬਾਕਸ ਆਫਿਸ 'ਤੇ ਛਾਈ ਹੋਈ ਹੈ। ਇਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿਲਮ ਨਿਰਮਾਤਾ ਅਤੇ ਉਸ ਦੀ ਪਤਨੀ ਪੱਲਵੀ ਜੋਸ਼ੀ ਨੂੰ ਹੁਣ ਬ੍ਰਿਟਿਸ਼ ਸੰਸਦ ਨੇ ਕਸ਼ਮੀਰੀ ਪੰਡਿਤਾਂ ਦੀ ਦੁਰਦਸ਼ਾ ਬਾਰੇ ਗੱਲ ਕਰਨ ਲਈ ਸੱਦਾ ਦਿੱਤਾ ਹੈ।

  • Share this:
The Kashmir Files: ਵਿਵੇਕ ਅਗਨੀਹੋਤਰੀ ਦੀ 'ਦਿ ਕਸ਼ਮੀਰ ਫਾਈਲਜ਼' ਸਾਲ ਦੀਆਂ ਸਭ ਤੋਂ ਵੱਡੀਆਂ ਸੁਪਰਹਿੱਟ ਫਿਲਮਾਂ (Superhit films) ਵਿੱਚੋਂ ਇੱਕ ਬਣ ਗਈ ਹੈ। 11 ਮਾਰਚ ਨੂੰ ਰਿਲੀਜ਼ ਹੋਈ ਇਹ ਫਿਲਮ ਕਾਫੀ ਸੁਰਖੀਆਂ ਬਟੋਰ ਰਹੀ ਹੈ ਅਤੇ ਬਾਕਸ ਆਫਿਸ 'ਤੇ ਛਾਈ ਹੋਈ ਹੈ। ਇਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿਲਮ ਨਿਰਮਾਤਾ ਅਤੇ ਉਸ ਦੀ ਪਤਨੀ ਪੱਲਵੀ ਜੋਸ਼ੀ ਨੂੰ ਹੁਣ ਬ੍ਰਿਟਿਸ਼ ਸੰਸਦ ਨੇ ਕਸ਼ਮੀਰੀ ਪੰਡਿਤਾਂ ਦੀ ਦੁਰਦਸ਼ਾ ਬਾਰੇ ਗੱਲ ਕਰਨ ਲਈ ਸੱਦਾ ਦਿੱਤਾ ਹੈ। ਜਿਵੇਂ ਕਿ BollywoodHungama.com ਵੱਲੋਂ ਰਿਪੋਰਟ ਕੀਤੀ ਗਈ ਹੈ, ਵਿਵੇਕ (Vivek Agnihotri) ਅਤੇ ਪੱਲਵੀ (Pallvi Joshi) ਅਗਲੇ ਮਹੀਨੇ ਬ੍ਰਿਟਿਸ਼ ਸੰਸਦ (British Parliament) ਦਾ ਦੌਰਾ ਕਰਨਗੇ। ਉਨ੍ਹਾਂ ਨੂੰ ਪਹਿਲਾਂ ਹੀ ਸੱਦਾ ਪੱਤਰ ਮਿਲ ਚੁੱਕਾ ਹੈ। ਬ੍ਰਿਟਿਸ਼ ਪਾਰਲੀਮੈਂਟ ਵਿੱਚ, ਦੋਵੇਂ ਇਸ ਬਾਰੇ ਗੱਲ ਕਰਨਗੇ ਕਿ 1990 ਦੇ ਦਹਾਕੇ ਵਿੱਚ ਸਾਰੇ ਕਸ਼ਮੀਰੀ ਪੰਡਤਾਂ ਦੇ ਨਾਲ ਕੀ ਬੀਤੀ ਸੀ ਤੇ ਇਸ ਨਾਲ ਜੁੜੇ ਤੱਥਾਂ ਉੱਤੇ ਚਰਚਾ ਕਰਨਗੇ ।

ਇਸ ਬਾਰੇ ਗੱਲ ਕਰਦੇ ਹੋਏ ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ “ਇਹ ਸਹੀ ਹੈ, ਮੇਰੀ ਪਤਨੀ ਪੱਲਵੀ ਅਤੇ ਮੈਨੂੰ ਬ੍ਰਿਟਿਸ਼ ਸੰਸਦ ਵਿੱਚ ਬੁਲਾਇਆ ਗਿਆ ਹੈ। ਅਸੀਂ ਅਗਲੇ ਮਹੀਨੇ ਉੱਥੇ ਜਾਵਾਂਗੇ। ਕਸ਼ਮੀਰ ਫਾਈਲਸ ਕਸ਼ਮੀਰੀ ਪੰਡਤਾਂ ਦੀ ਨਸਲਕੁਸ਼ੀ ਦੀ ਕਹਾਣੀ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ ਦੇ ਸਪਸ਼ਟ ਉਦੇਸ਼ ਨਾਲ ਬਣਾਈ ਗਈ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਉਸ ਉਦੇਸ਼ ਨੂੰ ਪੂਰਾ ਕਰਨ ਨੇੜੇ ਪਹੁੰਚ ਰਹੇ ਹਾਂ।” ਜਿਨ੍ਹਾਂ ਨੂੰ ਨਹੀਂ ਪਤਾ, ਉਨ੍ਹਾਂ ਨੂੰ ਦਸ ਦੇਈਏ ਕਿ ਦਿ ਕਸ਼ਮੀਰ ਫਾਈਲਜ਼ 1990 ਦੇ ਸਮੇਂ ਵਿੱਚ ਕਸ਼ਮੀਰੀ ਪੰਡਤਾਂ ਦੇ ਪਲਾਇਨ ਦੀ ਕਹਾਣੀ ਨੂੰ ਦਰਸਾਉਂਦੀ ਹੈ।

ਇਹ ਫਿਲਮ ਵਿਵੇਕ ਰੰਜਨ ਅਗਨੀਹੋਤਰੀ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਸ ਵਿੱਚ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਦਰਸ਼ਨ ਕੁਮਾਰ, ਪੱਲਵੀ ਜੋਸ਼ੀ, ਅਤੇ ਚਿਨਮਯ ਮੰਡਲੇਕਰ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਨੇ ਪਹਿਲਾਂ ਹੀ 230 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ ਅਤੇ ਹੁਣ 250 ਕਰੋੜ ਰੁਪਏ ਵੱਲ ਵਧ ਰਹੀ ਹੈ।

ਇਸ ਹਫਤੇ ਦੇ ਸ਼ੁਰੂ ਵਿੱਚ, News18.com ਨੇ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੂੰ ਪੁੱਛਿਆ ਸੀ ਕਿ ਕੀ ਇਹ ਫਿਲਮ ਰਿਕਾਰਡ ਤੋੜ ਸਕਦੀ ਹੈ ਅਤੇ ਹੁਣ ਤੱਕ ਦੀਆਂ ਟਾਪ 10 ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਸ਼ਾਮਲ ਹੋ ਸਕਦੀ ਹੈ। ਇਸ 'ਤੇ ਉਨ੍ਹਾਂ ਕਿਹਾ ਸੀ ਕਿ ਫਿਲਹਾਲ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 'ਦਿ ਕਸ਼ਮੀਰ ਫਾਈਲਜ਼' ਆਉਣ ਵਾਲੇ ਦਿਨਾਂ 'ਚ ਜ਼ਰੂਰ ਰਿਕਾਰਡ ਤੋੜ ਦੇਵੇਗੀ।
Published by:Krishan Sharma
First published: